ਨਿਉਯਾਰਕ: ਮੁੰਬਈ ਵਿੱਚ ਜਨਮੇ ਰਸ਼ਦੀ ਦੇ ਨਾਵਲ ਦ ਸੈਟੇਨਿਕ ਵਰਸੇਜ਼ ਦੇ ਪ੍ਰਕਾਸ਼ਨ ਤੋਂ ਬਾਅਦ 1989 ਵਿੱਚ, ਈਰਾਨ ਦੇ ਆਯਤੁੱਲਾ ਖਮੇਨੇਈ ਨੇ ਉਨ੍ਹਾਂ ਦੇ ਖਿਲਾਫ ਫਤਵਾ ਜਾਰੀ ਕੀਤਾ ਸੀ। ਇਸ ਕਾਰਨ ਰਸ਼ਦੀ ਨੇ ਕਈ ਸਾਲ ਗੁਪਤ ਤਰੀਕੇ ਨਾਲ ਗੁਜ਼ਾਰੇ। ਹਾਲਾਂਕਿ ਪਿਛਲੇ ਦੋ ਦਹਾਕਿਆਂ ਵਿੱਚ, ਉਸਨੇ ਸੁਤੰਤਰ ਤੌਰ 'ਤੇ ਯਾਤਰਾ ਕੀਤੀ। ਫੇਅਰਵਿਊ, ਨਿਊ ਜਰਸੀ ਵਿੱਚ ਹਮਲੇ ਦਾ ਦੋਸ਼ੀ ਹਾਦੀ ਮੇਟਰ ਜੇਲ੍ਹ ਵਿੱਚ ਬੰਦ ਹੈ। ਹਮਲੇ ਤੋਂ ਬਾਅਦ, ਰਸ਼ਦੀ ਦਾ ਪੈਨਸਿਲਵੇਨੀਆ ਦੇ ਇੱਕ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਜਿੱਥੇ ਉਸਨੂੰ ਥੋੜ੍ਹੇ ਸਮੇਂ ਲਈ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ।
ਵਾਇਲੀ ਨੇ ਕਿਹਾ ਕਿ ਇਸ 'ਬਰਬਰ ਹਮਲੇ' ਵਿਚ ਰਸ਼ਦੀ ਦੀ ਬਾਂਹ ਦੀ ਨਾੜ ਕੱਟ ਦਿੱਤੀ ਗਈ ਸੀ। ਵਾਇਲੀ ਨੇ ਅਖਬਾਰ ਨੂੰ ਦੱਸਿਆ ਕਿ ਉਹ ਇਹ ਖੁਲਾਸਾ ਨਹੀਂ ਕਰੇਗਾ ਕਿ ਰਸ਼ਦੀ ਹਸਪਤਾਲ ਵਿਚ ਕਿੱਥੇ ਸੀ ਜਾਂ ਨਹੀਂ। ਵਾਈਲੀ ਨੇ ਕਿਹਾ ਕਿ ਉਹ ਜ਼ਿੰਦਾ ਹੈ...ਇਹ ਸਭ ਤੋਂ ਮਹੱਤਵਪੂਰਨ ਗੱਲ ਹੈ। ਭਾਰਤ ਨੇ ਮਸ਼ਹੂਰ ਲੇਖਕ ਰਸ਼ਦੀ 'ਤੇ ਹੋਏ 'ਭਿਆਨਕ ਹਮਲੇ' ਦੀ ਨਿੰਦਾ ਕੀਤੀ ਸੀ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਅਗਸਤ 'ਚ ਆਪਣੀ ਹਫਤਾਵਾਰੀ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਭਾਰਤ ਹਮੇਸ਼ਾ ਹਿੰਸਾ ਅਤੇ ਕੱਟੜਵਾਦ ਦੇ ਖਿਲਾਫ ਖੜ੍ਹਾ ਰਿਹਾ ਹੈ। ਅਸੀਂ ਸਲਮਾਨ ਰਸ਼ਦੀ 'ਤੇ ਹੋਏ ਭਿਆਨਕ ਹਮਲੇ ਦੀ ਨਿੰਦਾ ਕਰਦੇ ਹਾਂ। ਅਸੀਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ।
ਰਸ਼ਦੀ 'ਤੇ ਹਮਲੇ ਦੀ ਵਿਆਪਕ ਨਿੰਦਾ ਕੀਤੀ ਗਈ ਸੀ। ਹਮਲੇ ਤੋਂ ਬਾਅਦ ਈਰਾਨ ਨੇ ਹਮਲਾਵਰ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧਾਂ ਤੋਂ ਇਨਕਾਰ ਕੀਤਾ ਹੈ। ਰਸ਼ਦੀ ਦਾ ਜਨਮ 1947 ਵਿੱਚ ਮੁੰਬਈ ਵਿੱਚ ਹੋਇਆ ਸੀ। ਉਸਨੇ ਇੰਗਲੈਂਡ ਵਿੱਚ ਬੋਰਡਿੰਗ ਸਕੂਲ ਤੋਂ ਬਾਅਦ ਕੈਂਬਰਿਜ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ। ਸਾਹਿਤ ਵਿੱਚ ਪਾਏ ਯੋਗਦਾਨ ਲਈ ਉਨ੍ਹਾਂ ਨੂੰ 2007 ਵਿੱਚ ‘ਨਾਈਟ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜੋ: ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਪਿੱਛੇ ਹਟਿਆ ਬੋਰਿਸ ਜਾਨਸਨ, ਰਿਸ਼ੀ ਸੁਨਕ ਜਿੱਤ ਦੇ ਨੇੜੇ