ETV Bharat / jagte-raho

ਬਰਨਾਲਾ ਡਰੱਗ ਰੈਕੇਟ ਦੇ ਤਾਰ ਮਲੇਰਕੋਟਲਾ ਨਾਲ ਜੁੜੇ

ਬਰਨਾਲਾ ਪੁਲਿਸ ਨੇ ਬੀਤੇ ਦਿਨੀਂ ਇੱਕ ਵੱਡੀ ਡਰੱਗ ਦੀ ਖੇਪ ਬਰਾਮਦ ਕੀਤੀ ਗਈ ਸੀ। ਜਿਸ ਦੇ ਵਿੱਚ ਕਈ ਨਾਮੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬਰਨਾਲਾ ਡਰੱਗ ਰੈਕੇਟ ਦੇ ਤਾਰ ਮਲੇਰਕੋਟਲਾ ਨਾਲ ਜੁੜ ਗਏ ਹਨ, ਜਿਸ ਦਾ ਖੁਲਾਸਾ ਪੁਲਿਸ ਨੇ ਕੀਤਾ।

ਬਰਨਾਲਾ ਡਰੱਗ ਰੈਕੇਟ ਦੇ ਤਾਰ ਮਲੇਰਕੋਟਲਾ ਨਾਲ ਜੁੜੇ
ਬਰਨਾਲਾ ਡਰੱਗ ਰੈਕੇਟ ਦੇ ਤਾਰ ਮਲੇਰਕੋਟਲਾ ਨਾਲ ਜੁੜੇ
author img

By

Published : Mar 15, 2020, 9:22 PM IST

ਮਲੇਰਕੋਟਲਾ: ਬਰਨਾਲਾ ਪੁਲਿਸ ਨੇ ਬੀਤੇ ਦਿਨੀਂ ਇੱਕ ਵੱਡੀ ਡਰੱਗ ਦੀ ਖੇਪ ਬਰਾਮਦ ਕੀਤੀ ਸੀ। ਜਿਸ ਦੇ ਵਿੱਚ ਕਈ ਨਾਮੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬਰਨਾਲਾ ਡਰੱਗ ਰੈਕੇਟ ਦੇ ਤਾਰ ਮਲੇਰਕੋਟਲਾ ਨਾਲ ਜੁੜੇ ਹਨ ਜਿਸ ਦਾ ਖੁਲਾਸਾ ਪੁਲਿਸ ਨੇ ਕੀਤਾ। ਬਰਨਾਲਾ ਦੇ ਸੀਆਈਏ ਇੰਚਾਰਜ ਬਲਜੀਤ ਸਿੰਘ ਅਤੇ ਸੰਗਰੂਰ ਦੀ ਮੈਡਮ ਪਰਨੀਤ ਕੌਰ ਡਰੱਗ ਇੰਸਪੈਕਟਰ ਦੇ ਵੱਲੋਂ ਕੀਤੀ ਗਈ ਸਾਂਝੀ ਰੇਡ ਉਪਰੰਤ ਮਾਲੇਰਕੋਟਲਾ ਸ਼ਹਿਰ ਦੇ ਬੱਸ ਸਟੈਂਡ ਨੇੜਿਓ ਰਾਜਿੰਦਰ ਕੁਮਾਰ ਨਾਮਕ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ।

ਬਰਨਾਲਾ ਡਰੱਗ ਰੈਕੇਟ ਦੇ ਤਾਰ ਮਲੇਰਕੋਟਲਾ ਨਾਲ ਜੁੜੇ

ਇੱਕ ਗੁਦਾਮ ਜੋ 'ਚੋਂ 1 ਲੱਖ 57 ਹਜ਼ਾਰ 590 ਨਸ਼ੀਲੀਆਂ ਗੋਲੀਆਂ ਦੇ ਨਾਲ 12 ਲੱਖ 600 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਇਸ ਦੀ ਜਾਣਕਾਰੀ ਡਰੱਗ ਇੰਸਪੈਕਟਰ ਪ੍ਰਨੀਤ ਕੌਰ ਨੇ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਰੇਡ ਲਈ ਜਾਣਕਾਰੀ ਦਿੱਤੀ ਸੀ। ਜਿਸ ਤੋਂ ਬਾਅਦ ਬਿਨ੍ਹਾਂ ਬਿਲ ਤੋਂ ਇਹ ਸਾਰੀਆਂ ਪਾਬੰਦੀ ਸ਼ੁਦਾ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਮੈਡੀਕਲ ਸਟੋਰ ਖ਼ਿਲਾਫ਼ ਉੱਚ ਅਧਿਕਾਰੀਆਂ ਨੂੰ ਲਿਖਕੇ ਭੇਜਿਆ ਜਾਵੇਗਾ ਕਿ ਇਸ ਦਾ ਲਾਇਸੰਸ ਕੈਂਸਲ ਕੀਤਾ ਜਾਵੇਗਾ।

ਉਧਰ ਸੀਆਈਏ ਇੰਚਾਰਜ ਬਰਨਾਲਾ ਬਲਜੀਤ ਸਿੰਘ ਨੇ ਦੱਸਿਆ ਕਿ ਬਰਨਾਲਾ ਵਿਖੇ ਫੜੀ ਗਈ ਨਸ਼ੀਲੀਆਂ ਦਵਾਈਆਂ ਦੀ ਖੇਪ ਦੀ ਜਾਂਚ ਵਿੱਚ ਪਾਇਆ ਗਿਅ ਕਿ ਮਲੇਰਕੋਟਲਾ ਸ਼ਹਿਰ ਦਾ ਵਿਅਕਤੀ ਵੀ ਇਸ ਰੈਕਟ ਵਿੱਚ ਸ਼ਾਮਿਲ ਹੈ। ਜਿਸ ਉਪਰੰਤ ਇਸ ਦੀ ਦੁਕਾਨ 'ਤੇ ਰੇਡ ਕੀਤੀ ਗਈ ਅਤੇ ਲੱਖਾਂ ਰੁਪਏ ਦੀਆਂ ਨਸ਼ੀਲੀਆਂ ਪਾਬੰਦੀ ਸ਼ੁਦਾ ਦਵਾਈਆਂ ਬਰਾਮਦ ਕਰਕੇ ਇੱਕ ਰਜਿੰਦਰ ਕੁਮਾਰ ਨਾਂਅ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ 12 ਲੱਖ 600 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਹੈ ।

ਇਸ ਮੌਕੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਰਾਜਿੰਦਰ ਕੁਮਾਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਇਹ ਸਾਰੀਆਂ ਦਵਾਈਆਂ ਉਸਦੀਆਂ ਨੇ ਤੇ ਉਸ ਕੋਲ ਇਨ੍ਹਾਂ ਦਾ ਬਿੱਲ ਮੌਜੂਦ ਹੈ ਜੋ ਕੇ ਜਲਦ ਹੀ ਪੁਲਿਸ ਨੂੰ ਪੇਸ਼ ਕੀਤਾ ਜਾਵੇਗਾ। ਉਸ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਉਥੇ ਕਿਹਾ ਕਿ ਉਸਦਾ ਬਰਨਾਲਾ ਡਰੱਗ ਰੈਕੇਟ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ।

ETV Bharat Logo

Copyright © 2024 Ushodaya Enterprises Pvt. Ltd., All Rights Reserved.