ETV Bharat / international

WELCOME NEW YEAR 2023: ਵਿਦੇਸ਼ਾਂ ਵਿੱਚ ਲੋਕਾਂ ਨੇ ਆਤਿਸ਼ਬਾਜ਼ੀ ਤੇ ਲਾਈਟ ਸ਼ੋਅ ਨਾਲ ਨਵੇਂ ਸਾਲ 2023 ਦਾ ਕੀਤਾ ਆਗਾਜ਼

author img

By

Published : Dec 31, 2022, 7:53 PM IST

ਵਿਦੇਸ਼ਾਂ ਦੇ ਲੋਕ ਆਤਿਸ਼ਬਾਜ਼ੀ ਅਤੇ ਲਾਈਟ ਸ਼ੋਅ ਨਾਲ ਨਵੇਂ ਸਾਲ 2023 ਦਾ ਸਵਾਗਤ ਕਰਦੇ ਨਜ਼ਰ ਆ (WELCOME NEW YEAR 2023) ਰਹੇ ਹਨ। ਇਸ ਦੌਰਾਨ ਆਕਲੈਂਡ ਦੇ ਸਭ ਤੋਂ ਮਸ਼ਹੂਰ ਸਕਾਈ ਟਾਵਰ ਨੂੰ ਚਮਕਦੀਆਂ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ।

WELCOME NEW YEAR 2023
WELCOME NEW YEAR 2023

ਵੈਲਿੰਗਟਨ: ਦੇਸ਼ ਵਿਦੇਸ਼ਾਂ ਵਿੱਚ ਜਿੱਥੇ ਨਵੇਂ ਸਾਲ 2023 ਨੂੰ ਲੈ ਉਤਸ਼ਾਹ ਹੈ। ਉੱਥੇ ਹੀ ਦੇਸ਼-ਵਿਦੇਸ਼ਾਂ ਵਿੱਚ ਲੋਕ ਨਵੇਂ ਸਾਲ ਸੁਰੂ ਹੋਣ ਤੋਂ ਪਹਿਲਾ ਹੀ ਜਸ਼ਨ ਮਨਾ ਰਹੇ ਹਨ। ਜਿਸ ਤਹਿਤ ਨਿਊਜ਼ੀਲੈਂਡ ਵਿੱਚ ਲੋਕਾਂ ਨੇ ਆਤਿਸ਼ਬਾਜ਼ੀ ਅਤੇ ਲਾਈਟ ਸ਼ੋਅ ਨਾਲ ਨਵੇਂ ਸਾਲ 2023 (WELCOME NEW YEAR 2023)ਦਾ ਸਵਾਗਤ ਕੀਤਾ। ਇਸ ਦੌਰਾਨ ਲੋਕ ਖੁਸ਼ੀ ਦਾ ਇਜ਼ਹਾਰ ਕਰਦੇ ਨਜ਼ਰ ਆਏ। ਆਕਲੈਂਡ ਨਵਾਂ ਸਾਲ ਮਨਾਉਣ ਵਾਲਾ ਦੁਨੀਆ ਦਾ ਪਹਿਲਾ ਵੱਡਾ ਸ਼ਹਿਰ ਹੈ। ਇਸ ਦੌਰਾਨ ਆਕਲੈਂਡ ਦੇ ਸਭ ਤੋਂ ਮਸ਼ਹੂਰ ਸਕਾਈ ਟਾਵਰ ਨੂੰ ਚਮਕਦੀਆਂ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ। ਆਕਲੈਂਡ ਨਵੇਂ ਸਾਲ ਦੀ ਸ਼ਾਮ ਦੇ ਜਸ਼ਨਾਂ ਦੌਰਾਨ ਸਕਾਈਟਾਵਰ ਤੋਂ ਆਤਿਸ਼ਬਾਜ਼ੀ ਵੀ ਚਲਾਈ ਗਈ।

ਨਿਊਜ਼ੀਲੈਂਡ ਦਾ ਆਕਲੈਂਡ ਦੁਨੀਆ ਦੇ ਸਭ ਤੋਂ ਪੂਰਬੀ ਹਿੱਸੇ ਵਿੱਚ ਸਥਿਤ ਇੱਕ ਪ੍ਰਮੁੱਖ ਸ਼ਹਿਰ ਹੈ। ਦਰਅਸਲ, ਨਵੇਂ ਦਿਨ ਦੀ ਸ਼ੁਰੂਆਤ ਦੁਨੀਆ ਦੇ ਪੂਰਬੀ ਹਿੱਸੇ ਤੋਂ ਹੁੰਦੀ ਹੈ। ਇਸੇ ਲਈ ਇੱਥੇ ਦਿਨ ਪਹਿਲਾਂ ਸ਼ੁਰੂ ਹੁੰਦਾ ਹੈ। ਇੱਥੇ ਪਿਛਲੇ ਸਾਲ 2022 ਵਿੱਚ ਵੀ ਨਵਾਂ ਸਾਲ ਕੋਰੋਨਾ ਦੇ ਸਮੇਂ ਮਨਾਇਆ ਗਿਆ ਸੀ। ਦੁਨੀਆ ਦੇ ਸਭ ਤੋਂ ਪੂਰਬੀ ਹਿੱਸੇ ਵਿੱਚ ਮੌਜੂਦ ਹੋਣ ਕਾਰਨ, ਨਵੇਂ ਸਾਲ ਦਾ ਜਸ਼ਨ ਸਭ ਤੋਂ ਪਹਿਲਾਂ ਆਕਲੈਂਡ ਵਿੱਚ ਮਨਾਇਆ ਗਿਆ ਹੈ। ਜਿਸਦਾ ਮਤਲਬ ਹੈ ਕਿ ਇਸ ਨੇ ਭਾਰਤ ਤੋਂ ਲਗਭਗ 7.30 ਘੰਟੇ ਪਹਿਲਾਂ ਨਵੇਂ ਸਾਲ ਦਾ ਜਸ਼ਨ ਮਨਾਇਆ ਹੈ। ਭਾਰਤ ਵਿੱਚ ਅਜੇ ਸ਼ਾਮ ਦੇ 4:30 ਵੱਜੇ ਹਨ, ਉਦੋਂ ਹੀ ਆਕਲੈਂਡ ਵਿੱਚ ਨਵੇਂ ਸਾਲ ਦਾ ਜਸ਼ਨ ਸ਼ੁਰੂ ਹੋ ਗਿਆ।

ਆਕਲੈਂਡ, ਨਿਊਜ਼ੀਲੈਂਡ ਵਿੱਚ ਸਕਾਈ ਟਾਵਰ ਸ਼ਹਿਰ ਦੀਆਂ ਸਭ ਤੋਂ ਮਸ਼ਹੂਰ ਇਮਾਰਤਾਂ ਵਿੱਚੋਂ ਇੱਕ ਹੈ। ਇਹ ਟਾਵਰ 25 ਸਾਲ ਪੁਰਾਣਾ ਹੈ। ਇਸ ਦੀ ਉਚਾਈ 328 ਮੀਟਰ ਹੈ। ਨਵੇਂ ਸਾਲ 2023 ਦੇ ਜਸ਼ਨ ਦੌਰਾਨ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਗਈ, ਰਾਤ ​​ਨੂੰ ਆਤਿਸ਼ਬਾਜ਼ੀ ਕਾਰਨ ਪੂਰਾ ਅਸਮਾਨ ਰੌਸ਼ਨ ਹੋ ਗਿਆ, ਜਿਸ ਨੂੰ ਮੀਲਾਂ ਦੂਰ ਤੋਂ ਦੇਖਿਆ ਜਾ ਸਕਦਾ ਹੈ।

ਇਹ ਵੀ ਪੜੋ:- Calendar 2023: ਛੁੱਟੀਆਂ ਨਾਲ ਭਰਿਆ ਹੈ ਸਾਲ 2023, ਦੀਵਾਲੀ ਤੇ ਛਠ ਪੂਜਾ ਦੋਵੇਂ ਐਤਵਾਰ, 4 ਵਾਰ ਲੱਗੇਗਾ ਗ੍ਰਹਿਣ

ETV Bharat Logo

Copyright © 2024 Ushodaya Enterprises Pvt. Ltd., All Rights Reserved.