ਚੰਡੀਗੜ੍ਹ: ਕੈਨੇਡਾ ਦੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਹਿੰਦੀ ਫਿਲਮਾਂ ਦਿਖਾਉਣ ਵਾਲੇ ਥੀਏਟਰਾਂ ਵਿੱਚ ਨਕਾਬਪੋਸ਼ਾਂ ਵੱਲੋਂ ਛਿੜਕਾਅ ਕੀਤੇ ਗਏ ਇੱਕ ਅਣਜਾਣ ਪਦਾਰਥ ਦੇ ਸੰਪਰਕ ਵਿੱਚ ਆਉਣ ਕਾਰਨ ਕਈ ਫਿਲਮ ਦੇਖਣ ਵਾਲਿਆਂ ਨੂੰ ਬਾਹਰ ਕੱਢਿਆ ਗਿਆ ਅਤੇ ਇਲਾਜ ਕੀਤਾ ਗਿਆ। ਇਹ ਘਟਨਾਵਾਂ ਵਾਨ, (Brampton and Scarborough Town Centre) ਬਰੈਂਪਟਨ ਅਤੇ ਸਕਾਰਬਰੋ ਟਾਊਨ ਸੈਂਟਰ ਵਿੱਚ ਵਾਪਰੀਆਂ। ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵਾਰਦਾਤਾਂ ਨਾਲ ਜੁੜੇ ਹੋਣ ਦੀ ਸੰਭਾਵਨਾ ਦੀ ਜਾਂਚ ਕਰ ਰਹੀ ਹੈ।
ਸ਼ੱਕੀਆਂ ਦੀਆਂ ਤਸਵੀਰਾਂ ਜਾਰੀ: ਸਥਾਨਕ ਪੁਲਿਸ ਮੁਤਾਬਕ ਯੌਰਕ ਤੋਂ ਇਲਾਵਾ ਟੋਰਾਂਟੋ ਅਤੇ ਬਰੈਂਪਟਨ ਵਿੱਚ ਵੀ ਇਹ ਘਟਨਾ ਸਾਹਮਣੇ ਆਈ ਹੈ। ਯੌਰਕ ਰੀਜਨਲ ਪੁਲਿਸ (York Regional Police) ਨੇ 5 ਦਸੰਬਰ ਦੀ ਸ਼ਾਮ ਨੂੰ ਵਾਨ ਸਿਨੇਮਾ ਵਿਖੇ ਅਣਪਛਾਤੇ ਪਦਾਰਥ ਦਾ ਛਿੜਕਾਅ ਕੀਤੇ ਜਾਣ ਤੋਂ ਬਾਅਦ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਸ ਤੋਂ ਇਲਾਵਾ ਯੌਰਕ ਰੀਜਨਲ ਪੁਲਿਸ ਨੇ ਬੁੱਧਵਾਰ ਨੂੰ ਇੱਕ ਬਿਆਨ 'ਚ ਕਿਹਾ ਸੀ ਕਿ ਮੰਗਲਵਾਰ ਰਾਤ ਕਰੀਬ 9:20 ਵਜੇ ਵੌਨ ਖੇਤਰ ਵਿੱਚ ਇੱਕ ਸਿਨੇਮਾ ਕੰਪਲੈਕਸ 'ਚ ਅਜਿਹੀ ਹੀ ਘਟਨਾ ਵਾਪਰੀ।
ਲੋਕਾਂ ਦੀ ਸਿਹਤ ਦਾ ਨੁਕਸਾਨ: ਪੁਲਿਸ ਨੇ ਕਿਹਾ ਕਿ ਮਾਸਕ ਅਤੇ ਹੁੱਡ ਪਹਿਨੇ ਦੋ ਨਕਾਬਪੋਸ਼ਾਂ ਨੇ ਇੱਕ ਥੀਏਟਰ ਵਿੱਚ "ਅਣਜਾਣ, ਐਰੋਸੋਲ-ਅਧਾਰਤ, ਜਲਣਸ਼ੀਲ ਪਦਾਰਥ" ਦਾ ਛਿੜਕਾਅ ਕੀਤਾ, ਜਿਸ ਨਾਲ ਕਈ ਫਿਲਮ ਦੇਖਣ ਵਾਲਿਆਂ ਨੂੰ ਖੰਘ ਛਿੜ ਗਈ। ਪੁਲਿਸ ਨੇ ਦੱਸਿਆ ਕਿ ਜਦੋਂ ਹਿੰਦੀ ਫਿਲਮ ਚੱਲ ਰਹੀ ਸੀ ਤਾਂ ਕਰੀਬ 200 ਲੋਕ ਅੰਦਰ ਸਨ। ਪੁਲਿਸ ਨੇ ਕਿਹਾ ਕਿ ਪਦਾਰਥ ਦੇ ਸੰਪਰਕ ਵਿੱਚ ਆਉਣ ਕਾਰਨ ਕਈ ਲੋਕਾਂ ਦਾ ਇਲਾਜ ਕੀਤਾ ਗਿਆ ਅਤੇ ਥੀਏਟਰ ਨੂੰ ਖਾਲੀ (The theater was evacuated) ਕਰਵਾਉਣਾ ਪਿਆ। ਕੋਈ ਗੰਭੀਰ ਸੱਟ ਰਿਪੋਰਟ ਨਹੀਂ ਕੀਤੀ ਗਈ।
- US Principal Deputy NSA meets Jaishankar: ਅਮਰੀਕਾ ਦੇ ਡਿਪਟੀ NSA ਪਹੁੰਚੇ ਦਿੱਲੀ, ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਕੀਤੀ ਮੁਲਾਕਾਤ, ਪੰਨੂ ਨੂੰ ਲੈਕੇ ਕੀਤੀ ਚਰਚਾ
- NEW BBC CHAIRMAN: ਭਾਰਤੀ ਮੂਲ ਦੇ ਮੀਡੀਆ ਦਿੱਗਜ ਡਾਕਟਰ ਸਮੀਰ ਸ਼ਾਹ ਬੀਬੀਸੀ ਦੇ ਨਵੇਂ ਚੇਅਰਮੈਨ ਵਜੋਂ ਬਣੇ ਪਸੰਦੀਦਾ ਉਮੀਦਵਾਰ
- ਪੁਤਿਨ ਦਾ ਬਿਆਨ- ਭਾਰਤ ਦੇ ਹਿੱਤਾਂ ਦੀ ਗੱਲ ਹੋਵੇ, ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਡਰਾਇਆ ਜਾਂ ਧਮਕਾਇਆ ਨਹੀਂ ਜਾ ਸਕਦਾ
ਨਹੀਂ ਹੋਈ ਕੋਈ ਗ੍ਰਿਫ਼ਤਾਰੀ: ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਘਟਨਾ ਸਿਲਵਰਸਿਟੀ ਬਰੈਂਪਟਨ ਸਿਨੇਮਾ, ਸਿਨੇਪਲੈਕਸ ਸਿਨੇਮਾ, ਸਕਾਰਬਰੋ ਅਤੇ ਵੌਨ ਥੀਏਟਰ ਵਿੱਚ ਵਾਪਰੀ।