ਢਾਕਾ: ਉੱਤਰ-ਦੇਸ਼ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਢਾਅ ਲਾਉਣ ਲਈ ਕਈ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਨਿਤ ਦਿਨ ਸਾਹਮਣੇ ਆਉਂਦੇ ਅਜਿਹੇ ਮਾਮਲੇ ਚਿੰਤਾ ਜਨਕ ਹਨ। ਅਜਿਹੀ ਚਿੰਤਾ ਵਧਾਈ ਹੈ ਤਾਜ਼ੇ ਮਾਮਲੇ ਨੇ ਜੋ ਕਿ ਪੱਛਮੀ ਬੰਗਲਾਦੇਸ਼ ’ਚ ਸ਼ਾਹਮਨੇ ਆਇਆ ਹੈ। ਦਰਅਸਲ ਅਣਪਛਾਤੇ ਵਿਅਕਤੀਆਂ ਨੇ ਯੋਜਨਾਬੱਧ ਹਮਲੇ ਕਰਕੇ 14 ਹਿੰਦੂ ਮੰਦਰਾਂ ’ਚ ਭੰਨਤੋੜ ਕੀਤੀ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਠਾਕੁਰਗਾਓਂ ਦੇ ਬਲੀਆਡਾਂਗੀ ‘ਉਪ-ਜ਼ਿਲ੍ਹੇ’ ਸਥਿਤ ਇਕ ਹਿੰਦੂ ਭਾਈਚਾਰੇ ਦੇ ਨੇਤਾ ਬਿਦਿਆਨਾਥ ਬਰਮਨ ਨੇ ਕਿਹਾ, ‘‘ਅਣਪਛਾਤੇ ਵਿਅਕਤੀਆਂ ਨੇ ਹਨੇਰੇ ਦੀ ਆੜ ’ਚ ਹਮਲਿਆਂ ਨੂੰ ਅੰਜਾਮ ਦਿੱਤਾ। ਹਮਲਾਵਰਾਂ ਨੇ 3 ਖੇਤਰਾਂ ’ਚ 14 ਮੰਦਰਾਂ ’ਚ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ।’’ ਉਪ-ਜ਼ਿਲ੍ਹੇ ਦੀ ਪੂਜਾ ਉਤਸਵ ਪ੍ਰੀਸ਼ਦ ਦੇ ਜਨਰਲ ਸਕੱਤਰ ਬਰਮਨ ਨੇ ਕਿਹਾ ਕਿ ਕੁਝ ਮੂਰਤੀਆਂ ਨਸ਼ਟ ਕਰ ਦਿੱਤੀਆਂ ਗਈਆਂ, ਜਦਕਿ ਕੁਝ ਮੰਦਰ ਦੇ ਨੇੜੇ ਤਲਾਬ ’ਚ ਮਿਲੀਆਂ ਸਨ। ਬਰਮਨ ਨੇ ਕਿਹਾ, “ਅਸੀਂ ਉਨ੍ਹਾਂ (ਦੋਸ਼ੀਆਂ) ਦੀ ਪਛਾਣ ਨਹੀਂ ਕਰ ਸਕੇ ਪਰ ਅਸੀਂ ਚਾਹੁੰਦੇ ਹਾਂ ਕਿ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਂਦਾ ਜਾਵੇ।”
ਕਈ ਪਿੰਡਾਂ ’ਚ ਹੋਏ ਹਮਲੇ: ਹਿੰਦੂ ਭਾਈਚਾਰੇ ਦੇ ਆਗੂ ਅਤੇ ਪ੍ਰੀਸ਼ਦ ਦੇ ਪ੍ਰਧਾਨ ਸਮਰ ਚੈਟਰਜੀ ਨੇ ਕਿਹਾ ਕਿ ਇਸ ਖੇਤਰ ਨੂੰ ਹਮੇਸ਼ਾ ਹੀ ਆਪਸੀ ਸਦਭਾਵਨਾ ਦੇ ਖੇਤਰ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਇੱਥੇ ਪਹਿਲਾਂ ਕਦੇ ਵੀ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਸੀ। ਉਨ੍ਹਾਂ ਕਿਹਾ, ‘‘ਮੁਸਲਿਮ ਭਾਈਚਾਰੇ (ਬਹੁਗਿਣਤੀ) ਦਾ ਸਾਡੇ (ਹਿੰਦੂਆਂ) ਨਾਲ ਕੋਈ ਵਿਵਾਦ ਨਹੀਂ ਹੈ। ਅਸੀਂ ਅਜੇ ਤੱਕ ਇਹ ਨਹੀਂ ਸਮਝ ਸਕੇ ਕਿ ਇਹ ਅਪਰਾਧੀ ਕੌਣ ਹੋ ਸਕਦੇ ਹਨ। ਬਲਿਆਡਾਂਗੀ ਥਾਣੇ ਦੇ ਇੰਚਾਰਜ ਖੈਰੁਲ ਅਨਮ ਨੇ ਕਿਹਾ ਕਿ ਇਹ ਹਮਲੇ ਸ਼ਨੀਵਾਰ ਰਾਤ ਅਤੇ ਐਤਵਾਰ ਤੜਕੇ ਕਈ ਪਿੰਡਾਂ ’ਚ ਹੋਏ।’’
ਇਹ ਵੀ ਪੜ੍ਹੋ : Parliament Budget Session 2023 : ਹੰਗਾਮੇ ਕਾਰਨ ਦੋਵਾਂ ਸਦਨਾਂ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ
ਗੰਭੀਰ ਮੁੱਦਾ: ਠਾਕੁਰਗਾਓਂ ਦੇ ਪੁਲਿਸ ਮੁਖੀ ਜਹਾਂਗੀਰ ਹੁਸੈਨ ਨੇ ਇਕ ਮੰਦਰ ਵਾਲੀ ਥਾਂ ’ਤੇ ਪੱਤਰਕਾਰਾਂ ਨਾਲ ਗੱਲ ਬਾਤ ਕੀਤੀ ਅਤੇ ਕਿਹਾ, “ਇਹ ਸਪੱਸ਼ਟ ਤੌਰ ’ਤੇ ਦੇਸ਼ ’ਚ ਸ਼ਾਂਤੀਪੂਰਨ ਸਥਿਤੀ ਨੂੰ ਭੰਗ ਕਰਨ ਲਈ ਯੋਜਨਾਬੱਧ ਹਮਲੇ ਦਾ ਮਾਮਲਾ ਜਾਪਦਾ ਹੈ।’’ ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਦਾ ਪਤਾ ਲਗਾਉਣ ਲਈ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।’’ “ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਨ੍ਹਾਂ ਨੂੰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ,” ਠਾਕੁਰਗਾਓਂ ਦੇ ਡਿਪਟੀ ਕਮਿਸ਼ਨਰ ਜਾਂ ਪ੍ਰਸ਼ਾਸਨਿਕ ਮੁਖੀ ਮਹਿਬੂਬੁਰ ਰਹਿਮਾਨ ਨੇ ਕਿਹਾ, ਇਹ (ਹਮਲਾ) ਸ਼ਾਂਤੀ ਅਤੇ ਫਿਰਕੂ ਸਦਭਾਵਨਾ ਵਿਰੁੱਧ ਇਕ ਸਾਜ਼ਿਸ਼ ਹੈ। ਕਈ ਪਿੰਡਾਂ ਵਿੱਚ ਰਾਤ ਅਤੇ ਐਤਵਾਰ ਤੜਕੇ ਹੋਏ, ਉਧਰ ਪੁਲਿਸ ਨੇ ਦੋਸ਼ੀਆਂ ਦਾ ਪਤਾ ਲਗਾਉਣ ਲਈ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਇਕ ਗੰਭੀਰ ਮਾਮਲਾ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।