ਜਲੰਧਰ : ਜਲੰਧਰ ਦਿਹਾਤੀ ਪੁਲਿਸ ਵਲੋਂ ਅਲੱਗ-ਅਲੱਗ ਥਾਵਾਂ ਤੇ ਨਾਕਾਬੰਦੀ ਕਰ ਕੇ 6 ਆਰੋਪੀਆਂ ਨੂੰ ਕਾਬੂ ਕਰ ਕੇ 4 ਪਿਸਤੋਲ ਅਤੇ 9 ਜਿੰਦਾ ਕਾਰਤੂਸ ਬਰਾਮਦ ਕੀਤੇ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਏ.ਐੱਸ.ਆਈ ਨਿਰਮਲ ਸਿੰਘ ਵਲੋਂ ਪੁਲਿਸ ਪਾਰਟੀ ਨਾਲ ਮਿਲ ਕੇ ਸਤਲੁਜ ਪੁੱਲ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਲੁਧਿਆਣਾ ਵਲੋਂ ਆ ਰਹੀ ਇੱਕ ਕਰੇਟਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਕਾਰ ਚਾਲਕ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਪਾਰਟੀ ਨੇ ਕਾਰ ਦੇ ਅੱਗੇ ਬੈਰੀਕੇਟ ਲਾ ਕੇ ਕਾਰ ਨੂੰ ਰੋਕ ਲਿਆ ਅਤੇ ਤਲਾਸ਼ੀ ਦੌਰਾਨ 2 ਦੇਸੀ ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁਲਿਸ ਨੇ ਗੱਡੀ ਵਿੱਚ ਸਵਾਰ ਕਰਨ ਸਿੰਘ ਪੁੱਤਰ ਰਾਮਪਾਲ ਅਤੇ ਕਾਬਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਸੰਗਤ ਸਿੰਘ ਨਗਰ, ਮਹਿਤਾ ਰੋਡ ਥਾਣਾ ਮਕਬੂਲਪੁਰਾ, ਜ਼ਿਲ੍ਹਾ ਲਸਰਾਂ 'ਤੇ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਏ.ਐਸ.ਆਈਸੋਹਣ ਸਿੰਘ ਸੀ.ਆਈ.ਏ ਸਟਾਫ਼ ਜਲੰਧਰ ਦਿਹਾਤੀ ਨੇ ਪੁਲਿਸ ਪਾਰਟੀ ਸਮੇਤ ਸਤਲੁਜ ਪੁੱਲ ਫ਼ਿਲੌਰ 'ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸੇ ਦੌਰਾਨ ਲੁਧਿਆਣਾ ਤਰਫੋਂ ਆ ਰਹੀ ਸਕਾਰਪੀਓ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਗੱਡੀ ਚਾਲਕ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਪਾਰਟੀ ਨੇ ਗੱਡੀ ਚਾਲਕ ਨੂੰ ਕਾਬੂ ਕਰ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਦੇਸੀ ਪਿਸਤੌਲ, ਤਿੰਨ ਜਿੰਦਾ ਕਾਰਤੂਸ ਬਰਾਮਦ ਹੋਏ। ਪੁਲਿਸ ਨੇ ਗੱਡੀ ਸਵਾਰ ਸਾਹਿਲ ਨਿਵਾਸੀ ਹਰਗੋਬਿੰਦਰ ਨਗਰ ਲੁਧਿਆਣਾ ਅਤੇ ਰੋਹਿਤ ਪਾਂਡੇ ਪੁੱਤਰ ਓਮ ਪ੍ਰਕਾਸ਼ ਪਾਂਡੇ ਵਾਸੀ ਲੁਧਿਆਣਾ 'ਤੇ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਏ.ਐੱਸ.ਆਈ ਗੁਰਸ਼ਰਨ ਸਿੰਘ ਥਾਣਾ ਗੁਰਾਇਆ ਪੁਲਿਸ ਪਾਰਟੀ ਸਮੇਤ ਬੀੜ ਬੰਸੀਆਂ ਰੋਡ ਨਜ਼ਦੀਕ ਗੁੱਜਰਾਂ ਡੇਰੇ 'ਤੇ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਪੁਲਿਸ ਪਾਰਟੀ ਨੇ ਸ਼ੱਕਦੇ ਆਧਾਰ 'ਤੇ ਸੌਰਵ ਲਾਲ ਪੁੱਤਰ ਕੀਮਤੀ ਲਾਲ ਨਿਵਾਸੀ ਬੜਿੰਗ ਥਾਣਾ ਕੈਂਟ ਨੂੰ ਕਾਬੂ ਕੀਤਾ। ਜਿਸ ਪਾਸੋਂ ਪੁਲਿਸ ਨੇ ਇੱਕ ਪਿਸਤੌਲ ਤਿੰਨ ਸੌ ਪੰਦਰਾਂ ਬੋਰ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ।ਪੁਲਿਸ ਨੇ ਦੋਸ਼ੀ 'ਤੇਮਾਮਲਾ ਦਰਜ਼ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।