ਗੁਰਦਾਸਪੁਰ: ਸ਼ਹਿਰ ਦੇ ਥਾਣਾ ਘੁੰਮਣਕਲਾਂ ਅਧੀਨ ਆਉਂਦੇ ਪਿੰਡ ਗੱਗੋਵਾਲੀ ਵਿਖੇ ਆਪਸ 'ਚ ਤਾਈ-ਭਤੀਜੀ ਦੋ ਔਰਤਾਂ ਦਾ ਬੀਤੇ ਦਿਨੀਂ ਕਤਲ ਹੋਇਆ ਸੀ। ਇਸ ਤੋਂ ਬਾਅਦ ਅੰਤਿਮ ਸੰਸਕਾਰ ਨੂੰ ਲੈ ਕੇ ਦੋਹਾਂ ਦੇ ਪਰਿਵਾਰਾਂ ਦੀ ਇੱਕ ਦੂਜੇ ਨਾਲ ਲੜਾਈ ਹੋ ਗਈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਦੋਹਾਂ ਧਿਰਾਂ ਵਿੱਚ ਸਹਿਮਤੀ ਕਰਵਾਈ ਅਤੇ ਮ੍ਰਿਤਕਾਂ ਦਾ ਸੰਸਕਾਰ ਕਰਵਾਇਆ।
ਜਾਣਕਾਰੀ ਮੁਤਾਬਕ ਮ੍ਰਿਤਕ ਮਹਿਲਾ ਦਾ ਪਤੀ ਮੰਗਲ ਸਿੰਘ ਪੁਲਿਸ ਮਹਿਕਮੇ ਵਿੱਚ ਥਾਣੇਦਾਰ ਦੇ ਅਹੁਦੇ ਉੱਤੇ ਤੈਨਾਤ ਹੈ। ਮੁਲਜ਼ਮ ਮੰਗਲ ਸਿੰਘ ਨੇ 2 ਵਿਆਹ ਕਰਵਾਏ ਹਨ। ਮੁਲਜ਼ਮ ਉੱਤੇ ਜਾਇਦਾਦ ਲਈ ਆਪਣੀ ਦੂਜੀ ਪਤਨੀ ਨਾਲ ਮਿਲ ਕੇ ਪਹਿਲੀ ਪਤਨੀ ਅਤੇ ਭਤੀਜੀ ਦਾ ਕਤਲ ਕੀਤੇ ਜਾਣ ਦਾ ਦੋਸ਼ ਹੈ।
ਦੋਹਾਂ ਮ੍ਰਿਤਕ ਮਹਿਲਾਵਾਂ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਪੇਕਾ ਪਰਿਵਾਰ ਅਤੇ ਸੁਹਰਾ ਪਰਿਵਾਰ ਦੋਵੇ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਵਿਵਾਦ ਨੂੰ ਵੱਧਦਾ ਵੇਖ ਮੌਕੇ 'ਤੇ ਪਹੁੰਚੇ ਡੀਐਸਪੀ ਭਾਰਤ ਭੂਸ਼ਣ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਅਤੇ ਗੁਰਦਾਸਪੁਰ ਵਿੱਚ ਹੀ ਦੋਵੇਂ ਮ੍ਰਿਤਕ ਮਹਿਲਾਵਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕਾਂ ਦਾ ਸੰਸਕਾਰ ਪੁਲਿਸ ਦੀ ਹਾਜ਼ਰੀ ਵਿੱਚ ਕੀਤਾ ਗਿਆ।
ਹੋਰ ਪੜ੍ਹੋ: ਸਰਕਾਰਾਂ ਨੇ ਸੰਵਿਧਾਨ ਦਾ ਉਡਾਇਆ ਮਜ਼ਾਕ: ਚੀਮਾ
ਮ੍ਰਿਤਕ ਮਹਿਲਾ ਰਾਜਬੀਰ ਕੌਰ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਿਨ੍ਹਾਂ ਨੇ ਉਨ੍ਹਾਂ ਦੀ ਧੀ ਰਾਜਬੀਰ ਕੌਰ ਅਤੇ ਭਤੀਜੀ ਗੁਰਪ੍ਰੀਤ ਕੌਰ ਦਾ ਕਤਲ ਕੀਤਾ ਗਿਆ ਹੈ। ਉਹ ਉਨ੍ਹਾਂ ਸੰਸਕਾਰ ਲਈ ਮ੍ਰਿਤਕ ਮਹਿਲਾਵਾਂ ਦੀ ਲਾਸ਼ ਨਹੀਂ ਸੌਪਣਗੇ ਜਿਸ ਨੂੰ ਲੈ ਕੇ ਵਿਵਾਦ ਵੱਧ ਗਿਆ ਪਰ ਪੁਲਿਸ ਦੇ ਦਖ਼ਲ ਨਾਲ ਦੋਹਾਂ ਧਿਰਾਂ ਵਿੱਚ ਰਾਜ਼ੀਨਾਮਾ ਹੋ ਗਿਆ। ਅੰਤ ਵਿੱਚ ਦੋਹਾਂ ਮ੍ਰਿਤਕਾਂ ਦਾ ਸੰਸਕਾਰ ਗੁਰਦਾਸਪੁਰ ਵਿੱਚ ਹੀ ਕੀਤਾ ਗਿਆ।
ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਉਣ ਪਹੁੰਚੇ ਡੀਐਸਪੀ ਭਾਰਤ ਭੂਸ਼ਣ ਨੇ ਕਿਹਾ ਕਿ ਉਨ੍ਹਾਂ ਕੋਲ ਇੱਕ ਪੁਲਿਸ ਮਹਿਕਮੇ ਅੰਦਰ ਥਾਣੇਦਾਰ ਮੰਗਲ ਸਿੰਘ ਉੱਤੇ ਦੋਹਾਂ ਮਹਿਲਾਵਾਂ ਦਾ ਕਤਲ ਕਰਨ ਦੇ ਦੋਸ਼ ਲਗੇ ਹਨ। ਮਾਮਲੇ ਦੀ ਜਾਂਚ ਜਾਰੀ ਹੈ।