ਚੰਡੀਗੜ੍ਹ: ਪਿਛਲੇ ਕੁਝ ਸਮੇਂ ਤੋਂ ਵਿਦੇਸ਼ਾਂ ਵਿਚ ਮੰਦਿਰਾਂ ਉੱਤੇ ਹਮਲੇ ਕੀਤੇ ਜਾ ਰਹੇ। ਹਾਲ ਹੀ 'ਚ ਆਸਟ੍ਰੇਲੀਆ ਵਿਚ ਧਾਰਮਕਿ ਅਸਥਾਨ ਉੱਤੇ ਅਟੈੱਕ ਕਰਕੇ ਭੰਨਤੋੜ ਕੀਤੀ ਗਈ ਤਾਂ ਦੂਜੇ ਪਾਸੇ ਹੁਣ ਵਿਚ ਕੈਨੇਡਾ 'ਚ ਮੰਦਿਰ 'ਤੇ ਅਟੈਕ ਹੋਇਆ ਹੈ। ਦੱਸਣਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਵਿਚ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਓਨਟਾਰੀਓ ਸੂਬੇ 'ਚ ਸਥਿਤ ਬੀਏਪੀਐੱਸ ਸ਼੍ਰੀ ਸਵਾਮੀਨਾਰਾਇਣ ਮੰਦਰ 'ਚ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਮੰਦਰ 'ਚ ਭੰਨਤੋੜ ਕਰਨ ਦੇ ਨਾਲ-ਨਾਲ ਦੀਵਾਰਾਂ 'ਤੇ ਭਾਰਤ ਵਿਰੋਧੀ ਨਾਅਰੇ ਵੀ ਲਿਖੇ ਗਏ ਹਨ। ਮੰਦਰ ਦੇ ਨੁਮਾਇੰਦਿਆਂ ਨੇ ਪੁਲੀਸ ਨੂੰ ਸੂਚਿਤ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਪੁਲਿਸ ਨੂੰ ਸੂਚਨਾ ਦਿੱਤੀ : BAPS ਸੰਗਠਨ ਨੇ ਵਿੰਡਸਰ ਦੇ ਸ਼੍ਰੀ ਸਵਾਮੀਨਾਰਾਇਣ ਮੰਦਰ ਨੂੰ ਨਿਸ਼ਾਨਾ ਬਣਾਏ ਜਾਣ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੰਗਠਨ ਦੇ ਬੁਲਾਰੇ ਨੇ ਕਿਹਾ, 'ਸਾਡੇ ਮੰਦਰ ਦੀਆਂ ਕੰਧਾਂ 'ਤੇ ਭਾਰਤ ਵਿਰੋਧੀ ਨਾਅਰੇ ਦੇਖ ਕੇ ਹੈਰਾਨੀ ਹੋਈ।ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਤੁਰੰਤ ਕਾਰਵਾਈ ਲਈ ਦੇ ਦਿੱਤੀ ਗਈ ਹੈ। ਪੁਲੀਸ ਨੇ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਦੀ ਸੀਸੀਟੀਵੀ ਫੁਟੇਜ ਜਾਰੀ ਕਰ ਦਿੱਤੀ ਹੈ। ਫੁਟੇਜ 'ਚ ਦੇਖਿਆ ਜਾ ਰਿਹਾ ਹੈ ਕਿ ਰਾਤ ਨੂੰ ਮਾਸਕ ਪਹਿਨੇ ਦੋ ਲੋਕ ਆਉਂਦੇ ਹਨ ਅਤੇ ਫਿਰ ਕੰਧ 'ਤੇ ਭਾਰਤ ਵਿਰੋਧੀ ਨਾਅਰੇ ਲਿਖਣ ਦਾ ਸਪ੍ਰੇਅ ਕਰਦੇ ਹਨ।
ਇਹ ਵੀ ਪੜ੍ਹੋ : Hanuman Jayanti 2023: ਸ਼ਾਇਦ ਹੀ ਕਿਸੇ ਨੇ ਸੁਣੀ ਹੋਵੇਗੀ ਹਨੂੰਮਾਨ ਜੀ ਦੇ ਜਨਮ ਅਸਥਾਨ ਦੀ ਇਹ ਰੋਚਕ ਕਥਾ
ਮੰਦਰ ਲਗਾਤਾਰ ਬਣ ਰਹੇ ਨਿਸ਼ਾਨਾ: ਜੁਲਾਈ 2022 ਤੋਂ ਬਾਅਦ ਇਹ ਪੰਜਵੀਂ ਘਟਨਾ ਹੈ ਜਿੱਥੇ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਕੰਧਾਂ 'ਤੇ ਇਤਰਾਜ਼ਯੋਗ ਨਾਅਰੇ ਲਿਖੇ ਗਏ। 14 ਫਰਵਰੀ ਨੂੰ ਜੀਟੀਏ ਸਥਿਤ ਮਿਸੀਸਾਗਾ ਸ਼ਹਿਰ ਵਿੱਚ ਸ਼੍ਰੀ ਰਾਮ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇੱਥੇ ਸਪਰੇਅ ਪੇਂਟ ਵਾਲੇ ਨਾਅਰਿਆਂ ਵਿੱਚ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ। ਇਸ ਤੋਂ ਇਲਾਵਾ ਵੱਖਵਾਦੀ ਖਾਲਿਸਤਾਨ ਲਹਿਰ ਦੇ ਮੋਢੀ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ‘ਸ਼ਹੀਦ’ ਦੱਸਿਆ ਗਿਆ।
ਲਗਾਤਾਰ ਵੱਧ ਰਹੇਮਾਮਲੇ : ਭਾਰਤੀਆਂ ਵਿਰੁੱਧ ਨਫ਼ਰਤ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਨਾਲ ਸਬੰਧਤ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਭਾਰਤ ਸਰਕਾਰ ਨੂੰ ਇਨ੍ਹਾਂ ਘਟਨਾਵਾਂ ਦੀ ਸਹੀ ਜਾਂਚ ਕਰਨ ਦੀ ਮੰਗ ਕੀਤੀ ਸੀ। ਕੈਨੇਡਾ ਸਰਕਾਰ ਦੇ ਅਧਿਕਾਰਤ ਅੰਕੜਿਆਂ ਅਨੁਸਾਰ 2019 ਤੋਂ 2021 ਦਰਮਿਆਨ ਕੈਨੇਡਾ ਵਿੱਚ ਧਰਮ, ਜਿਨਸੀ ਰੁਝਾਨ ਅਤੇ ਨਸਲ ਨਾਲ ਸਬੰਧਤ ਨਫ਼ਰਤੀ ਅਪਰਾਧਾਂ ਵਿੱਚ 72 ਫੀਸਦੀ ਵਾਧਾ ਹੋਇਆ ਹੈ। ਇਸ ਨਾਲ ਘੱਟ ਗਿਣਤੀ ਭਾਈਚਾਰਿਆਂ ਖਾਸ ਕਰਕੇ ਭਾਰਤੀ ਭਾਈਚਾਰੇ ਵਿੱਚ ਡਰ ਵਧ ਗਿਆ ਹੈ।
ਪਹਿਲਾਂ ਵੀ ਹੋਏ ਹਮਲੇ : ਇਸ ਤੋਂ ਪਹਿਲਾਂ 30 ਜਨਵਰੀ ਨੂੰ ਬਰੈਂਪਟਨ ਦੇ ਗੌਰੀ ਸ਼ੰਕਰ ਮੰਦਰ ਦੀ ਵੀ ਇਸੇ ਤਰ੍ਹਾਂ ਬੇਅਦਬੀ ਕੀਤੀ ਗਈ ਸੀ। ਇਸ ਦੇ ਨਾਲ ਹੀ ਪਿਛਲੇ ਸਾਲ ਜੁਲਾਈ ਵਿੱਚ ਰਿਚਮੰਡ ਹਿੱਲ ਦੇ ਵਿਸ਼ਨੂੰ ਮੰਦਰ ਵਿੱਚ ਸਥਿਤ ਮਹਾਤਮਾ ਗਾਂਧੀ ਦੀ ਮੂਰਤੀ ਦੀ ਭੰਨਤੋੜ ਕੀਤੀ ਗਈ ਸੀ। ਇੱਕ ਹਫ਼ਤੇ ਬਾਅਦ, ਸਤੰਬਰ 2022 ਵਿੱਚ, ਟੋਰਾਂਟੋ ਵਿੱਚ BAPS ਸ਼੍ਰੀ ਸਵਾਮੀਨਾਰਾਇਣ ਮੰਦਰ ਦੇ ਸਾਹਮਣੇ ਵਾਲੇ ਪ੍ਰਵੇਸ਼ ਦੁਆਰ 'ਤੇ ਅਜਿਹੀ ਹੀ ਭੰਨਤੋੜ ਕੀਤੀ ਗਈ ਸੀ।