ETV Bharat / lifestyle

ਟਵਿਟਰ ਨੇ ਭਾਰਤ 'ਚ ਪੇਸ਼ ਕੀਤਾ ਨਵਾਂ 'ਟਾਪਿਕਸ' ਫੀਚਰ - twitter

ਟਵਿਟਰ ਨੇ ਅੰਗਰੇਜ਼ੀ ਅਤੇ ਹਿੰਦੀ ਦੋਵਾਂ 'ਚ ਭਾਰਤ 'ਚ ਟਾਪਿਕਸ ਨਾਂਅ ਦਾ ਨਵਾਂ ਫੀਚਰ ਲਾਂਚ ਕੀਤਾ ਹੈ, ਜਿਸ ਨਾਲ ਲੋਕਾਂ ਲਈ ਉਨ੍ਹਾਂ ਦੀ ਪਸੰਦ, ਦਿਲਚਸਪੀ ਬਾਰੇ ਪਤਾ ਲਾਉਣਾ ਅਤੇ ਉਸ 'ਤੇ ਗੱਲ ਕਰਨਾ ਆਸਾਨ ਹੋ ਦਾਵੇਗਾ।

twitter rolls out topics feature in india

author img

By

Published : Oct 31, 2020, 5:20 PM IST

ਨਵੀਂ ਦਿੱਲੀ: ਮਾਈਕਰੋਬਲਾਗਿੰਗ ਪਲੇਟਫਾਰਮ ਟਵਿਟਰ ਨੇ ਇੱਕ ਨਵਾਂ ਫੀਚਰ ਟਾਪਿਕਸ ਨੂੰ ਭਾਰਤ 'ਚ ਲਾਂਚ ਕੀਤਾ ਹੈ। ਟਾਪਿਕਸ ਫੀਚਰ ਨਾਲ ਲੋਕਾਂ ਨੂੰ ਉਨ੍ਹਾਂ ਦੀ ਦਿਲਚਸਪੀ ਦੇ ਵੱਖੋਂ ਵੱਖ ਵਿਸ਼ਿਆਂ ਦੀ ਪਾਲਣਾ ਕਰਨ ਦੀ ਸੁਵਿਧਾ ਮਿਲੇਗੀ, ਜਿਸ ਨਾਲ ਉਹ ਆਪਣੀ ਟਾਈਮਲਾਈਨ 'ਤੇ ਵੱਧੋ ਵੱਧ ਕੁਮੈਂਟ ਵੇਖ ਸਕਦੇ ਹਨ। ਜਦੋਂ ਕੋਈ ਵਿਅਕਤੀ ਟਾਪਿਕਸ ਦੀ ਚੋਣ ਕਰਦਾ ਹੈ ਤਾਂ ਉਹ ਪੁਰੀ ਤਰ੍ਹਾਂ ਅਕਾਊਂਟ ਦੇ ਮੇਜਬਾਨ ਦੇ ਟਵੀਟਾਂ ਨੂੰ ਵੇਖੇਗਾ ਜੋ ਉਸ ਵਿਸ਼ੇ ਸਬੰਧੀ ਟਵਿਟਰ 'ਤੇ ਆਪਣੀ ਟਾਈਮਲਾਈਨ ਤੇ ਗੱਲਾਂ ਕਰਦੇ ਹਨ।

ਟਵਿਟਰ ਇੰਡੀਆ ਦੇ ਐਮਡੀ ਮਨੀਸ਼ ਮਹੇਸ਼ਵਰੀ ਨੇ ਕਿਹਾ ਕਿ ਹਿੰਦੀ ਵਿਸ਼ਿਆਂ ਨੂੰ ਜੋੜਨ ਨਾਲ ਭਾਸ਼ਾਵਾਂ 'ਚ ਵਖਰੇਵਿਆਂ ਸਬੰਧੀ ਸਾਡੀ ਪ੍ਰਤੀਬੱਧਤਾ ਉਜਾਗਰ ਹੁੰਦੀ ਹੈ। ਅਸੀਂ ਇਨ੍ਹਾਂ ਜੀਵੰਤ ਗੱਲਾ ਬਾਤਾਂ ਨੂੰ ਟਵਿਟਰ 'ਤੇ ਵੱਧਦਾ ਫੁੱਲਦਾ ਵੇਖ ਉਤਸ਼ਾਹਤ ਹੁੰਦੇ ਹਾਂ।

ਹਿੰਦੀ ਵਿਸ਼ਿਆਂ 'ਚ ਲੋਕ ਦੇਵਨਾਗਰੀ ਲਿਪੀ 'ਚ ਟਵੀਟ ਵੇਖ ਸਕਦੇ ਹਨ, ਨਾਲ ਹੀ ਹਿੰਦੀ ਸਪੀਚ ਰੋਮਨ ਵਰਣਮਾਲਾ 'ਚ ਟਾਈਪ ਵੀ ਕੀਤੇ ਜਾ ਸਕਣਗੇ।

ਭਾਰਤੀ ਵਰਤੋਕਾਰ ਇੱਕ ਹੀ ਵਿਸ਼ੇ ਸਬੰਧੀ ਗੱਲਬਾਤ ਕਰਨ ਦੇ ਸਮਰੱਥ ਹੋਣਗੇ, ਜਿਵੇਂ ਕਿ ਉਹ ਇੱਕ ਹੀ ਟੈਪ ਦੇ ਨਾਲ ਅਕਾਊਂਟ ਨੂੰ ਫੋਲੋ ਕਰ ਰਹੇ ਹੋਣ।

ਤੁਸੀਂ ਜਿਨ੍ਹਾਂ ਵਿਸ਼ਿਆਂ ਨੂੰ ਫੋਲੋ ਕਰਨਾ ਚਾਹੁੰਦੇ ਹੋ, ਉਨ੍ਹਾਂ ਨੂੰ ਲੱਭਣ ਲਈ ਫੋਨ 'ਤੇ ਟਵਿਟਰ ਐਪ ਖੋਲ੍ਹੋ, ਐਪ ਦੇ ਸਿਖਰ ਤੇ ਤਿੰਨ ਹਾਰੀਜੋਂਟਲ ਰੇਖਾਵਾਂ ਵਾਲੇ ਆਈਕਨ ਤੇ ਕਲਿੱਕ ਕਰੋ, ਟਾਪਿਕਸ ਤੇ ਟੈਪ ਕਰੋ ਅਤੇ ਤੁਹਾਨੂੰ ਸੁਝਾਏ ਗਏ ਵਿਸ਼ਿਆਂ ਦੀ ਲੜੀ ਵਿਖਾਈ ਦੇਵੇਗੀ।

ਜਿਨ੍ਹਾਂ ਵਿਸ਼ਿਆਂ 'ਚ ਤੁਸੀਂ ਰੁਚੀ ਰੱਖਦੇ ਹੋ, ਉਨ੍ਹਾਂ ਤੇ ਫੋਲੋ ਬਟਨ ਤੇ ਟੈਪ ਕਰੋ ਅਤੇ ਚੁਨਣ ਲਈ ਵਿਸ਼ੇ ਅਤੇ ਉਪ ਵਿਸ਼ਿਆਂ ਦੀ ਇੱਕ ਲੰਮੀ ਲੜੀ ਦਾ ਪਤਾ ਲਾਉਣ ਲ਼ਈ ਲੜੀ ਦੇ ਅੰਤ 'ਚ ਮੋਰ ਟਾਪਿਕਸ 'ਤੇ ਕਲਿੱਕ ਕਰੋ।

ਤੁਸ਼ੀਂ ਵਿਸ਼ੇ ਚੋਣਕਰਤਾ ਪੇਜ ਦਾ ਵੀ ਪਤਾ ਲਾ ਸਕਦਾ ਹੋ, ਜੋ ਵਿਸ਼ਿਆਂ ਦੀ ਲੜੀ ਦੀ ਪਾਲਣਾ ਕਰਦਾ ਹੈ।

ਤੁਸ਼ੀਂ ਉਨ੍ਹਾਂ ਵਿਸ਼ਿਆਂ ਨੂੰ ਫੋਲੋ ਕਰਨਾ ਬੰਦ ਵੀ ਕਰ ਸਕਦੇ ਹੋ, ਜਿਨ੍ਹਾਂ ਨੂੰ ਤੁਸੀਂ ਆਪਣੀ ਟਾਈਮਲਾਈਨ 'ਤੇ ਵੇਖਣਾ ਨਹੀਂ ਚਾਹੁੰਦੇ।

ਹਿੰਦੀ ਦੇ ਨਾਲ ਨਾਲ ਇਹ ਅੰਗਰੇਜ਼ੀ, ਜਪਾਨੀ, ਪੁਰਤਗਾਲ, ਸਪੇਨਿਸ਼, ਕੋਰਿਆਈ ਭਾਸ਼ਾ 'ਚ ਵੀ ਉਪਲੱਬਧ ਹਨ।

ਮਹੇਸ਼ਵਰੀ ਨੇ ਕਿਹਾ ਕਿ ਭਾਰਤ ਟਵਿਟਰ ਲਈ ਇੱਕ ਮਹੱਤਵਪੂਰਨ ਬਾਜ਼ਾਰ ਹੈ, ਅਸੀਂ ਭਾਰਤੀ ਦਰਸ਼ਕਾਂ ਲਈ ਸੇਵਾ ਦੇ ਮੁੱਲਾਂ ਨੂੰ ਹੋਰ ਵੱਖ ਕੰਟਰੋਲ ਦੇਣਾ ਚਾਹੁੰਦੇ ਹਨ, ਤਾਂ ਜੋ ਉਹ ਆਫਣੀ ਟਾਈਮਲਾਈਨ ਤੇ ਉਹ ਹੀ ਵੇਖਣ ਜੋ ਉਹ ਵੇਖਣਾ ਚਾਹੁੰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.