ਨਵੀਂ ਦਿੱਲੀ: ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਸ਼ੁੱਕਰਵਾਰ ਨੂੰ ਦੇ ਹਮਸਫ਼ਰ ਐਂਡਰੀਆ ਜਿਆਮਬਰੂਨੋ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਮੇਲੋਨੀ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ। ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਲਗਭਗ 10 ਸਾਲਾਂ ਤੋਂ ਚੱਲਿਆ ਐਂਡਰੀਆ ਜਿਆਮਬਰੂਨੋ ਨਾਲ ਮੇਰਾ ਰਿਸ਼ਤਾ ਖਤਮ ਹੋ ਗਿਆ ਹੈ। ਮੈਂ ਇਹਨਾਂ ਸ਼ਾਨਦਾਰ 10 ਸਾਲਾਂ ਲਈ ਉਹਨਾਂ ਦਾ ਧੰਨਵਾਦ ਕਰਦੀ ਹਾਂ, ਜੋ ਅਸੀਂ ਇਕੱਠੇ ਬਿਤਾਏ, ਉਹਨਾਂ ਮੁਸ਼ਕਲਾਂ ਲਈ ਜਿਹਨਾਂ ਵਿੱਚੋਂ ਅਸੀਂ ਲੰਘੇ, ਅਤੇ ਮੈਨੂੰ ਮੇਰੇ ਜੀਵਨ ਵਿੱਚ ਸਭ ਤੋਂ ਮਹੱਤਵਪੂਰਣ ਚੀਜ਼ ਦੇਣ ਲਈ, ਜੋ ਕਿ ਸਾਡੀ ਧੀ ਜੇਨੇਵਰਾ ਹੈ। ਤੁਹਾਨੂੰ ਦੱਸ ਦੇਈਏ ਕਿ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੇ ਆਪਣੇ ਦੇ ਹਮਸਫ਼ਰ ਐਂਡਰੀਆ ਜਿਆਮਬਰੂਨੋ ਤੋਂ ਵੱਖ ਹੋਣ ਦਾ ਐਲਾਨ ਅਜਿਹੇ ਸਮੇਂ ਕੀਤਾ ਹੈ, ਜਦੋਂ ਉਹ ਵਿਵਾਦਿਤ ਟਿੱਪਣੀ ਕਰ ਰਹੇ ਸਨ।
ਜਾਣੋ ਕੌਣ ਹੈ ਜਾਰਜੀਆ ਮੇਲੋਨੀ ਦੇ ਹਮਸਫ਼ਰ ਐਂਡਰੀਆ ਜਿਆਮਬਰੂਨੋ: ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੂੰ ਤਾਂ ਹਰ ਕੋਈ ਜਾਣਦਾ ਹੈ, ਪਰ ਇੱਥੇ ਅਸੀਂ ਗੱਲ ਕਰ ਰਹੇ ਹਾਂ ਉਨ੍ਹਾਂ ਦੇ ਹਮਸਫ਼ਰ ਐਂਡਰੀਆ ਜਿਆਮਬਰੂਨੋ ਦੀ ਤਾਂ ਉਹ ਐਂਡਰੀਆ ਜਿਆਮਬਰੂਨੋ ਪੇਸ਼ੇ ਤੋਂ ਪੱਤਰਕਾਰ ਹੈ ਅਤੇ ਨਿਊਜ਼ ਪ੍ਰੈਜ਼ੈਂਟਰ ਦੇ ਤੌਰ 'ਤੇ ਕੰਮ ਕਰਦਾ ਹੈ। ਜਿਆਮਬਰੂਨੋ ਦਾ ਜਨਮ 1981 ਵਿੱਚ ਮਿਲਾਨ ਵਿੱਚ ਹੋਇਆ ਸੀ। ਮੀਡੀਆ ਰਿਪੋਰਟਸ ਦੇ ਮੁਤਾਬਕ, ਐਂਡਰੀਆ ਜਿਆਮਬਰੂਨੋ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਮੀਡੀਆ ਨਾਲ ਜੁੜਿਆ ਹੋਇਆ ਹੈ। ਉਸਨੇ ਮਿਲਾਨ ਦੀ ਕੈਥੋਲਿਕ ਯੂਨੀਵਰਸਿਟੀ ਤੋਂ ਆਪਣੀ ਸਿੱਖਿਆ ਪੂਰੀ ਕੀਤੀ। ਪੋਲੀਟਿਕੋ ਨਿਊਜ਼ ਏਜੰਸੀ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਹਾਂ ਦੀ ਮੁਲਾਕਾਤ ਸਾਲ 2015 'ਚ ਹੋਈ ਸੀ।
-
La mia relazione con Andrea Giambruno, durata quasi dieci anni, finisce qui. Lo ringrazio per gli anni splendidi che abbiamo trascorso insieme, per le difficoltà che abbiamo attraversato, e per avermi regalato la cosa più importante della mia vita, che è nostra figlia Ginevra.… pic.twitter.com/1IpvfN8MgA
— Giorgia Meloni (@GiorgiaMeloni) October 20, 2023 " class="align-text-top noRightClick twitterSection" data="
">La mia relazione con Andrea Giambruno, durata quasi dieci anni, finisce qui. Lo ringrazio per gli anni splendidi che abbiamo trascorso insieme, per le difficoltà che abbiamo attraversato, e per avermi regalato la cosa più importante della mia vita, che è nostra figlia Ginevra.… pic.twitter.com/1IpvfN8MgA
— Giorgia Meloni (@GiorgiaMeloni) October 20, 2023La mia relazione con Andrea Giambruno, durata quasi dieci anni, finisce qui. Lo ringrazio per gli anni splendidi che abbiamo trascorso insieme, per le difficoltà che abbiamo attraversato, e per avermi regalato la cosa più importante della mia vita, che è nostra figlia Ginevra.… pic.twitter.com/1IpvfN8MgA
— Giorgia Meloni (@GiorgiaMeloni) October 20, 2023
ਵਿਵਾਦਾਂ ਵਿੱਚ ਘਿਰਿਆ ਐਂਡਰੀਆ ਜਿਆਮਬਰੂਨੋ: ਜਿਆਮਬਰੂਨੋ ਅਕਸਰ ਆਪਣੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ। ਇਸ ਸਾਲ ਅਗਸਤ 'ਚ ਐਂਡਰੀਆ ਜਿਆਮਬਰੂਨੋ ਨੇ ਬਲਾਤਕਾਰ ਪੀੜਤਾ 'ਤੇ ਬਿਆਨ ਦੇ ਕੇ ਪਰੇਸ਼ਾਨੀ ਖੜ੍ਹੀ ਕਰ ਦਿੱਤੀ ਸੀ। ਉਸ ਨੇ ਬਲਾਤਕਾਰ ਪੀੜਤਾ ਦਾ ਹੀ ਇਲਜ਼ਾਮ ਲਾਇਆ ਸੀ। ਇਸ ਦੇ ਨਾਲ ਹੀ ਪੋਲੀਟਿਕੋ ਦੀ ਖਬਰ ਮੁਤਾਬਕ ਜਿਆਮਬਰੂਨੋ ਨੇ ਕਿਹਾ ਸੀ ਕਿ ਜਦੋਂ ਤੁਸੀਂ ਸ਼ਰਾਬੀ ਹੋ ਕੇ ਗੀਤਾਂ 'ਤੇ ਨੱਚਦੇ ਹੋ ਤਾਂ ਇਹ ਤੁਹਾਡਾ ਅਧਿਕਾਰ ਹੈ ਪਰ ਜੇਕਰ ਤੁਸੀਂ ਹੋਸ਼ ਵਿਚ ਰਹਿ ਕੇ ਸਮਝਦਾਰੀ ਨਾਲ ਗੱਲ ਨਹੀਂ ਕਰਦੇ ਤਾਂ ਤੁਸੀਂ ਵੱਡੀ ਮੁਸੀਬਤ ਵਿਚ ਫਸ ਸਕਦੇ ਹੋ। ਇਸ ਬਿਆਨ ਨੂੰ ਬਲਾਤਕਾਰ ਨਾਲ ਸਬੰਧਤ ਮੰਨਿਆ ਜਾ ਰਿਹਾ ਸੀ।
- Sanjay Singh Plea Rejects: 'ਆਪ' ਸੰਸਦ ਮੈਂਬਰ ਸੰਜੇ ਸਿੰਘ ਨੂੰ ਝਟਕਾ, ਦਿੱਲੀ ਹਾਈਕੋਰਟ ਵੱਲੋਂ ਸੰਜੇ ਸਿੰਘ ਦੀ ਜ਼ਮਾਨਤ ਪਟੀਸ਼ਨ ਰੱਦ
- Nithari Case Maninder Pandher Released: ਨਿਠਾਰੀ ਕਾਂਡ ਦਾ ਮੁਲਜ਼ਮ ਮਨਿੰਦਰ ਸਿੰਘ ਪੰਧੇਰ ਜੇਲ੍ਹ ਤੋਂ ਰਿਹਾਅ, ਸਾਢੇ 13 ਸਾਲ ਬਾਅਦ ਹੋਈ ਰਿਹਾਈ
- SC On Sewer Death : ਸੁਪਰੀਮ ਕੋਰਟ ਨੇ ਸੀਵਰ 'ਚ ਮਰਨ 'ਤੇ ਦਿੱਤਾ 30 ਲੱਖ ਦਾ ਮੁਆਵਜ਼ਾ, ਕਿਹਾ- ਹੱਥੀਂ ਸਾਫ ਕਰਨ ਦੀ ਪ੍ਰਥਾ ਖ਼ਤਮ ਹੋਣੀ ਚਾਹੀਦੀ
ਇਸ ਦੇ ਨਾਲ ਹੀ ਪਿਛਲੇ ਮਹੀਨੇ ਸਤੰਬਰ 'ਚ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਆਪਣੀ ਸਾਥੀ ਐਂਡਰੀਆ ਜਿਆਮਬਰੂਨੋ ਦੇ ਬਿਆਨ 'ਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਕਿਹਾ ਕਿ ਐਂਡਰੀਆ ਜਿਆਮਬਰੂਨੋ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਅਜਿਹੇ ਬਹੁਤ ਸਾਰੇ ਬਿਆਨ ਹਨ, ਜੋ ਐਂਡਰੀਆ ਜਿਆਮਬਰੂਨੋ ਦੇ ਅਕਸ ਨੂੰ ਖ਼ਰਾਬ ਕਰਦੇ ਹਨ।