ਅੰਮ੍ਰਿਤਸਰ : ਸ਼ਹਿਰ ਦੇ ਗੁਰਬਖ਼ਸ਼ ਨਗਰ ਇਲਾਕੇ ਵਿੱਚ ਪਿਛਲੇ ਦਿਨੀਂ ਰਾਧਾ ਨਾਂਅ ਦੀ ਮਹਿਲਾ ਵੱਲੋਂ ਪੱਖੇ ਨਾਲ ਫ਼ਾਹਾ ਲਾ ਕੇ ਖ਼ੁਦਕੁਸ਼ੀ ਕੀਤੀ ਗਈ ਸੀ ਕਿਉਂਕਿ ਰਾਧਾ ਦੇ ਚਾਚਾ-ਸਹੁਰੇ ਨੇ ਉਸ ਦੇ ਚਰਿੱਤਰ 'ਤੇ ਇਲਜ਼ਾਮ ਲਾਏ ਸਨ, ਜਿਸ ਕਰਕੇ ਰਾਧਾ ਇਹ ਗੱਲ ਸਹਿ ਨਹੀਂ ਸਕੀ ਅਤੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਸ ਤੋਂ ਬਾਅਦ ਲਗਤਾਰ ਮ੍ਰਿਤਕ ਰਾਧਾ ਦੇ ਪਰਿਵਾਰ ਵਾਲੇ ਦੋਸ਼ੀ ਚਾਚੇ-ਸਹੁਰੇ ਨੂੰ ਗ੍ਰਿਫ਼ਤਾਰ ਕਰਨ ਦਾ ਪੁਲਿਸ 'ਤੇ ਦਬਾਅ ਬਣੇ ਰਹੇ ਹਨ, ਪਰ ਪੁਲਿਸ ਨੇ ਉਸ 'ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ।
ਇਸੇ ਸਬੰਧ ਵਿੱਚ ਰਾਧਾ ਦੇ ਪਰਿਵਾਰ ਵਾਲਿਆਂ ਨੇ ਇੱਕ ਕੈਂਡਲ ਮਾਰਚ ਕੱਢ ਕੇ ਪੁਲਿਸ ਵਾਲਿਆਂ ਵਿਰੁੱਧ ਪ੍ਰਦਰਸ਼ਨ ਕੀਤਾ। ਪਰਿਵਾਰ ਵਾਲਿਆਂ ਨੇ ਕਿਹਾ ਕਿ ਪੁਲਿਸ ਦੋਸ਼ੀ ਨੂੰ ਜਾਣ-ਬੁੱਝ ਕੇ ਗ੍ਰਿਫ਼ਤਾਰ ਨਹੀਂ ਕਰ ਰਹੀ ਕਿਉਂਕਿ ਉਹ ਪੁਲਿਸ ਵਾਲੇ ਉਸ ਦੇ ਨਾਲ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਉਦੋਂ ਤੱਤ ਇਹ ਧਰਨੇ ਤੋਂ ਨਹੀਂ ਉੱਠਣਗੇ ਜਦੋਂ ਤੱਕ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ।