ਚੰਡੀਗੜ੍ਹ: ਧਰਤੀ ਭਾਵੇਂ ਭਾਰਤ ਦੀ ਹੋਵੇ ਜਾਂ ਵਿਦੇਸ਼ਾਂ ਦੀ ਲਗਾਤਾਰ ਖਾਲਿਸਤਾਨੀ ਪੱਖੀ ਅਵਾਜ਼ਾਂ ਸਮੇਂ ਸਮੇਂ ਉੱਤੇ ਉੱਠਦੀਆਂ ਰਹਿੰਦੀਆਂ ਹਨ। ਕਦੇ ਇਸ ਬਲਦੀ ਅੱਗ ਵਿੱਚ ਤੇਲ ਪਾਉਣ ਦਾ ਕੰਮ ਸਿਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂੰ ਵੱਲੋਂ ਕੀਤਾ ਜਾਂਦਾ ਹੈ ਅਤੇ ਕਦੇ ਕਿਸੇ ਹੋਰ ਸ਼ਰਾਰਤੀ ਅਨਸਰਾਂ ਵੱਲੋਂ। ਦੱਸ ਦਈਏ ਹੁਣ ਮੁੜ ਤੋਂ ਸਿੱਖ ਅਤੇ ਹਿੰਦੂ ਭਾਈਚਾਰਕ ਸਾਂਝ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਹੁਣ ਇਹ ਹਰਕਤ ਕੈਨੇਡਾ ਵਿੱਚ ਕੀਤੀ ਗਈ ਹੈ।
ਰਾਮ ਮੰਦਰ ਉੱਤੇ ਲਿਖੇ ਗਏ ਨਾਅਰੇ: ਇਸ ਵਾਰ ਭਾਈਚਾਰਕ ਸਾਂਝ ਨੂੰ ਤੋੜਨ ਦਾ ਕੰਮ ਕੈਨੇਡਾ ਦੇ ਬਰੈਂਪਟਨ ਤੋਂ ਸਾਹਮਣਾ ਆਇਆ ਹੈ, ਬਰੈਂਪਟਨ ਅੰਦਰ ਮੌਜੂਦ ਇੱਕ ਰਾਮ ਮੰਦੁਰ ਦੀਆਂ ਕੰਧਾਂ ਉੱਤੇ ਖਾਲਿਸਤਾਨੀ ਪੱਖੀ ਨਾਅਰੇ ਸ਼ਰਾਰਤੀ ਅਨਸਰਾਂ ਵੱਲੋਂ ਲਿਖੇ ਗਏ ਹਨ। ਇਨ੍ਹਾਂ ਨਾਅਰਿਆਂ ਤੋਂ ਬਾਅਦ ਦੇਸ਼ ਅਤੇ ਵਿਦੇਸ਼ ਵਿੱਚ ਬਹੁਤ ਸਾਰੇ ਹਿੰਦੂ ਆਗੂ ਨਾਰਾਜ਼ਗੀ ਜਤਾ ਰਹੇ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਭਾਈਚਾਰਕ ਸਾਂਝ ਨੂੰ ਅੱਗ ਲਾਉਣ ਲਈ ਸ਼ਰਾਰਤੀ ਅਨਸਰ ਅਜਿਹਾ ਕਰ ਰਹੇ ਨੇ। ਉਨ੍ਹਾਂ ਕਿਹਾ ਇਸ ਵਰਤਾਰੇ ਨੂੰ ਰੇੋਕਣ ਲਈ ਭਾਰਤ ਅਤੇ ਕੈਨੇਡਾ ਦੀ ਸਰਕਾਰ ਨੂੰ ਆਪਸ ਵਿੱਚ ਰਲ ਕੇ ਠੋਸ ਕਾਰਵਾਈ ਅਮਲ ਵਿੱਚ ਲਿਆਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ: First Hindu girl posted Pakistan: ਪਾਕਿਸਤਾਨ ਵਿੱਚ ਪਹਿਲੀ ਹਿੰਦੂ ਔਰਤ ਨੂੰ ਮਿਲਿਆ ਵੱਡਾ ਅਹੁਦਾ, ਸੌਂਪੀ ਵੱਡੀ ਜ਼ਿੰਮੇਵਾਰੀ
ਟਰਾਂਟੋ 'ਚ ਵੀ ਵਾਪਰੀ ਸੀ ਘਟਨਾ: ਦੱਸ ਦਈਏ ਬੀਤੇ ਵਰ੍ਹੇ 2022 ਵਿੱਚ ਕੈਨੇਡਾ ਦੇ ਟਰਾਂਟੋ ਵਿੱਚ ਮੌਜੂਦ ਗੋਲਡਨ ਟੈਂਪਲ ਉੱਤੇ ਵੀ ਕੱਟਰਪੰਥੀਆਂ ਵੱਲੋਂ ਖਾਲਿਤਸਾਨੀ ਨਾਅਰੇ ਲਿਖੇ ਗਏ ਸਨ ਅਤੇ ਇਸ ਮਸਲੇ ਨੂੰ ਲੈਕੇ ਵੀ ਬਹੁਤ ਜ਼ਿਆਦਾ ਵਿਵਾਦ ਖੜ੍ਹਾ ਹੋਇਆ ਸੀ। ਉਸ ਸਮੇਂ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਕਿਹਾ ਸੀ ਕਿ ਬਹੁਤ ਸਾਰੇ ਸ਼ਰਾਰਤੀ ਲੋਕ ਭਾਰਤ ਦੀ ਅੰਦਰੂਨੀ ਸ਼ਾਂਤੀ ਨੂੰ ਭੰਗ ਕਰਨ ਲਈ ਅਜਿਹੀਆਂ ਹਰਕਤਾਂ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਸਰਕਾਰ ਅਜਿਹੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਹਮੇਸ਼ਾ ਸਖ਼ਤ ਕਾਰਵਾਈਆਂ ਕਰਦੀ ਹੈ, ਪਰ ਕੈਨੇਡਾ ਦੀ ਸਰਕਾਰ ਦਾ ਇਸ ਮਸਲੇ ਵਿੱਚ ਰੁਖ ਨਰਮ ਹੈ ਜਿਸ ਕਰਕੇ ਸ਼ਾਂਤੀ ਦੇ ਦੁਸ਼ਮਣ ਲੋਕ ਭਾਈਚਾਰਿਆਂ ਵਿੱਚ ਅੱਗ ਲਾਉਣ ਦੀ ਹਮੇਸ਼ਾ ਤਾਂਘ ਵਿੱਚ ਰਹਿੰਦੇ ਹਨ। ਇਸ ਤਾਜ਼ਾ ਘਟਨਾ ਦਾ ਕੈਨੇਡਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਹਿੰਦੂ ਭਾਈਚਾਰੇ ਨੇ ਜਿੱਥੇ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ ਉੱਥੇ ਕਈ ਹਿੰਦੂ ਸਾਂਸਦਾਂ ਅਤੇ ਕੌਂਸਲਰਾਂ ਨੇ ਵੀ ਇਸ ਘਟਨਾ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ।