ਨਵੀਂ ਦਿੱਲੀ: ਕੱਟੜਪੰਥੀ ਇਸਲਾਮਿਕ ਸੰਗਠਨਾਂ ਦੇ ਨਾਲ-ਨਾਲ ਇਸਲਾਮਿਕ ਸਟੇਟ (ਆਈਐਸ) ਦੇ ਮੈਂਬਰਾਂ ਵਿਰੁੱਧ ਦੇਸ਼ ਵਿਆਪੀ ਕਾਰਵਾਈ ਦੀ ਪਿੱਠਭੂਮੀ ਵਿੱਚ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਇੰਡੀਅਨ ਮੁਜਾਹਿਦੀਨ ਵੱਖ-ਵੱਖ ਰਾਜਾਂ ਵਿੱਚ ਦਹਿਸ਼ਤੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਸਲੀਪਰ ਬਣਾ ਰਹੇ ਹਨ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਦੁਆਰਾ ਕੇਰਲ ਤੋਂ ਕਈ ਲੋਕਾਂ ਦੀ ਦਹਿਸ਼ਤ ਨਾਲ ਸਬੰਧਤ ਮਾਮਲਿਆਂ ਵਿੱਚ ਗ੍ਰਿਫਤਾਰੀ ਨੇ ਰਾਜ ਵਿੱਚ ਕੰਮ ਕਰ ਰਹੇ ਸ਼ੱਕੀ ਇਸਲਾਮਿਕ ਸਟੇਟ (ਆਈਐਸ) ਦੇ ਸਲੀਪਰ ਸੈੱਲਾਂ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ।
ਗ੍ਰਹਿ ਮੰਤਰਾਲੇ ਨੂੰ ਸੌਂਪੀ ਆਪਣੀ ਰਿਪੋਰਟ ਵਿੱਚ ਮਨੀਪੁਰ ਇੰਟੈਲੀਜੈਂਸ ਦੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਆਸ਼ੂਤੋਸ਼ ਕੁਮਾਰ ਸਿਨਹਾ ਨੇ ਕਿਹਾ ਹੈ ਕਿ 'ਅੱਤਵਾਦੀ ਸੰਗਠਨ ਇੰਡੀਅਨ ਮੁਜਾਹਿਦੀਨ ਦੇ ਸਲੀਪਰ ਸੈੱਲਾਂ ਕੋਲ ਨਵੇਂ ਮਾਡਿਊਲ ਬਣਾਉਣ ਲਈ ਇਨਪੁਟ ਹਨ। ਖਾਲਿਸਤਾਨ, ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇਨ੍ਹਾਂ ਦੇ ਸਬੰਧਾਂ ਦੇ ਸਬੰਧ ਵਿੱਚ ਤਾਜ਼ਾ ਘਟਨਾਕ੍ਰਮ ਦੇ ਮੱਦੇਨਜ਼ਰ ਪੰਜਾਬ ਅਤੇ ਹੋਰ ਰਾਜਾਂ ਵਿੱਚ ਫੈਲੇ ਦਹਿਸ਼ਤਗਰਦ ਪੱਖੀ ਅਨਸਰਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸਿਨਹਾ ਨੇ ਕਿਹਾ ਕਿ 'ਸਲੀਪਰ ਸੈੱਲ ਦੇ ਵੱਖ-ਵੱਖ ਮੈਂਬਰਾਂ ਨੂੰ ਇਕ-ਦੂਜੇ ਬਾਰੇ ਪਤਾ ਵੀ ਨਹੀਂ ਹੈ। ਉਹ ਪੁਲਿਸ ਪੁੱਛਗਿੱਛ ਦੌਰਾਨ ਦੂਜਿਆਂ ਦੀ ਪਛਾਣ ਛੁਪਾਉਣ ਲਈ ਅਜਿਹਾ ਕਰਦੇ ਹਨ। ਹਰ ਸੈੱਲ ਇੱਕ ਅੱਤਵਾਦੀ ਸਮੂਹ ਜਾਂ ਸੰਗਠਨ ਦੇ ਅਧੀਨ ਕੰਮ ਕਰਦਾ ਹੈ। ਉਹਨਾਂ ਨੇ ਕਿਹਾ ਕਿ ਸਲੀਪਰ ਸੈੱਲਾਂ ਵਿੱਚ ਗੁਪਤ ਏਜੰਟ ਹੁੰਦੇ ਹਨ ਜਿਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਸਾਨੀ ਨਾਲ ਲੋਕਾਂ ਨਾਲ ਮਿਲ ਸਕਣ ਅਤੇ ਆਪਣੀਆਂ ਗਤੀਵਿਧੀਆਂ ਨੂੰ ਪੂਰਾ ਕਰ ਸਕਣ। ਇਹ ਸਲੀਪਰ ਸੈੱਲ ਏਜੰਟ ਕਈ ਸਾਲ ਵਿਦਿਆਰਥੀ ਜਾਂ ਕਾਰੋਬਾਰੀ ਵਜੋਂ ਬਿਤਾਉਂਦੇ ਹਨ, ਜਦੋਂ ਤੱਕ ਉਨ੍ਹਾਂ ਨੂੰ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਆਪਣੇ ਮਾਲਕਾਂ ਤੋਂ ਆਦੇਸ਼ ਨਹੀਂ ਮਿਲ ਜਾਂਦੇ।
ਉਹਨਾਂ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ 'ਆਈਐਸਆਈਐਸ ਦੇ ਜ਼ਿਆਦਾਤਰ ਸਲੀਪਰ ਸੈੱਲ ਮੈਂਬਰ ਇਸ ਦੇ ਸਾਈਬਰ ਬ੍ਰਿਗੇਡ ਦਾ ਹਿੱਸਾ ਹਨ, ਉਹ ਗਲਤ ਪ੍ਰੇਰਿਤ ਹਨ ਅਤੇ ਇਸਲਾਮਿਕ ਸਟੇਟ ਦੀ ਅਗਵਾਈ ਵਾਲੀ ਖਲੀਫਾਤ ਲਈ ਲੜਨ ਲਈ ਕਿਸੇ ਵੀ ਸਮੇਂ ਹਥਿਆਰ ਚੁੱਕ ਸਕਦੇ ਹਨ'। ਸਿਨਹਾ ਨੇ ਕਿਹਾ ਕਿ 'ਸਲੀਪਰ ਸੈੱਲਾਂ ਦਾ ਵੱਡੇ ਪੱਧਰ 'ਤੇ ਦਾਖਲਾ ਦਰਸਾਉਂਦਾ ਹੈ ਕਿ ਇਸਲਾਮਿਕ ਸਟੇਟ ਦੀ ਵਿਚਾਰਧਾਰਾ ਹੁਣ ਕੇਰਲ ਵਿਚ ਫੈਲ ਰਹੀ ਹੈ, ਜਿਸ ਨਾਲ ਇਸ ਦੇ ਵਾਧੇ ਦੀ ਨਿਗਰਾਨੀ ਜਾਂ ਜਾਂਚ ਕਰਨਾ ਮੁਸ਼ਕਲ ਹੋ ਰਿਹਾ ਹੈ। ਆਈਐਸ ਰਾਜ ਵਿੱਚ ਕਮਜ਼ੋਰ ਆਬਾਦੀ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਸਹਿਣਸ਼ੀਲਤਾ ਵਧ ਰਹੀ ਹੈ, ਸੱਚਾਈ ਇਸ ਤੋਂ ਬਿਲਕੁਲ ਵੱਖਰੀ ਹੈ। ਬੇਕਾਬੂ ਪ੍ਰਚਾਰ ਚਿੰਤਾ ਦਾ ਕਾਰਨ ਹੈ, ਖਾਸ ਤੌਰ 'ਤੇ ਕਮਜ਼ੋਰ ਸਮੂਹਾਂ ਅਤੇ ਘੱਟ ਗਿਣਤੀਆਂ ਵਿੱਚ, ਜੋ ਪੀੜਤ ਹੋ ਸਕਦੇ ਹਨ। ਸਿਨਹਾ ਨੇ ਆਪਣੀ ਰਿਪੋਰਟ 'ਚ ਕੱਟੜਪੰਥੀਕਰਨ ਦੇ ਤਰੀਕਿਆਂ 'ਤੇ ਜ਼ੋਰ ਦਿੱਤਾ ਹੈ। ਪਿਛਲੇ ਸਮੇਂ ਵਿੱਚ ਹੋਏ ਅੱਤਵਾਦੀ ਹਮਲੇ ਦਰਸਾਉਂਦੇ ਹਨ ਕਿ ਭਾਰਤ ਵਿੱਚ ਸਥਾਨਕ ਪੁਲਿਸ ਜਲਦੀ ਜਵਾਬ ਦੇਣ ਵਿੱਚ ਅਸਮਰੱਥ ਹੈ। ਸੰਘਣੀ ਆਬਾਦੀ ਵਾਲੇ ਖੇਤਰ ਸੰਵੇਦਨਸ਼ੀਲ ਹੁੰਦੇ ਹਨ। ਅੱਤਵਾਦੀ ਇਨ੍ਹਾਂ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇਸ ਦੇ ਨਾਲ ਹੀ ਉਹ ਨਿੱਜੀ ਸੁਰੱਖਿਆ ਪ੍ਰਣਾਲੀ ਵਿੱਚ ਸੀਮਤ ਸੁਰੱਖਿਆ ਦਾ ਵੀ ਫਾਇਦਾ ਉਠਾਉਂਦੇ ਹਨ। ਇਹੀ ਕਾਰਨ ਹੈ ਕਿ ਕਈ ਥਾਵਾਂ ਅਸੁਰੱਖਿਅਤ ਹਨ। ਸੋਸ਼ਲ ਮੀਡੀਆ ਕਾਰਨ ਵੀ ਇਸ ਵਿਚ ਵਾਧਾ ਹੋਇਆ ਹੈ। ਕੱਟੜਪੰਥੀ ਨੌਜਵਾਨ ਇਸ ਨੂੰ ਪ੍ਰਚਾਰ ਲਈ ਵਰਤ ਰਹੇ ਹਨ।
ਇਹ ਵੀ ਪੜੋ: Kila Raipur Sports Fair: 72 ਸਾਲਾ ਬਜ਼ੁਰਗ ਦੌੜਾਕ ਨੇ ਸਭ ਨੂੰ ਪਾਈਆਂ ਭਾਜੜਾਂ