ਮੁੰਬਈ: ਇਜ਼ਰਾਈਲ ਅਤੇ ਫਲਸਤੀਨੀ ਸਮੂਹ ਹਮਾਸ ਵਿਚਾਲੇ ਚੱਲ ਰਹੀ ਜੰਗ ਦੇ ਵਿਚਕਾਰ, ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਦੇ ਇਜ਼ਰਾਈਲ ਵਿੱਚ ਫਸੇ ਹੋਣ ਦੀ ਖਬਰ ਸਾਹਮਣੇ ਆਈ ਹੈ, ਇਸ ਗੱਲ ਦਾ ਖ਼ੁਲਾਸਾ ਭਰੂਚਾ ਦੀ ਟੀਮ ਨੇ ਕੀਤਾ ਹੈ। ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਦੀ ਟੀਮ ਦੇ ਮੈਂਬਰ ਨੇ ਬਿਆਨ 'ਚ ਕਿਹਾ,'ਨੁਸਰਤ ਇਜ਼ਰਾਈਲ 'ਚ ਫਸ ਗਈ ਹੈ। ਉਹ ਉੱਥੇ ਹਾਈਫਾ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਸ਼ਾਮਲ ਹੋਣ ਲਈ ਗਈ ਸੀ। ਉਸ ਨੇ ਦੱਸਿਆ,'ਜਦੋਂ ਸ਼ਨੀਵਾਰ ਦੁਪਹਿਰ ਕਰੀਬ 12.30 ਵਜੇ ਮੈਂ ਆਖਰੀ ਵਾਰ ਉਸ ਨਾਲ ਸੰਪਰਕ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਉਹ ਬੇਸਮੈਂਟ 'ਚ ਸੁਰੱਖਿਅਤ ਹੈ। ਪਰ ਉਸ ਤੋਂ ਬਾਅਦ ਭਰੂਚਾ ਨਾਲ ਜੁੜੀ ਕੋਈ ਅਪਡੇਟ ਸਾਹਮਣੇ ਨਹੀਂ ਆਈ ਹੈ। ਟੀਮ ਦਾ ਕਹਿਣਾ ਹੈ ਕਿ ਕੱਲ੍ਹ ਤੋਂ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਉਨ੍ਹਾਂ ਤੱਕ ਪਹੁੰਚ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਦੀ ਟੀਮ ਨੁਸਰਤ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਹਰ ਕੋਈ ਦੁਆ ਕਰ ਰਿਹਾ ਹੈ ਕਿ ਨੁਸਰਤ ਸਹੀ ਸਲਾਮਤ ਵਾਪਸ ਆ ਜਾਵੇ।
ਇਸ ਜੰਗ ਵਿੱਚ ਹੁਣ ਤੱਕ ਮਾਰੇ ਗਏ ਸੈਂਕੜੇ ਨਾਗਰਿਕ : ਇਜ਼ਰਾਈਲ 'ਤੇ ਸ਼ਨੀਵਾਰ ਸਵੇਰੇ 5 ਹਜ਼ਾਰ ਰਾਕੇਟ ਨਾਲ ਹਮਲਾ ਕੀਤਾ ਗਿਆ। ਇਹ ਹਮਲਾ ਇਜ਼ਰਾਈਲ ਨਾਲ ਲੱਗਦੇ ਵਿਵਾਦਿਤ ਗਾਜ਼ਾ ਤੋਂ ਕੀਤਾ ਗਿਆ ਸੀ। ਹਮਾਸ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਤਾਂ ਇਜ਼ਰਾਈਲ ਨੇ ਜੰਗ ਦਾ ਐਲਾਨ ਕਰ ਦਿੱਤਾ। ਹਮਲੇ ਤੋਂ ਬਾਅਦ 300 ਇਜ਼ਰਾਇਲੀ ਅਤੇ 230 ਫਲਸਤੀਨੀ ਆਪਣੀ ਜਾਨ ਗੁਆ ਚੁੱਕੇ ਹਨ। ਹਮਾਸ ਅਤੇ ਇਜ਼ਰਾਈਲ ਵਿਚਾਲੇ ਅਚਾਨਕ ਹੋਈ ਲੜਾਈ ਦੇ ਦੌਰਾਨ ਮੇਘਾਲਿਆ ਦੇ 27 ਈਸਾਈ ਸ਼ਰਧਾਲੂ ਅਤੇ ਨੇਪਾਲ ਦੇ 7 ਲੋਕ ਇਜ਼ਰਾਈਲ ਵਿੱਚ ਫਸੇ ਹੋਏ ਹਨ।
- Israel Palestine Conflict: ਇਜ਼ਰਾਈਲ-ਫਲਸਤੀਨ ਵਿਚਾਲੇ ਫਿਰ ਛਿੜੀ ਜੰਗ, ਹਮਾਸ ਨੇ ਸ਼ਹਿਰਾਂ 'ਤੇ ਦਾਗੇ 5000 ਰਾਕੇਟ, ਕਈ ਜ਼ਖ਼ਮੀ
- Cricket World Cup 2023: ਭਾਰਤ-ਆਸਟ੍ਰੇਲੀਆ ਮੈਚ ਲਈ ਚੇਪੌਕ ਪੂਰੀ ਤਰ੍ਹਾਂ ਤਿਆਰ, ਮੈਚ ਦੀਆਂ ਸਾਰੀਆਂ ਟਿਕਟਾਂ ਵਿਕੀਆਂ
- Asian Games: ਧੀ ਨੇ ਆਪਣੀ ਮਾਂ ਦਾ ਰਿਕਾਰਡ ਤੋੜ ਕੇ ਏਸ਼ੀਆਈ ਖੇਡਾਂ 'ਚ ਜਿੱਤੇ ਦੋ ਚਾਂਦੀ ਦੇ ਮੈਡਲ, ETV ਭਾਰਤ ਨਾਲ ਕੀਤੀ ਫੋਨ 'ਤੇ ਗੱਲ
ਸ਼ਾਨਦਾਰ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ: ਨੁਸਰਤ ਭਰੂਚਾ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਦਾ ਵੱਡਾ ਨਾਂ ਹੈ। ਨੁਸਰਤ ਨੇ ਕਈ ਫਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਅਦਾਕਾਰਾ ਨੇ ਆਪਣੇ ਕਰੀਅਰ ਵਿੱਚ ਪਿਆਰ ਕਾ ਪੰਚਨਾਮਾ, ਡਰੀਮ ਗਰਲ, ਜਨਹਿਤ ਮੈਂ ਜਾਰੀ, ਰਾਮ ਸੇਤੂ ਵਰਗੀਆਂ ਫਿਲਮਾਂ ਕੀਤੀਆਂ ਹਨ। ਨੁਸਰਤ ਆਖਰੀ ਵਾਰ ਫਿਲਮ 'ਅਕੇਲੀ' 'ਚ ਨਜ਼ਰ ਆਈ ਸੀਨੁਸਰਤ ਆਖਰੀ ਵਾਰ ਫਿਲਮ 'ਅਕੇਲੀ' 'ਚ ਨਜ਼ਰ ਆਈ ਸੀ। ਫਿਲਮ ਵਿੱਚ ਇਰਾਕ ਵਿੱਚ ਜੰਗ ਵਿੱਚ ਫਸੀ ਇੱਕ ਭਾਰਤੀ ਕੁੜੀ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ। ਇਹ ਲੜਕੀ 2014 ਵਿੱਚ ਇਰਾਕ ਵਿੱਚ ਚੱਲ ਰਹੇ ਘਰੇਲੂ ਯੁੱਧ ਵਿੱਚ ਫਸ ਜਾਂਦੀ ਹੈ ਅਤੇ ਉੱਥੋਂ ਭੱਜਣ ਅਤੇ ਆਪਣੀ ਜਾਨ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ। ਨੁਸਰਤ ਨੇ ਇੱਕ ਭਾਰਤੀ ਕੁੜੀ ਦਾ ਕਿਰਦਾਰ ਨਿਭਾਇਆ ਹੈ। ਹੁਣ ਅਸਲ ਜ਼ਿੰਦਗੀ 'ਚ ਉਹ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਜੰਗ 'ਚ ਫਸ ਗਈ ਹੈ।