ਪੈਰਿਸ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਫਰਾਂਸ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ ਅਤੇ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ ਅਤੇ ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਨਹਿਰਾ ਭਵਿੱਖ ਬਣਾਉਣ ਦੇ ਸੰਕਲਪ ਨਾਲ ਫਰਾਂਸ ਆਏ ਹਨ ਅਤੇ ਉਨ੍ਹਾਂ ਦਾ ਪੂਰਾ ਸਰੀਰ ਅਤੇ ਸਮਾਂ ਦੇਸ਼ ਵਾਸੀਆਂ ਲਈ ਹੈ। ਪੈਰਿਸ ਵਿੱਚ ਲਾ ਸੀਨ ਮਿਊਜ਼ੀਕਲ 'ਚ ਪੀਐਮ ਮੋਦੀ ਨੇ ਕਿਹਾ, 'ਅੱਜ ਦਾ ਭਾਰਤ ਆਪਣੀਆਂ ਮੌਜੂਦਾ ਚੁਣੌਤੀਆਂ, ਸਮੱਸਿਆਵਾਂ ਦਾ ਸਥਾਈ ਹੱਲ ਲੱਭ ਰਿਹਾ ਹੈ, ਜੋ ਦਹਾਕਿਆਂ ਤੋਂ ਚੱਲ ਰਹੀਆਂ ਹਨ। ਭਾਰਤ ਦ੍ਰਿੜ ਹੈ ਕਿ ਉਹ ਨਾ ਤਾਂ ਕੋਈ ਮੌਕਾ ਗਵਾਉਣਗੇ ਅਤੇ ਨਾ ਹੀ ਸਮਾਂ ਬਰਬਾਦ ਕੀਤਾ ਜਾਵੇਗਾ। ਅਸੀਂ ਦੇਸ਼ ਦਾ ਭਵਿੱਖ ਬਣਾਉਣ ਲਈ ਪੂਰੀ ਤਾਕਤ ਨਾਲ ਕੰਮ ਕਰ ਰਹੇ ਹਾਂ।
-
Glimpses from a memorable community programme in Paris. Gratitude to all those who joined us. We are very proud of the accomplishments of our diaspora. pic.twitter.com/LYgCAQCYJl
— Narendra Modi (@narendramodi) July 13, 2023 " class="align-text-top noRightClick twitterSection" data="
">Glimpses from a memorable community programme in Paris. Gratitude to all those who joined us. We are very proud of the accomplishments of our diaspora. pic.twitter.com/LYgCAQCYJl
— Narendra Modi (@narendramodi) July 13, 2023Glimpses from a memorable community programme in Paris. Gratitude to all those who joined us. We are very proud of the accomplishments of our diaspora. pic.twitter.com/LYgCAQCYJl
— Narendra Modi (@narendramodi) July 13, 2023
ਡਿਜੀਟਲ ਭਾਰਤ ਵਿੱਚ ਬਿਨਾਂ ਨਕਦੀ ਦੇ ਹੋਣਗੇ ਸਾਰੇ ਕੰਮ : ਪੀਐਮ ਮੋਦੀ ਨੇ ਕਿਹਾ ਕਿ ਮੈਂ ਤੁਹਾਨੂੰ ਆਪਣੇ ਵੱਲੋਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਇੱਕ ਮਤਾ ਲੈ ਕੇ ਆਇਆ ਹਾਂ। ਮੇਰੇ ਸਰੀਰ ਦਾ ਹਰ ਕਣ ਅਤੇ ਸਮੇਂ ਦਾ ਹਰ ਪਲ ਤੁਹਾਡੇ ਲਈ ਹੀ ਹੈ। ਇਹ ਦੇਸ਼ ਵਾਸੀਆਂ ਲਈ ਹੈ। ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਇੱਕ ਵੱਡਾ ਬਦਲਾਅ ਦੇਖ ਰਿਹਾ ਹੈ ਅਤੇ ਇਸਦੀ ਕਮਾਨ ਆਪਣੇ ਨਾਗਰਿਕਾਂ ਦੇ ਨਾਲ ਹੈ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ 'ਅੱਜ ਭਾਰਤ ਦੀ ਧਰਤੀ ਇੱਕ ਵੱਡਾ ਬਦਲਾਅ ਦੇਖ ਰਹੀ ਹੈ ਅਤੇ ਇਸ ਬਦਲਾਅ ਦੀ ਕਮਾਨ ਭਾਰਤ ਦੇ ਨਾਗਰਿਕਾਂ,ਭੈਣਾਂ,ਧੀਆਂ ਅਤੇ ਨੌਜਵਾਨਾਂ 'ਤੇ ਹੈ। ਪੂਰੀ ਦੁਨੀਆ ਭਾਰਤ ਲਈ ਨਵੀਂ ਉਮੀਦ ਨਾਲ ਭਰੀ ਹੋਈ ਹੈ।ਪੀਐਮ ਮੋਦੀ ਨੇ ਇਹ ਵੀ ਦੱਸਿਆ ਕਿ ਦੁਨੀਆ ਦੇ ਰੀਅਲ-ਟਾਈਮ ਡਿਜੀਟਲ ਲੈਣ-ਦੇਣ ਦਾ 46 ਪ੍ਰਤੀਸ਼ਤ ਭਾਰਤ ਵਿੱਚ ਹੁੰਦਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸੀਂ ਬਿੰਨਾ ਨਕਦੀ ਲਏ ਸਾਡੇ ਦੇਸ਼ ਆਓ ਅਤੇ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਰਾਹੀਂ ਸਾਰੇ ਭੁਗਤਾਨ ਕਰੋ ਅਸੀਂ ਦਾਅਵਾ ਕਰਦੇ ਹਾਂ ਕਿ ਤੁਹਾਨੂੰ ਕੋਈ ਦਿੱਕਤ ਨਹੀਂ ਆਵੇਗੀ। ਇਹ ਵੀ ਦੇਸ਼ ਦੀ ਇੱਕ ਵੱਡੀ ਉਪਲਭਦੀ ਹੈ।
- PM Modi France Tour: ਪੀਐਮ ਮੋਦੀ ਨੂੰ ਮਿਲਿਆ ਫਰਾਂਸ ਦਾ ਸਰਬੋਤਮ ਨਾਗਰਿਕ ਸਨਮਾਨ 'ਗ੍ਰੈਂਡ ਕਰਾਸ ਆਫ ਦਾ ਲੀਜਨ ਆਨਰ'
- Chandrayaan 3: ਅੱਜ ਲਾਂਚ ਹੋਵੇਗਾ ਚੰਦਰਯਾਨ-3, ਕੀ ਹੈ ਟੀਚਾ, ਕੀ ਹੋਣਗੀਆਂ ਚੁਣੌਤੀਆਂ, ਜਾਣੋ ਪੂਰੀ ਜਾਣਕਾਰੀ
- Chandrayaan 3 Mission: ਅਸਾਮ ਦੇ ਵਿਗਿਆਨੀ ਚਯਨ ਦੱਤਾ ਪੁਲਾੜ ਯਾਨ ਦੇ ਲਾਂਚ ਕੰਟਰੋਲ ਦੀ ਕਰਨਗੇ ਅਗਵਾਈ
-
Come, invest in India! pic.twitter.com/MGskS2yrxT
— Narendra Modi (@narendramodi) July 13, 2023 " class="align-text-top noRightClick twitterSection" data="
">Come, invest in India! pic.twitter.com/MGskS2yrxT
— Narendra Modi (@narendramodi) July 13, 2023Come, invest in India! pic.twitter.com/MGskS2yrxT
— Narendra Modi (@narendramodi) July 13, 2023
ਆਈਫਲ ਟਾਵਰ ਤੋਂ ਯੂਪੀਆਈ ਰਾਹੀਂ ਭੁਗਤਾਨ: ਪ੍ਰਧਾਨ ਮੰਤਰੀ ਨੇ ਸੰਬੋਧਨ 'ਚ ਇਹ ਵੀ ਕਿਹਾ ਕਿ 'ਭਾਵੇਂ ਯੂਪੀਆਈ ਹੋਵੇ ਜਾਂ ਹੋਰ ਡਿਜੀਟਲ ਪਲੇਟਫਾਰਮ, ਉਨ੍ਹਾਂ ਨੇ ਦੇਸ਼ 'ਚ ਵੱਡਾ ਸਮਾਜਿਕ ਬਦਲਾਅ ਲਿਆਂਦਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਭਾਰਤ ਅਤੇ ਫਰਾਂਸ ਵੀ ਇਸ ਦਿਸ਼ਾ 'ਚ ਮਿਲ ਕੇ ਕੰਮ ਕਰ ਰਹੇ ਹਨ। ਭਾਰਤ ਅਤੇ ਫਰਾਂਸ ਯੂਪੀਆਈ ਦੀ ਵਰਤੋਂ ਕਰਨ ਲਈ ਸਹਿਮਤ ਹੋ ਗਏ ਹਨ। ਉਹਨਾਂ ਕਿਹਾ ਕਿ ਮੈਂ ਭਾਵੇਂ ਹੀ ਇਹ ਡੀਲ ਤੋਂ ਬਾਅਦ ਚਲਾ ਜਾਵਾਂਗਾ ਪਰ ਬਾਕੀ ਕੰਮ ਤੁਹਾਡਾ ਹੈ ਕਿ ਤੁਸੀਂ ਇਸ ਨੂੰ ਕਿੱਦਾਂ ਅੱਗੇ ਵਧਾਉਣਾ ਹੈ। ਆਉਣ ਵਾਲੇ ਦਿਨਾਂ ਵਿੱਚ ਇਸਦੀ ਸ਼ੁਰੂਆਤ ਆਈਫਲ ਟਾਵਰ ਤੋਂ ਕੀਤੀ ਜਾਵੇਗੀ, ਯਾਨੀ ਕਿ ਹੁਣ ਭਾਰਤੀ ਸੈਲਾਨੀ ਆਈਫਲ ਟਾਵਰ 'ਤੇ ਵੀ ਯੂਪੀਆਈ ਰਾਹੀਂ ਭੁਗਤਾਨ ਕਰ ਸਕਣਗੇ। ਪੀਐਮ ਮੋਦੀ ਨੇ ਭਾਰਤ ਨੂੰ ਲੋਕਤੰਤਰ ਦੀ ਮਾਂ ਅਤੇ ਵਿਭਿੰਨਤਾ ਦਾ ਮਾਡਲ ਦਸਦਿਆਂ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਆਉਣ ਅਤੇ ਨਿਵੇਸ਼ ਕਰਨ ਦਾ ਸੱਦਾ ਵੀ ਦਿੱਤਾ। ਉਹਨਾਂ ਕਿਹਾ ਕਿ ਭਾਰਤ ਦੀ ਸਮਰੱਥਾ ਅਤੇ ਭੂਮਿਕਾ ਤੇਜ਼ੀ ਨਾਲ ਬਦਲ ਰਹੀ ਹੈ।
ਜੀ-20 ਉੱਤੇ ਵੀ ਕੀਤੀ ਚਰਚਾ : ਸੰਬੋਧਨ ਵਿੱਚ ਉਹਨਾਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਦੀ ਸਮਰੱਥਾ ਅਤੇ ਭੂਮਿਕਾ ਤੇਜ਼ੀ ਨਾਲ ਬਦਲ ਰਹੀ ਹੈ। ਇਸ ਸਮੇਂ ਭਾਰਤ ਜੀ-20 ਸਮੂਹ ਦਾ ਅਹਿਮ ਹਿੱਸਾ ਹੈ ਅਤੇ ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਦੇਸ਼ ਵਿੱਚ 200 ਮੀਟਿੰਗਾਂ ਹੋ ਰਹੀਆਂ ਹਨ। ਪੀਐਮ ਮੋਦੀ ਨੇ ਕਿਹਾ ਕਿ ਫਰਾਂਸ ਵਿੱਚ ਸੰਤ ਤਿਰੂਵੱਲੂਵਰ ਦੀ ਮੂਰਤੀ ਸਥਾਪਤ ਕੀਤੀ ਜਾਵੇਗੀ ਅਤੇ ਇਹ ਭਾਰਤ ਲਈ ਇੱਕ ਵੱਡਾ ਸਨਮਾਨ ਹੈ। ਉਨ੍ਹਾਂ ਕਿਹਾ ਕਿ ਰੀਯੂਨੀਅਨ ਆਈਲੈਂਡ ਵਿੱਚ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ ਕਾਰਡ ਨਾਲ ਸਬੰਧਤ ਮਸਲੇ ਹੱਲ ਹੋ ਗਏ ਹਨ ਅਤੇ ਹੁਣ ਮਾਰਟੀਨਿਕ ਅਤੇ ਗੁਆਡੇਲੂਪ ਵਿੱਚ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।