ETV Bharat / jagte-raho

ਫਿਰੋਜ਼ਪੁਰ: ਨਕਲੀ ਕੌਫ਼ੀ ਵੇਚਣ ਦੇ ਸ਼ੱਕ 'ਚ ਦੋ ਵਿਅਕਤੀ ਕਾਬੂ

ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਖੇ ਕਰਿਆਨਾ ਯੂਨੀਅਨ ਕਮੇਟੀ ਨੇ ਬਾਜ਼ਾਰ ਵਿੱਚ ਦੋ ਲੋਕਾਂ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ ਗਿਆ। ਦੁਕਾਨਦਾਰਾਂ ਦੇ ਮੁਤਾਬਕ ਇਹ ਦੋਵੇਂ ਵਿਅਕਤੀ ਬਾਜ਼ਾਰ ਦੀਆਂ ਕੁੱਝ ਦੁਕਾਨਾਂ 'ਤੇ ਨਕਲੀ ਕੌਫੀ ਵੇਚ ਰਹੇ ਸੀ।

author img

By

Published : Oct 11, 2020, 9:46 AM IST

ਨਕਲੀ ਕੌਫ਼ੀ ਵੇਚਦੇ ਦੋ ਲੋਕ ਕਾਬੂ
ਨਕਲੀ ਕੌਫ਼ੀ ਵੇਚਦੇ ਦੋ ਲੋਕ ਕਾਬੂ

ਫਿਰੋਜ਼ਪੁਰ: ਕਸਬਾ ਜ਼ੀਰਾ ਵਿਖੇ ਕਰਿਆਨਾ ਯੂਨੀਅਨ ਕਮੇਟੀ ਨੇ ਸ਼ੱਕ ਦੇ ਅਧਾਰ 'ਤੇ ਦੋ ਲੋਕਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਨਕਲੀ ਕੌਫੀ ਦੇ ਕਈ ਪੈਕੇਟ ਬਰਾਮਦ ਕੀਤੇ ਗਏ ਹਨ। ਦੁਕਾਨਦਾਰਾਂ ਦੇ ਮੁਤਾਬਕ ਉਕਤ ਮੁਲਜ਼ਮ ਕਰਿਆਨਾ ਦੁਕਾਨਾਂ 'ਤੇ ਨਕਲੀ ਕੌਫੀ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ। ਹਲਾਂਕਿ ਇਸ ਮਾਮਲੇ ਬਾਰੇ ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਨੂੰ ਸੰਬਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਰਿਆਨਾ ਯੂਨੀਅਨ ਕਮੇਟੀ ਜ਼ੀਰਾ ਦੇ ਪ੍ਰਧਾਨ ਹਰੀਸ਼ ਤਾਂਗੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਜ਼ਾਰ 'ਚੋਂ ਦੁਕਾਨਦਾਰਾਂ ਵੱਲੋਂ ਫੋਨ 'ਤੇ ਸੂਚਨਾ ਮਿਲੀ ਕਿ ਦੋ ਵਿਅਕਤੀ ਬਾਜ਼ਾਰ 'ਚ ਹਰ ਕਰਿਆਨੇ ਦੀ ਦੁਕਾਨ 'ਤੇ ਜਾ ਕੇ ਨਕਲੀ ਕੌਫੀ ਵੇਚ ਰਹੇ ਹਨ। ਜਦ ਉਹ ਮੌਕੇ 'ਤੇ ਪੁੱਜੇ ਤਾਂ ਉਨ੍ਹਾਂ ਨੇ ਦੋਹਾਂ ਮੁਲਜ਼ਮਾਂ ਕੋਲੋਂ ਨੈਸਕੈਫੇ ਕੌਫੀ ਦੇ ਕਈ ਪੈਕੇਟ ਬਰਾਮਦ ਕੀਤੇ। ਇਸ ਮੌਕੇ ਨੈਸਕੈਫੇ ਕੰਪਨੀ ਨਾਲ ਡੀਲ ਕਰਨ ਵਾਲੇ ਹੋਲਸੇਲਰ ਦੁਕਾਨਦਾਰ 'ਤੇ ਕੌਫੀ ਦੀ ਸਪਲਾਈ ਭੇਜਣ ਵਾਲੇ ਵਪਰੀ ਵੀ ਮੌਕੇ 'ਤੇ ਮੌਜੂਦ ਸਨ। ਜਦ ਉਨ੍ਹਾਂ ਨੇ ਕੌਫੀ ਪੈਕਟਾਂ ਦੇ ਬੈਂਚ ਨੰਬਰ ਤੇ ਪੈਕਿੰਗ ਦਾ ਚੰਗੀ ਤਰ੍ਹਾਂ ਨਿਰੱਖਣ ਕੀਤਾ ਤਾਂ ਉਹ ਨਕਲੀ ਸਾਬਿਤ ਹੋਈ।

ਨਕਲੀ ਕੌਫ਼ੀ ਵੇਚਦੇ ਦੋ ਲੋਕ ਕਾਬੂ

ਜਿਸ ਤੋਂ ਬਾਅਦ ਦੁਕਾਨਦਾਰਾਂ ਤੇ ਹੋਰਨਾਂ ਲੋਕਾਂ ਨੇ ਦੋਹਾਂ ਮੁਲਜ਼ਮਾਂ ਦਾ ਕੁੱਟਾਪਾ ਚਾੜਿਆ। ਜਦ ਦੋਹਾਂ ਮੁਲਜ਼ਮਾਂ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਆਪਣਾ ਜੁਰਮ ਕਬੂਲ ਕਰਦਿਆਂ ਕਿਹਾ ਕਿ ਉਹ ਤਰਨ ਤਾਰਨ ਤੋਂ ਆਏ ਸਨ। ਉਹ ਪੈਸੇ ਕਮਾਉਣ ਲਈ ਨਕਲੀ ਕੌਫੀ ਵੇਚਣ ਪੁੱਜੇ ਸਨ। ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਕੌਫੀ ਤਕਰੀਬਨ 200 ਤੋਂ 250 ਰੁਪਏ ਦੀ ਪੈ ਜਾਂਦੀ ਹੈ। ਉਹ ਇਸ ਨੂੰ ਬਾਜ਼ਾਰ 'ਚ 350 ਤੋਂ 450 ਰੁਪਏ 'ਚ ਵੇਚਦੇ ਹਨ। ਇਸ ਦੇ ਨਾਲ ਹੀ ਨਕਲੀ ਕੌਫੀ ਦੀ ਪੈਕਿੰਗ 'ਤੇ ਇਸ ਦਾ ਐਮਆਰਪੀ ਰੇਟ 490 ਰੁਪਏ ਦਿੱਤਾ ਗਿਆ ਸੀ ਜੋ ਕਿ ਪੂਰੀ ਤਰ੍ਹਾਂ ਗ਼ਲਤ ਹੈ। ਉਨ੍ਹਾਂ ਦੱਸਿਆ ਨਕਲੀ ਕੌਫੀ ਦੇ ਪੈਕਟਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਗਿਆ। ਬਾਅਦ 'ਚ ਦੁਕਾਨਦਾਰਾਂ ਨੇ ਖ਼ੁਦ ਹੀ ਉਕਤ ਮੁਲਜ਼ਮਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ।

ਕਰਿਆਨਾ ਯੂਨੀਅਨ ਕਮੇਟੀ ਜ਼ੀਰਾ ਦੇ ਪ੍ਰਧਾਨ ਹਰੀਸ਼ ਤਾਂਗੜਾ ਨੇ ਕਿਹਾ ਕਿ ਕੁੱਝ ਲੋਕ ਮਹਿਜ਼ ਪੈਸੇ ਕਮਾਉਣ ਦੇ ਚੱਕਰ 'ਚ ਲੋਕਾਂ ਦੀ ਸਿਹਤ ਨਾਲ ਖਿਲਾਵੜ ਕਰਦੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੋਰੋਨਾ ਮਹਾਂਮਾਰੀ ਤੇ ਦੂਜੇ ਪਾਸੇ ਡੇਂਗੂ ਵਰਗੀ ਬਿਮਾਰੀਆਂ ਦੇ ਚਲਦੇ ਲੋਕ ਪਹਿਲਾਂ ਹੀ ਪਰੇਸ਼ਾਨ ਹਨ। ਅਜਿਹੇ 'ਚ ਨਕਲੀ ਚੀਜ਼ਾਂ ਤੇ ਮਿਲਾਵਟੀ ਚੀਜ਼ਾਂ ਖਾਣ ਨਾਲ ਉਨ੍ਹਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਵੇਗਾ। ਉਨ੍ਹਾਂ ਲੋਕਾਂ ਨੂੰ ਖਾਣ ਪੀਣ ਦੀਆਂ ਵਸੂਤਆਂ ਨੂੰ ਖ਼ਰੀਦ ਸਬੰਧੀ ਜਾਗਰੂਕ ਰਹਿਣ ਤੇ ਤਿਉਹਾਰਾਂ ਦੇ ਮੌਸਮ 'ਚ ਨਕਲੀ ਚੀਜਾਂ ਦੇ ਇਸਤੇਮਾਲ ਤੋਂ ਬਚਣ ਦੀ ਅਪੀਲ ਕੀਤੀ। ਜਿਥੇ ਇੱਕ ਪਾਸੇ ਜਦਕਿ ਕਰਿਆਨਾ ਯੂਨੀਅਨ ਕਮੇਟੀ ਦੇ ਪ੍ਰਧਾਨ ਨੇ ਲੋਕਾਂ ਨੂੰ ਜਾਗਰੂਕ ਰਹਿਣ ਦੀ ਅਪੀਲ ਕੀਤੀ, ਉੱਥੇ ਹੀ ਉਹ ਖ਼ੁਦ ਵੀ ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਮਲੇ ਸਬੰਧੀ ਸੂਚਨਾ ਦੇਣ ਤੋਂ ਚੂਕ ਗਏ। ਜਦੋਂ ਕਿ ਉਨ੍ਹਾਂ ਨੂੰ ਇਸ ਸਬੰਧੀ ਸਿਹਤ ਵਿਭਾਗ ਦੇ ਫੂਡ ਇੰਸਪੈਕਟਰ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਜਾਣਕਾਰੀ ਦੇਣੀ ਚਾਹੀਦੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.