ਬੀਜਿੰਗ/ਹਾਰਬਿਨ (ਚੀਨ): ਉੱਤਰ-ਪੂਰਬੀ ਚੀਨ ਦੇ ਹੀਲੋਂਗਜਿਆਂਗ ਸੂਬੇ ਦੇ ਕਿਕੀਹਾਰ ਸ਼ਹਿਰ ਵਿੱਚ ਇੱਕ ਸਕੂਲ ਜਿਮਨੇਜ਼ੀਅਮ ਦੀ ਛੱਤ ਡਿੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਮਲਬੇ ਹੇਠਾਂ ਹੋਰ ਵੀ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ, ਜਿਹਨਾਂ ਨੂੰ ਕੱਢਣ ਲਈ ਬਚਾਅ ਕਾਰਨ ਜਾਰੀ ਹਨ। ਲੋਂਗਸ਼ਾ ਜ਼ਿਲ੍ਹੇ ਦੇ 34 ਮਿਡਲ ਸਕੂਲ ਵਿੱਚ ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ 1200 ਵਰਗ ਮੀਟਰ ਦੇ ਜਿਮਨੇਜ਼ੀਅਮ ਵਿੱਚ 19 ਲੋਕ ਸਨ।
10 ਲੋਕਾਂ ਦੀ ਹੋਈ ਮੌਤ: ਮਿਊਂਸੀਪਲ ਖੋਜ ਅਤੇ ਬਚਾਅ ਹੈੱਡਕੁਆਰਟਰ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ 4 ਲੋਕ ਬਾਹਰ ਨਿਕਲ ਗਏ ਸਨ ਤੇ 15 ਫਸ ਗਏ ਸਨ। ਸਰਕਾਰੀ ਸਿਨਹੂਆ ਨਿਊਜ਼ ਏਜੰਸੀ ਨੇ ਸੋਮਵਾਰ ਨੂੰ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ 13 ਲੋਕਾਂ ਨੂੰ ਬਾਹਰ ਕੱਢਿਆ ਗਿਆ, ਜਿਹਨਾਂ ਵਿੱਚ 10 ਦੀ ਮੌਤ ਹੋ ਗਈ ਹੈ ਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ। ਇਸ ਭਿਆਨਕ ਘਟਨਾ ਨੇ ਉਥੋਂ ਦੇ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਭਾਰੀ ਜਾਨੀ ਨੁਕਸਾਨ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਹੈ।
- Sudan Plane Crash: ਸੁਡਾਨ ਵਿੱਚ ਜਹਾਜ਼ ਹਾਦਸਾਗ੍ਰਸਤ, 4 ਫੌਜੀਆਂ ਸਣੇ 9 ਲੋਕਾਂ ਦੀ ਮੌਤ
- kullu News: ਮਨਾਲੀ ਤੋਂ ਲਾਪਤਾ ਪੰਜਾਬ ਰੋਡਵੇਜ਼ ਦੀ ਬੱਸ ਬਿਆਸ ਦਰਿਆ 'ਚੋਂ ਮਿਲੀ
- Bihar News: ਨਾਲੰਦਾ 'ਚ ਬੋਰਵੈੱਲ 'ਚੋਂ ਜ਼ਿੰਦਾ ਬਾਹਰ ਕੱਢਿਆ ਬੱਚਾ, ਦੇਖੋ ਬਚਾਅ ਦੀ ਲਾਈਵ ਤਸਵੀਰ
- Manipur Video: '75 ਦਿਨਾਂ ਤੱਕ ਵੀਡੀਓ ਕਿਸ ਨੇ ਲੁਕੋਈ', ਸ਼ਿਕਾਇਤ ਦਰਜ ਹੋਣ ਤੋਂ ਬਾਅਦ ਵੀ FIR 'ਚ ਕਿਉਂ ਹੋਈ ਦੇਰੀ?
ਛੱਤ ਡਿੱਗਣ ਦਾ ਇਹ ਰਿਹਾ ਕਾਰਨ: ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਿਮਨੇਜ਼ੀਅਮ ਦੇ ਨਾਲ ਲਗਦੀ ਇੱਕ ਹੋਰ ਟੀਚਿੰਗ ਬਿਲਡਿੰਗ ਦੀ ਉਸਾਰੀ ਕਰਦੇ ਸਮੇਂ ਉਸਾਰੀ ਕਾਮਿਆਂ ਨੇ ਛੱਤ 'ਤੇ ਗੈਰ-ਕਾਨੂੰਨੀ ਤੌਰ 'ਤੇ ਪਰਲਾਈਟ ਰੱਖਿਆ ਸੀ। ਬਾਰਸ਼ ਦੇ ਪ੍ਰਭਾਵ ਅਧੀਨ, ਪਰਲਾਈਟ ਪਾਣੀ ਵਿੱਚ ਭਿੱਜ ਗਈ ਅਤੇ ਭਾਰ ਵਧ ਗਿਆ, ਜਿਸ ਦੇ ਨਤੀਜੇ ਵਜੋਂ ਛੱਤ ਡਿੱਗ ਗਈ। ਸਥਾਨਕ ਅਧਿਕਾਰੀਆਂ ਦੇ ਅਨੁਸਾਰ, ਜਿਮਨੇਜ਼ੀਅਮ ਦੀਆਂ ਕੰਧਾਂ ਵਿੱਚ ਗਰਿੱਡ ਬਣਤਰ ਹੈ, ਅਤੇ ਛੱਤ ਕੰਕਰੀਟ ਦੀਆਂ ਸਲੈਬਾਂ ਦੀ ਬਣੀ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਡੂੰਘਾਈ ਨਾਲ ਜਾਂਚ ਜਾਰੀ ਹੈ। ਸਿਨਹੂਆ ਸਮਾਚਾਰ ਏਜੰਸੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਿਰਮਾਣ ਕੰਪਨੀ ਦੇ ਇੰਚਾਰਜਾਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਹੈ। (ਪੀਟੀਆਈ)