ਮੁੰਬਈ: ਅਦਾਕਾਰ ਸਲਮਾਨ ਖ਼ਾਨ, ਕੈਟਰੀਨਾ ਕੈਫ਼ ਅਤੇ ਮਾਧੁਰੀ ਦੀਕਸ਼ਿਤ ਨੇ ਦੇਸ਼ ਵਿੱਚ ਪੌਲੀਥੀਨ 'ਤੇ ਪਾਬੰਦੀ ਲਗਾਉਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ ਤੇ ਪ੍ਰਸ਼ੰਸਕਾਂ ਨੂੰ ਇਸ ਮਿਸ਼ਨ ਦਾ ਸਮਰਥਨ ਕਰਨ ਦੀ ਵੀ ਅਪੀਲ ਕੀਤੀ ਹੈ। ਮੁੰਬਈ ਵਿੱਚ ਆਈਫਾ ਐਵਾਰਡ ਦੀ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਅਦਾਕਾਰਾਂ ਨੇ ਆਪਣੀਆਂ ਚਿੰਤਾਵਾਂ ਦਾ ਪ੍ਰਗਟਾਵਾ ਕੀਤਾ ਅਤੇ ਹੌਲੀ-ਹੌਲੀ ਵਾਤਾਵਰਣ ਦੀਆਂ ਸਮੱਸਿਆਵਾਂ ਨੂੰ ਦਬਾਉਣ ਵੱਲ ਧਿਆਨ ਖਿੱਚਿਆ।
ਹੋਰ ਪੜ੍ਹੋ : ਅਦਨਾਨ ਸਾਮੀ ਦੇ ਮੁੰਡੇ ਨੇ ਪਾਕਿ ਨੂੰ ਆਪਣਾ ਘਰ ਦੱਸਦਿਆਂ ਪਿਤਾ ਨੂੰ ਪਾਇਆ ਮੁਸੀਬਤ 'ਚ
ਮਾਧੁਰੀ ਨੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਲੈਣ ਅਤੇ ਵਾਤਾਵਰਣ ਲਈ ਕੁਝ ਕਰਨ ਦੀ ਅਪੀਲ ਕੀਤੀ ਭਾਵੇਂ ਇਹ ਪਾਣੀ ਦੀ ਬੱਚਤ ਹੋਵੇ ਜਾਂ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ। ਨਾਲ ਹੀ ਉਨ੍ਹਾਂ ਕਿਹਾ, ਕਿਉਂਕਿ ਮੇਰੇ ਬੱਚੇ ਹਨ, ਮੈਂ ਸਾਰੇ ਮਾਪਿਆਂ ਨੂੰ ਇਹ ਕਹਾਂਗੀ ਕਿ ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਕਿਸ ਤਰ੍ਹਾਂ ਦਾ ਵਾਤਾਵਰਨ ਛੱਡ ਰਹੇ ਹਾਂ ਤੇ ਮੈਨੂੰ ਲਗਦਾ ਹੈ ਕਿ ਸਾਨੂੰ ਇਸ ਪ੍ਰਤੀ ਜ਼ਿੰਮੇਵਾਰ ਹੋਣਾ ਪਵੇਗਾ। ਹਰ ਕਿਸੇ ਨੂੰ ਇਸ ਪ੍ਰਤੀ ਜ਼ਿੰਮੇਵਾਰੀ ਲੈਣੀ ਪਵੇਗੀ ਅਤੇ ਸਾਨੂੰ ਇੱਕ ਆਦਰਸ਼ ਨਾਗਰਿਕ ਬਣਨਾ ਪਏਗਾ ਤੇ ਵਾਤਾਵਰਣ ਲਈ ਕੁਝ ਕਰਨ ਹੋਵੇਗਾ।"
ਕੈਟਰੀਨਾ ਨੇ ਵੀ ਸਾਰਿਆਂ ਨੂੰ ਇਸ ਮੁਹਿੰਮ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਕੈਟਰੀਨਾ ਨੇ ਇਸ 'ਤੇ ਕਿਹਾ, "ਅਸੀਂ ਇਹ ਆਪਣੇ ਸਾਹਮਣੇ ਵਾਪਰਦਾ ਨਹੀਂ ਦੇਖਦੇ ਸਕਦੇ ਹਾਂ। ਵਾਤਾਵਰਣ ਦੀ ਮਹੱਤਤਾ ਨੂੰ ਭੁੱਲਣਾ ਸਾਡੇ ਲਈ ਆਸਾਨ ਨਹੀਂ ਹੈ ਪਰ ਮੈਨੂੰ ਲਗਦਾ ਹੈ ਕਿ ਇਹ ਕੰਮ ਕਰਨਾ ਸੌਖਾ ਹੈ ਕਿ ਅਸੀ ਆਪਣੀ ਜ਼ਿੰਦਗੀ ਵਿੱਚ ਇੱਕ ਛੋਟਾ ਜਿਹਾ ਬਦਲਾਅ ਕਰ ਸਕਦੇ ਹਾਂ।"
ਸਲਮਾਨ ਨੇ ਕਿਹਾ, "ਪਲਾਸਟਿਕ ਦੀ ਵਰਤੋਂ ਨਾ ਕਰੋ ਅਤੇ ਪਲਾਸਟਿਕ ਨਾ ਬਣੋ।" ਪ੍ਰਧਾਨ ਮੰਤਰੀ ਨੇ ਐਲਾਨਿਆ ਸੀ ਕਿ ਮਹਾਤਮਾ ਗਾਂਧੀ ਜਯੰਤੀ 2 ਅਕਤੂਬਰ ਨੂੰ ਸਿੰਗਲ-ਯੂਜ਼ ਪਲਾਸਟਿਕ ਵਿਰੁੱਧ "ਨਵੀਂ ਲੋਕ ਲਹਿਰ" ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੇ ਸੁਤੰਤਰਤਾ ਦਿਵਸ ਦੇ ਸੰਬੋਧਨ ਦੌਰਾਨ ਪਹਿਲਕਦਮੀ ਬਾਰੇ ਵੀ ਗੱਲ ਕੀਤੀ ਅਤੇ ਲੋਕਾਂ ਨੂੰ ਲਹਿਰ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ। ਇਸ ਫ਼ੈਸਲੇ ਨੂੰ ਲੈ ਕੇ ਬਾਲੀਵੁੱਡ ਸਿਤਾਰਿਆਂ ਨੇ ਪ੍ਰਧਾਨ ਮੰਤਰੀ ਦੀ ਕਾਫ਼ੀ ਪ੍ਰਸੰਸਾ ਕੀਤੀ ਹੈ।