ETV Bharat / international

Gangster Samra shot dead in canada: ਗੈਂਗਸਟਰ ਅਮਰਪ੍ਰੀਤ ਸਮਰਾ ਦਾ ਕੈਨੇਡਾ ਵਿੱਚ ਗੋਲ਼ੀਆਂ ਮਾਰ ਕੇ ਕਤਲ - gangster Amarpreet Samra in Canada

ਕੈਨੇਡਾ ਦੇ ਟੌਪ 11 ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਕਤ ਗੈਂਗਸਟਰ ਵੈਨਕੁਵਰ ਵਿਖੇ ਕਿਸੇ ਰਿਸੈਪਸ਼ਨ ਵਿੱਚ ਸ਼ਾਮਲ ਹੋਣ ਗਿਆ ਸੀ, ਜਦੋਂ ਹਮਲਾਵਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

Murder of gangster Amarpreet Samra in Canada
ਗੈਂਗਸਟਰ ਅਮਰਪ੍ਰੀਤ ਸਮਰਾ ਦਾ ਕੈਨੇਡਾ ਦੇ ਵੈਨਕੁਵਰ ਵਿੱਚ ਗੋਲ਼ੀਆਂ ਮਾਰ ਕੇ ਕਤਲ
author img

By

Published : May 29, 2023, 7:59 AM IST

Updated : May 29, 2023, 8:18 AM IST

ਚੰਡੀਗੜ੍ਹ ਡੈਸਕ : ਕੈਨੇਡਾ ਵਿੱਚ ਗੈਂਗਸਟਰ ਅਮਰਪ੍ਰੀਤ ਸਮਰਾ ਨੂੰ ਇੱਕ ਰਿਸੈਪਸ਼ਨ ਤੋਂ ਬਾਹਰ ਨਿਕਲਣ ਸਮੇਂ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਵੈਨਕੁਵਰ ਵਿੱਚ ਸਮਰਾ ਨੂੰ ਗੋਲੀਆਂ ਮਾਰੀਆਂ ਗਈਆਂ ਹਨ। ਵੈਨਕੁਵਰ ਪੁਲਿਸ ਨੂੰ ਸ਼ੱਕ ਹੈ ਕਿ ਬ੍ਰਦਰਜ਼ ਕੀਪਰਜ਼ ਗਰੁੱਪ ਵੱਲੋਂ ਇਹ ਕਤਲ ਕੀਤਾ ਗਿਆ ਹੈ। ਵਾਰਦਾਤ ਵਾਲੀ ਥਾਂ ਨਜ਼ਦੀਕ ਇੱਕ ਅੱਗ ਲੱਗੀ ਕਾਰ ਵੀ ਬਰਾਮਦ ਹੋਈ ਹੈ। ਕੈਨੇਡਾ ਪੁਲਿਸ ਨੇ ਪਿਛਲੇ ਸਾਲ ਉਕਤ ਗੈਂਗਸਟਰ ਨੂੰ ਟੌਪ 11 ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ।

ਦੂਜੀ ਗੈਂਗ ਨਾਲ ਚੱਲ ਰਿਹਾ ਸੀ ਵਿਵਾਦ: ਜਾਣਕਾਰੀ ਅਨੁਸਾਰ ਸਮਰਾ ਦਾ ਦੂਜੀ ਗੈਂਗ ਨਾਲ ਲਗਾਤਾਰ ਵਿਵਾਦ ਚੱਲ ਰਿਹਾ ਸੀ। ਫੇਜ਼ਰਵਿਊ ਵਿਖੇ ਸਮਰਾ ਤੇ ਉਸ ਦਾ ਭਰਾ ਇੱਕ ਰਿਸੈਪਸ਼ਨ ਪਾਰਟੀ ਵਿੱਚ ਸ਼ਾਮਲ ਹੋਣ ਗਏ ਸਨ, ਜਿਥੇ ਹਮਲਾਵਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਫਰਾਰ ਹੋ ਗਏ। ਗੈਂਗਸਟਰ ਸਮਰਾ ਤੇ ਉਸ ਦਾ ਭਰਾ ਦੋਵੇਂ ਰਲ਼ ਕੇ ਗੈਂਗ ਨੂੰ ਚਲਾਉਂਦੇ ਸਨ। ਹਾਲਾਂਕਿ ਪੁਲਿਸ ਵੱਲੋਂ ਹਾਲੇ ਤਕ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਕਿ ਉਕਤ ਹਮਲਾਵਰ ਕੌਣ ਸਨ, ਪਰ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸਮਰਾ ਦੀ ਵਿਰੋਧੀ ਗੈਂਗ ਬ੍ਰਦਰਜ਼ ਕੀਪਰਜ਼ ਗਰੁੱਪ ਵੱਲੋਂ ਕਤਲ ਕੀਤਾ ਗਿਆ ਹੈ। ਦੱਸ ਦਈਏ ਕਿ ਗੈਂਗਸਟਰ ਅਮਰਪ੍ਰੀਤ ਸਮਰਾ ਨੇ 2015 ਵਿੱਚ ਪਹਿਲੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ 2015 ਤੋਂ ਲੈ ਕੇ ਹੁਣ ਤਕ ਉਹ ਐਕਟਿਵ ਸੀ।

ਟੌਪ 11 ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਨਾਂ : ਦੱਸ ਦਈਏ ਕਿ ਪਿਛਲੇ ਸਾਲ ਕੈਨੇਡੀਅਨ ਪੁਲਿਸ ਏਜੰਸੀਆਂ ਨੇ 11 ਖਤਰਨਾਕ ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਸੀ। ਇਨ੍ਹਾਂ 11 ਗੈਂਗਸਟਰਾਂ ਵਿੱਚੋਂ 9 ਪੰਜਾਬੀ ਮੂਲ ਦੇ ਸਨ। ਕੈਨੇਡਾ ਅਤੇ ਬ੍ਰਿਟਿਸ਼ ਕੋਲੰਬੀਆ ਪੁਲਿਸ ਨੇ @VancouverPD @BCRCMP ਨਾਲ ਟਵੀਟ ਕਰਦੇ ਹੋਏ, ਇੱਕ ਜਨਤਕ ਸੁਰੱਖਿਆ ਚਿਤਾਵਨੀ ਜਾਰੀ ਕੀਤੀ ਸੀ। ਇਨ੍ਹਾਂ 11 ਗੈਂਗਸਟਰਾਂ ਦੀ ਸੂਚੀ ਵਿੱਚ ਗੈਂਗਸਟਰ ਸਮਰਾ ਦਾ ਨਾਂ ਦੂਜੇ ਨੰਬਰ ਉੱਤੇ ਸੀ। ਸੂਚੀ ਵਿੱਚ ਸ਼ਕੀਲ ਬਸਰਾ (28), ਅਮਰਪ੍ਰੀਤ ਸਮਰਾ (28), ਜਗਦੀਪ ਚੀਮਾ (30), ਰਵਿੰਦਰ ਸ਼ਰਮਾ (35), ਬਰਿੰਦਰ ਧਾਲੀਵਾਲ (39), ਐਂਡੀ ਸੇਂਟ ਪੀਅਰੇ (40) ਸ਼ਾਮਲ ਹਨ। ਇਸ ਤੋਂ ਇਲਾਵਾ ਗੁਰਪ੍ਰੀਤ ਧਾਲੀਵਾਲ (35), ਰਿਚਰਡ ਜੋਸਫ ਵਿਟਲੌਕ (40), ਸਮਰੂਪ ਗਿੱਲ (29), ਸੁਮਦੀਸ਼ ਗਿੱਲ (28) ਅਤੇ ਸੁਖਦੀਪ ਪੰਸਾਲੀ ਵੀ ਖ਼ਤਰਨਾਕ ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਹਨ।

ਪਿਛਲੇ ਸਾਲ ਗੈਂਗਸਟਰ ਧਾਲੀਵਾਲ ਦਾ ਹੋਇਆ ਸੀ ਕਤਲ : ਕੈਨੇਡਾ ਪੁਲਿਸ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਦੇਸ਼ ਵਿੱਚ ਇਹਨਾਂ ਗੈਂਗਸਟਰਾਂ ਦੀਆਂ ਗਤੀਵਿਧੀਆਂ ਵਧੀਆਂ ਹਨ। ਮਨਿੰਦਰ ਧਾਲੀਵਾਲ, ਜੋ ਪਿਛਲੇ ਸਾਲ ਦੀ 11 ਮੈਂਬਰੀ ਸੂਚੀ ਵਿੱਚ ਸੀ, ਉਸ ਦਾ ਪਿਛਲੇ ਸਾਲ ਜੁਲਾਈ ਦੇ ਅਖੀਰ ਵਿੱਚ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ, ਇਹ ਘਟਨਾ ਕੈਨੇਡਾ ਦੇ ਵਿਸਲਰ ਵਿੱਚ ਵਾਪਰੀ ਸੀ। ਪੁਲਿਸ ਨੇ ਦੱਸਿਆ ਕਿ ਉਸਦੇ ਭਰਾ ਹਰਪ੍ਰੀਤ ਦੀ ਪਿਛਲੇ ਸਾਲ ਕੋਲ ਹਾਰਬਰ, ਵੈਨਕੂਵਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦਾ ਇੱਕ ਹੋਰ ਭਰਾ ਗੁਰਪ੍ਰੀਤ ਧਾਲੀਵਾਲ (35) ਇਸ ਸਾਲ ਦੀ ਖ਼ਤਰਨਾਕ ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਹੈ।

Last Updated : May 29, 2023, 8:18 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.