ਨੋਮ ਪੇਨ੍ਹ (ਕੰਬੋਡੀਆ) : ਥਾਈਲੈਂਡ ਦੀ ਸਰਹੱਦ 'ਤੇ ਕੰਬੋਡੀਆ ਦੇ ਇਕ ਹੋਟਲ ਕੈਸੀਨੋ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਏਐਫਪੀ ਦੀ ਰਿਪੋਰਟ ਅਨੁਸਾਰ ਕੰਬੋਡੀਆ ਦੀ ਪੁਲਿਸ ਦੀ ਇੱਕ ਅੰਤਮ ( cambodia hotel casino fire) ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੋਇਪੇਟ ਵਿੱਚ ਗ੍ਰੈਂਡ ਡਾਇਮੰਡ ਸਿਟੀ ਹੋਟਲ-ਕਸੀਨੋ ਵਿੱਚ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 11:30 ਵਜੇ ਅੱਗ ਲੱਗ ਗਈ, ਜਿਸ ਵਿੱਚ ਲਗਭਗ 10 ਲੋਕਾਂ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖਮੀ ਹੋ ਗਏ।
ਆਨਲਾਈਨ ਸ਼ੇਅਰ ਕੀਤੀ ਗਈ ਵੀਡੀਓ ਫੁਟੇਜ ਵਿੱਚ ਦੇਖਿਆ ਗਿਆ ਹੈ ਕਿ ਕੰਪਾਊਂਡ ਵਿੱਚ ਅੱਗ ਲੱਗੀ ਹੋਈ ਹੈ, ਕੁਝ ਕਲਿੱਪਾਂ ਵਿੱਚ ਲੋਕਾਂ ਨੂੰ ਬਲਦੀ ਹੋਈ ਇਮਾਰਤ ਤੋਂ ਛਾਲ ਮਾਰਦੇ ਵੀ ਦੇਖਿਆ ਜਾ ਰਿਹਾ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਅੱਗ ਦੇ ਸਮੇਂ ਕੈਸੀਨੋ ਦੇ ਅੰਦਰ (cambodia hotel casino fire) ਵਿਦੇਸ਼ੀ ਨਾਗਰਿਕ ਮੌਜੂਦ ਸਨ। ਥਾਈ ਵਿਦੇਸ਼ ਮੰਤਰਾਲੇ ਦੇ ਇੱਕ ਸੂਤਰ ਨੇ ਕਿਹਾ ਕਿ ਉਹ ਸਥਾਨਕ ਅਧਿਕਾਰੀਆਂ ਨਾਲ ਨੇੜਿਓਂ ਤਾਲਮੇਲ ਕਰ ਰਹੇ ਹਨ। ਜ਼ਖਮੀਆਂ ਨੂੰ ਥਾਈਲੈਂਡ ਦੇ ਸਾ ਕੇਓ ਸੂਬੇ ਦੇ ਹਸਪਤਾਲਾਂ 'ਚ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅਧਿਕਾਰੀ ਥਾਈ ਸਾਈਡ ਤੋਂ ਫਾਇਰ ਇੰਜਣ ਭੇਜਣ ਸਮੇਤ ਅੱਗ 'ਤੇ (Cambodia hotel fire accident) ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਥਾਈ ਰੈਸਕਿਊ ਗਰੁੱਪ ਰੂਮਕਾਟਾਨਿਊ ਫਾਊਂਡੇਸ਼ਨ ਦੇ ਇੱਕ ਵਲੰਟੀਅਰ ਨੇ ਦੱਸਿਆ ਕਿ ਅੱਗ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋਈ, ਪਰ ਤੇਜ਼ੀ ਨਾਲ ਕਾਰਪੇਟ ਦੇ ਨਾਲ ਫੈਲ ਗਈ ਅਤੇ ਬਹੁ-ਮੰਜ਼ਿਲਾ ਇਮਾਰਤ ਤੱਕ ਪਹੁੰਚ ਗਈ। ਗ੍ਰੈਂਡ ਡਾਇਮੰਡ ਸਿਟੀ ਥਾਈ-ਕੰਬੋਡੀਅਨ ਸਰਹੱਦ ਦੇ ਨਾਲ ਕਈ ਕੈਸੀਨੋ-ਹੋਟਲਾਂ ਵਿੱਚੋਂ ਇੱਕ ਹੈ।
ਇਹ ਵੀ ਪੜ੍ਹੋ: ਬੱਸ ਨਦੀ ਵਿੱਚ ਡਿੱਗਣ ਕਾਰਨ 6 ਯਾਤਰੀਆਂ ਦੀ ਮੌਤ