ETV Bharat / lifestyle

ਗੂਗਲ ਨੇ ਪਲੇ ਸਟੋਰ ਤੋਂ ਹਟਾਇਆ ਕੰਜ਼ਰਵੇਟਿਵਜ਼ ਦਾ ਪਾਰਲਰ ਐਪ - Violence in the United States

ਗੂਗਲ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਪਾਰਲਰ ਐਪ ਵਿੱਚ ਅਕਸਰ ਹੋਣ ਵਾਲੀਆਂ ਪੋਸਟਾਂ ਬਾਰੇ ਜਾਣਦੇ ਹਾਂ, ਜੋ ਅਮਰੀਕਾ ਵਿੱਚ ਹਿੰਸਾ ਭੜਕਾਉਣਾ ਚਾਹੁੰਦੇ ਹਨ। ਜਨਤਕ ਸੁਰੱਖਿਆ ਨੂੰ ਖ਼ਤਰੇ ਦੇ ਮੱਦੇਨਜ਼ਰ ਅਸੀਂ ਤੁਰੰਤ ਪਲੇ ਸਟੋਰ ਤੋਂ ਐਪ ਦੀ ਲਿਸਟਿੰਗ ਨੂੰ ਰੱਦ ਕਰ ਰਹੇ ਹਾਂ ਜਦ ਤੱਕ ਇਹ ਇਨ੍ਹਾਂ ਮੁੱਦਿਆਂ 'ਤੇ ਕੰਮ ਨਹੀਂ ਕਰਦਾ।

google-removes-conservative-app-parler-from-play-store
ਗੂਗਲ ਨੇ ਪਲੇ ਸਟੋਰ ਤੋਂ ਹਟਾਇਆ ਕੰਜ਼ਰਵੇਟਿਵਜ਼ ਦਾ ਪਾਰਲਰ ਐਪ
author img

By

Published : Jan 11, 2021, 9:07 PM IST

ਸੈਨ ਫ੍ਰਾਂਸਿਸਕੋ: ਸੋਸ਼ਲ ਮੀਡੀਆ ਪਲੇਟਫਾਰਮ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁੱਧ ਹੋਈ ਲੜਾਈ ਵਿੱਚ ਗੂਗਲ ਨੇ ਕੰਜ਼ਰਵੇਟਿਵਜ਼ ਅਤੇ ਅੱਤਵਾਦੀਆਂ ਦੇ ਸੋਸ਼ਲ ਮੀਡੀਆ ਐਪ ਪਾਰਲਰ ਨੂੰ ਆਪਣੇ ਪਲੇ ਸਟੋਰ ਤੋਂ ਹਟਾ ਦਿੱਤਾ ਹੈ। ਐਕਸਿਯੋਸ ਦੀ ਇੱਕ ਰਿਪੋਰਟ ਮੁਤਾਬਕ ਤਕਨੀਕੀ ਦਿੱਗਜ਼ ਨੇ ਪਾਇਆ ਕਿ ਪਾਰਲਰ ਨੇ 'ਅਮਰੀਕਾ ਵਿੱਚ ਹਿੰਸਾ ਭੜਕਾਉਣ' ਦੀ ਮੰਗ ਕਰਦਿਆਂ ਪੋਸਟ ਨੂੰ ਹਟਾਉਣ ਲਈ ਸਖ਼ਤ ਕਾਰਵਾਈ ਨਹੀਂ ਕੀਤੀ ਸੀ।

ਗੂਗਲ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਸਾਨੂੰ ਪਾਰਲਰ ਐਪ ਵਿੱਚ ਲਗਾਤਾਰ ਹੋ ਰਹੀ ਪੋਸਟਾਂ ਬਾਰੇ ਜਾਣਕਾਰੀ ਹੈ ਜੋ ਅਮਰੀਕਾ ਵਿੱਚ ਹਿੰਸਾ ਭੜਕਾਉਣਾ ਚਾਹੁੰਦੇ ਹਨ। ਜਨਤਕ ਸੁਰੱਖਿਆ ਲਈ ਖਤਰੇ ਦੇ ਮੱਦੇਨਜ਼ਰ, ਅਸੀਂ ਤੁਰੰਤ ਪਲੇ ਸਟੋਰ ਤੋਂ ਐਪ ਦੀ ਲਿਸਟਿੰਗ ਨੂੰ ਰੱਦ ਕਰ ਰਹੇ ਹਾਂ ਜਦ ਤੱਕ ਇਹ ਇਨ੍ਹਾਂ ਮੁੱਦਿਆਂ 'ਤੇ ਕੰਮ ਨਹੀਂ ਕਰਦਾ।

ਪਾਰਲਰ ਨੇ ਗੂਗਲ ਪਲੇਟਫਾਰਮ ਵੱਲੋਂ ਲਗਾਈ ਗਈ ਪਾਬੰਦੀ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਇਸ ਦੇ ਨਾਲ ਹੀ ਐਪਲ ਨੇ ਪਾਰਲਰ ਨੂੰ ਆਪਣੇ ਐਪ ਨੂੰ ਮਾਡਰੇਟ ਕਰਨ ਜਾਂ ਹਟਾਉਣ ਲਈ ਅਲਟੀਮੇਟਮ ਵੀ ਦਿੱਤਾ ਹੈ। ਪਾਰਲਰ ਦੇ ਸੀਈਓ ਜੌਨ ਮੈਟੇਜ ਨੇ ਐਪਲ ਦੀਆਂ ਧਮਕੀਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਕੰਪਨੀ ਮੁਕਾਬਲੇ ਵਾਲੇ ਵਿਰੋਧੀਆਂ ਦੇ ਦਬਾਅ ਵਿੱਚ ਨਹੀਂ ਆਵੇਗੀ।

ਇਹ ਐਪ ਅਜੇ ਵੀ ਐਪਲ ਦੇ ਐਪ ਸਟੋਰ 'ਤੇ ਉਪਲਬਧ ਹੈ। ਦੱਸ ਦੱਈਏ ਕਿ ਪਾਰਲਰ ਨੂੰ ਫ੍ਰੀ ਸਪੀਚ ਵਿਕਲਪ ਵਜੋਂ ਜਾਣਿਆ ਜਾਂਦਾ ਹੈ। ਇਹ ਉਨ੍ਹਾਂ ਪੋਸਟਾਂ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ ਵਿੱਚ ਸਾਜਿਸ਼ਾਂ, ਧਮਕੀਆਂ ਅਤੇ ਨਫ਼ਰਤ ਭਰੀ ਭਾਸ਼ਾ ਸਮੇਤ ਹੋਰ ਚੀਜ਼ਾਂ ਸ਼ਾਮਲ ਹੁੰਦੀਆਂ ਹਨ।

ਇਸ ਤੋਂ ਪਹਿਲਾਂ, ਸੋਸ਼ਲ ਮੀਡੀਆ ਦੇ ਦਿੱਗਜ਼ਾਂ ਨੇ ਟਵਿੱਟਰ ਅਤੇ ਫੇਸਬੁੱਕ ਟਰੰਪ ਵੱਲੋਂ ਹਿੰਸਾ ਭੜਕਾਉਣ ਦੇ ਹੋਰ ਜ਼ੋਖ਼ਮ ਦਾ ਹਵਾਲਾ ਦਿੰਦੇ ਹੋਏ ਆਪਣੇ ਅਕਾਊਂਟ ਬੰਦ ਕਰ ਦਿੱਤੇ ਸਨ।

ਇਨਪੁਟ-ਆਈ.ਏ.ਐੱਨ.ਐੱਸ

ETV Bharat Logo

Copyright © 2025 Ushodaya Enterprises Pvt. Ltd., All Rights Reserved.