ETV Bharat / jagte-raho

ਪਿਛਲੇ ਦਿਨੀਂ ਪ੍ਰਾਪਰਟੀ ਡੀਲਰ 'ਤੇ ਹੋਏ ਹਮਲੇ ਵਿੱਚ ਮੰਨੇ ਨੇ ਕਬੂਲਿਆਂ ਆਪਣਾ ਇਲਜ਼ਾਮ - property dealer

ਪਿਛਲੇ ਦਿਨੀਂ ਸ਼ਹਿਰ ਦੇ ਤੇਜ਼ ਮੋਹਨ ਨਗਰ ਦੀ ਗਲੀ ਨੰਬਰ 4 ਵਿੱਚ ਪ੍ਰਾਪਰਟੀ ਡੀਲਰ ਤਰੁਣ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਹੋਇਆ ਸੀ, ਜਿਸ ਦੀ ਬੀਤੇ ਦਿਨੀਂ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਜਿਸ ਵਿਅਕਤੀ ਨੇ ਪ੍ਰਾਪਰਟੀ ਡੀਲਰ ਤਰੁਣ ਉਰਫ਼ ਲੱਲੀ ਉੱਤੇ ਹਮਲਾ ਕੀਤੀ ਸੀ, ਉਸ ਨੇ ਆਪਣਾ ਇਲਜ਼ਾਮ ਕਬੂਲ ਕਰ ਲਿਆ ਹੈ ਤੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਪਿਛਲੇ ਦਿਨੀਂ ਹੋਏ ਪ੍ਰਾਪਰਟੀ ਡੀਲਰ 'ਤੇ ਹਮਲੇ ਵਿੱਚ ਦੋਸ਼ੀ ਨੇ ਕਬੂਲਿਆਂ ਆਪਣਾ ਇਲਜ਼ਾਮ

author img

By

Published : Aug 21, 2020, 4:09 PM IST

ਜਲੰਧਰ: ਪਿਛਲੇ ਦਿਨੀਂ ਸ਼ਹਿਰ ਦੇ ਤੇਜ਼ ਮੋਹਨ ਨਗਰ ਦੀ ਗਲੀ ਨੰਬਰ 4 ਵਿੱਚ ਪ੍ਰਾਪਰਟੀ ਡੀਲਰ ਤਰੁਣ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਹੋਇਆ ਸੀ, ਉਸ ਦੀ ਬੀਤੇ ਦਿਨੀਂ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਜਿਸ ਵਿਅਕਤੀ ਨੇ ਪ੍ਰਾਪਰਟੀ ਡੀਲਰ ਤਰੁਣ ਉਰਫ਼ ਲੱਲੀ ਉੱਤੇ ਹਮਲਾ ਕੀਤੀ ਸੀ ਉਸ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਇੱਕ ਵੀਡੀਓ ਜਾਰੀ ਕਰਕੇ ਆਪਣਾ ਇਲਜ਼ਾਮ ਕਬੂਲ ਕਰ ਲਿਆ ਹੈ ਤੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਵੀਡੀਓ

ਤਰੁਣ ਦੇ ਭਰਾ ਨੇ ਕਿਹਾ ਕਿ ਉਨ੍ਹਾਂ ਨੇ ਮੰਨੇ ਤੋਂ ਪੈਸੇ ਲੈਣੇ ਸੀ ਤੇ ਮੰਨਾ ਪੈਸਿਆਂ ਦੇਣ ਤੋਂ ਟਾਲ-ਮਟੋਲ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਮੰਨਾ ਆਪਣੇ ਆਪ ਨੂੰ ਮਾਰ ਕੇ ਸਾਡੇ ਉੱਤੇ ਮਾਰਨ ਦੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਅਜਿਹਾ ਨਹੀਂ ਹੋ ਸਕਿਆ ਤਾਂ ਮੰਨੇ ਨੇ ਲੱਲੀ ਨੂੰ ਇਕੱਲਾ ਦੇਖ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਦਿੱਤਾ। ਇਸ ਹਮਲੇ ਵਿੱਚ ਉਹ ਕਾਫੀ ਜ਼ਖ਼ਮੀ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜਿਹੜਾ ਮੰਨੇ ਨੇ ਲੱਲੀ ਉੱਤੇ ਹਮਲੇ ਕੀਤਾ ਸੀ ਉਸ ਵਿੱਚ ਮੰਨੇ ਦਾ ਪੂਰਾ ਪਰਿਵਾਰ ਮੌਜੂਦ ਸੀ ਪਰ ਹੁਣ ਮੰਨਾ ਆਪਣੇ ਪਰਿਵਾਰ ਨੂੰ ਬਚਾਉਣ ਲਈ ਆਪਣੇ ਉੱਤੇ ਸਾਰਾ ਇਲਜ਼ਾਮ ਲੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੰਨੇ ਨੇ ਪੈਸੇ ਆਪਣੇ ਵਹੁਟੀ ਦੇ ਗਰਭਵਤੀ ਹੋਣ ਕਰਕੇ ਲਏ ਸੀ।

ਮੰਨੇ ਆਪਣੀ ਵੀਡੀਓ ਵਿੱਚ ਕਿਹਾ ਕਿ ਉਹ ਲੱਲੀ ਤੋਂ ਕਾਫ਼ੀ ਜ਼ਿਆਦਾ ਪਰੇਸ਼ਾਨ ਸੀ ਤੇ ਉਸ ਨੇ ਲੱਲੀ ਉੱਤੇ 307 ਦਾ ਮੁਕੱਦਮਾ ਵੀ ਦਰਜ ਕਰਵਾਇਆ ਸੀ ਪਰ ਪੁਲਿਸ ਵੱਲੋਂ ਉਸ ਉੱਤੇ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਦੁਖੀ ਹੋ ਕੇ ਉਸ ਨੇ ਲੱਲੀ ਉੱਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਉਸ ਨੇ ਇਕੱਲੇ ਨੇ ਹੀ ਲੱਲੀ ਉੱਤੇ ਹਮਲਾ ਕੀਤਾ ਸੀ। ਇਸ ਵਿੱਚ ਉਸ ਦਾ ਪਰਿਵਾਰ ਦਾ ਕੋਈ ਵੀ ਮੈਂਬਰ ਦੋਸ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਉਸ ਦੇ ਪਰਿਵਾਰ ਨੂੰ ਤੰਗ ਨਾ ਕੀਤਾ ਜਾਵੇ।

ਏਐਸਆਈ ਮੋਹਨ ਸਿੰਘ ਨੇ ਕਿਹਾ ਕਿ ਲੱਲੀ ਉੱਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਪਹਿਲਾਂ ਹੀ ਮੰਨੇ ਉੱਤੇ ਦਰਜ ਕਰ ਲਿਆ ਸੀ, ਜਿਸ ਨੂੰ ਹੁਣ ਧਾਰਾ 302 ਵਿੱਚ ਬਦਲ ਦਿੱਤਾ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਤੇ ਮੰਨੇ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.