ਪਟਿਆਲਾ: ਵਕੀਲਾਂ ਦੇ ਅਦਾਲਤੀ ਕੰਮਕਾਜ ਲਈ ਬਣੇ ਵੱਡੇ ਕੰਪਲੈਕਸ ਵਿਚਲੇ ਕਮਰੇ ਦੀ ਖਰੀਦੋ ਫ਼ਰੋਖ਼ਤ ਤੋਂ ਬਾਅਦ ਰਕਮ ਦੇ ਲੈਣ ਦੇਣ ਦਾ ਝਦੋ ਵਕੀਲਾਂ ਵਿਚ ਰਕਮ ਦੇ ਲੈਣ ਦੇਣ ਦਾ ਮਾਮਲਾ ਉਸ ਵਕਤ ਤੂਲ ਫੜ੍ਹ ਬੈਠਾ ਜਦੋਂ ਇਕ ਵਕੀਲ ਨੇ ਦੂਜੇ ਦੇ ਸਿਰ ਤੇ ਪਿਸਤੌਲ ਤਾਣ ਦਿੱਤੀ। ਅਵਤਾਰ ਸਿੰਘ ਬਰਾੜ ਨਾਮੀ ਵਕੀਲ ਦਾ ਰਾਕੇਸ਼ ਗੁੱਪਤਾ ਨਾਮੀ ਵਕੀਲ ਨਾਲ ਰੌਲ੍ਹਾ ਰੱਪਾ ਸ਼ੁਰੂ ਹੋਇਆ, ਜੋ ਪੁਲਿਸ ਦੇ ਆਉਣ ਤੋਂ ਬਾਅਦ ਹੀ ਇਕ ਬੰਨੇ ਲਗਿਆ। ਪੁਲਿਸ ਨੇ ਆਪਣੀ ਬਣਦੀ ਕਾਰਵਾਈ ਆਰੰਭ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਹਰਿਆਣਾ ਬਾਰ ਕੌਂਸਲ ਮੈਂਬਰ ਰਾਕੇਸ਼ ਗੁਪਤਾ ਦੇ ਚੈਂਬਰ ਦੀ ਅਵਤਾਰ ਸਿੰਘ ਨੇ ਪਹਿਲਾ ਤਾਂ ਭੰਨਤੋੜ ਕੀਤੀ ਤੇ ਫ਼ਿਰ ਗੁੱਸੇ 'ਚ ਆ ਕੇ ਰਾਕੇਸ਼ ਗੁਪਤਾ ਦੇ ਕਨਪਟੀ 'ਤੇ ਬੰਦੂਕ ਦਿੱਤੀ। ਇਸ ਦੌਰਾਨ ਅਵਤਾਰ ਸਿੰਘ ਗੋਲੀ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਕਾਮਯ਼ਾਬ ਨਹੀਂ ਹੋਇਆ। ਅਵਤਾਰ ਸਿੰਘ ਨੇ ਗਾਲੀ-ਗਲੋਚ ਕੀਤੀ। ਡੀਐੱਸਪੀ ਯੋਗੇਸ਼ ਸ਼ਰਮਾ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋਂ': ਨੌਜਵਾਨ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟ ਕੇ ਕੀਤਾ ਜ਼ਖ਼ਮੀ