ਬੈਂਕਾਕ: ਥਾਈਲੈਂਡ ਦੇ ਉੱਤਰ-ਪੂਰਬੀ ਸੂਬੇ ਵਿੱਚ ਸਮੂਹਿਕ ਗੋਲੀਬਾਰੀ (Mass shootings ) ਵਿੱਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ (31 people died ), ਰਾਇਟਰਜ਼ ਨੇ ਇੱਕ ਪੁਲਿਸ ਬੁਲਾਰੇ ਦੇ ਹਵਾਲੇ ਨਾਲ ਖਬਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਥਾਈਲੈਂਡ ਵਿੱਚ ਭੀੜ ਉੱਤੇ ਅੰਨ੍ਹੇਵਾਹ ਗੋਲੀਬਾਰੀ (Indiscriminate firing on crowds in Thailand ) ਕੀਤੀ ਗਈ ਹੈ, ਜਿਸ ਵਿੱਚ 31 ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਹੈ। ਇਹ ਗੋਲੀਬਾਰੀ ਦੇਸ਼ ਦੇ ਉੱਤਰ-ਪੂਰਬੀ ਸੂਬੇ ਵਿੱਚ ਕੀਤੀ ਗਈ ਹੈ। ਇਹ ਜਾਣਕਾਰੀ ਨਿਊਜ਼ ਏਜੰਸੀ ਏਐਫਪੀ ਨੇ ਦਿੱਤੀ ਹੈ। ਇਸ ਘਟਨਾ ਨਾਲ ਇਲਾਕੇ ਵਿੱਚ ਹਫੜਾ-ਦਫੜੀ ਦਾ (atmosphere of chaos in the area) ਮਾਹੌਲ ਬਣ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਦੇ ਨੋਂਗ ਬੁਆ ਲਾਮਫੂ ਸੂਬੇ ਵਿੱਚ ਵੀਰਵਾਰ ਨੂੰ ਇਕ ਬਾਲ ਕੇਂਦਰ ਵਿੱਚ ਸਮੂਹਿਕ ਗੋਲੀਬਾਰੀ ਵਿੱਚ ਬੱਚਿਆਂ ਸਮੇਤ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ਬੈਂਕਾਕ ਲਾਇਸੈਂਸ ਪਲੇਟ ਵਾਲੀ ਚਿੱਟੇ ਰੰਗ ਦੀ ਪਿਕਅੱਪ ਉੱਤੇ ਭੱਜ ਗਿਆ ਸੀ। ਹਮਲਾਵਰ ਦੀ ਕਾਰ ਦਾ (Number 6499 of the attackers car) ਨੰਬਰ 6499 ਦੱਸਿਆ ਜਾ ਰਿਹਾ ਹੈ।
ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੇ ਵੀ ਇਸ ਨੰਬਰ ਦੀ ਪਿਕਅੱਪ ਗੱਡੀ ਦੇਖੀ ਹੈ ਤਾਂ 192 ਉੱਤੇ ਕਾਲ ਕਰਕੇ ਜਾਣਕਾਰੀ ਦਿੱਤੀ ਜਾਵੇ।
ਇਹ ਵੀ ਪੜ੍ਹੋ: ਅਮਰੀਕਾ ਦੇ ਮੈਕਸੀਕਨ ਸਿਟੀ ਹਾਲ ਵਿੱਚ ਗੋਲੀਬਾਰੀ, ਮੇਅਰ ਸਮੇਤ ਘੱਟੋ ਘੱਟ 18 ਲੋਕਾਂ ਦੀ ਮੌਤ