ਖੰਨਾ: ਸ਼ਨਿਚਰਵਾਰ ਦੀ ਸਵੇਰੇ ਨੂੰ ਖੰਨਾ ਦੇ ਨੈਸ਼ਨਲ ਹਾਈਵੇਅ 'ਤੇ ਧੁੰਦ ਕਾਰਨ ਸੜਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੜਕ ਹਾਦਸੇ ਵਿੱਚ ਟਰਾਲੇ ਨੇ ਖੜੇ ਟੈਂਪੂ ਨੂੰ ਟਕੱਰ ਮਾਰੀ। ਟਕੱਰ ਬੜੀ ਜ਼ੋਰਦਾਰ ਸੀ, ਜਿਸ ਕਾਰਨ ਆਲੇ-ਦੁਆਲੇ ਖੜੇ ਵਾਹਨ ਵੀ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਮੌਕੇ 'ਤੇ 2 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸਵੇਰੇ ਕਰੀਬ 8 ਵਜੇ ਦੇ ਵਾਪਰਿਆ ਹੈ।
ਚਸ਼ਮਦੀਦ ਨੇ ਕਿਹਾ ਕਿ ਇਹ ਹਾਦਸਾ ਉਨ੍ਹਾਂ ਨੇ ਆਪਣੀ ਅੱਖੀਂ ਦੇਖਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਤੇ ਹੋਰ ਕਈ ਲੋਕਾਂ ਨੇ ਸਵੇਰੇ ਧੁੰਦ ਹੋਣ ਕਾਰਨ ਖੰਨਾ ਦੇ ਨੈਸ਼ਨਲ ਹਾਈਵੇਅ ਉੱਤੇ ਆਪਣੇ ਵਾਹਨਾਂ ਨੂੰ ਰੋਕਿਆ ਹੋਇਆ ਸੀ। ਸਾਰੀਆਂ ਹੀ ਗੱਡੀਆਂ ਕਤਾਰਾਂ ਵਿੱਚ ਖੜੀਆਂ ਸੀ। ਇੰਨ੍ਹੇ ਨੂੰ ਹੀ ਪਿਛੋਂ ਆ ਰਹੇ ਤੇਜ਼ ਰਫ਼ਤਾਰ ਵਾਲੇ ਟਰਾਲੇ ਨੇ ਟੈਂਪੂ ਨੂੰ ਟੱਕਰ ਮਾਰ ਦਿੱਤੀ। ਟੱਕਰ ਹੋਣ ਨਾਲ ਉੱਥੇ ਖੜੇ ਵਾਹਨ ਵੀ ਆਲੇ-ਦੁਆਲੇ ਦੀਆਂ ਗੱਡੀਆਂ ਨਾਲ ਟਕਰਾ ਗਏ।
ਉਨ੍ਹਾਂ ਕਿਹਾ ਕਿ ਇਸ ਸੜਕ ਹਾਦਸੇ ਵਿੱਚ ਮੌਕੇ ਉੱਤੇ 2 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਫੱਟੜ ਵਿਅਕਤੀਆਂ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਇੱਥੇ ਹਾਦਸਾ ਵਾਪਰਿਆ ਉਸ ਵੇਲੇ ਉਨ੍ਹਾਂ ਨੇ ਐਂਬੂਲੈਂਸ ਨੂੰ ਫੋਨ ਕੀਤਾ ਪਰ ਐਂਬੂਲੈਂਸ ਵਾਲਿਆਂ ਨੇ ਫੋਨ ਹੀ ਨਹੀਂ ਚੁੱਕਿਆ, ਨਾ ਹੀ ਹਾਦਸੇ ਵਾਲੀ ਥਾਂ ਉੱਤੇ ਕੋਈ ਪੁਲਿਸ ਮੁਲਾਜ਼ਮ ਪਹੁੰਚਿਆ।