ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਦੁਬਈ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਦੇਸ਼ ਲਿਆਂਦੀ ਜਾਵੇਗੀ। ਉਨ੍ਹਾਂ ਦਾ ਸਸਕਾਰ ਪਾਕਿਸਤਾਨ ਦੇ ਕਰਾਚੀ ਵਿੱਚ ਕੀਤਾ ਜਾਵੇਗਾ। 1999 'ਚ ਕਾਰਗਿਲ ਆਪ੍ਰੇਸ਼ਨ ਦਾ ਖਾਕਾ ਤਿਆਰ ਕਰਨ ਵਾਲੇ ਮੁਸ਼ੱਰਫ ਦੀ ਲੰਬੀ ਬਿਮਾਰੀ ਤੋਂ ਬਾਅਦ ਐਤਵਾਰ ਨੂੰ ਦੁਬਈ 'ਚ ਮੌਤ ਹੋ ਗਈ। ਉਹ 79 ਸਾਲ ਦੇ ਸਨ।
ਐਮਾਈਲੋਇਡਸਿਸ ਤੋਂ ਸਨ ਪੀੜਤ: ਪਰਵੇਜ਼ ਮੁਸ਼ੱਰਫ 2016 ਤੋਂ ਯੂਏਈ ਵਿਚ ਰਹਿ ਰਹੇ ਸਨ। ਉਹ ਲੰਬੇ ਸਮੇਂ ਤੋਂ ਦੁਬਈ ਦੇ ਅਮੇਰਿਕਨ ਹਸਪਤਾਲ 'ਚ ਐਮਾਈਲੋਇਡੋਸਿਸ ਦਾ ਇਲਾਜ ਕਰਵਾ ਰਹੇ ਸਨ। ਜਾਣਕਾਰੀ ਮੁਤਾਬਕ ਮੁਸ਼ੱਰਫ ਦੀ ਮ੍ਰਿਤਕ ਦੇਹ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਪਾਕਿਸਤਾਨ ਲਿਜਾਇਆ ਜਾਵੇਗਾ। ਦੁਬਈ ਤੋਂ ਸਾਬਕਾ ਰਾਸ਼ਟਰਪਤੀ ਦੀ ਮ੍ਰਿਤਕ ਦੇਹ ਲਿਆਉਣ ਲਈ ਪਾਕਿਸਤਾਨ ਦਾ ਵਿਸ਼ੇਸ਼ ਫੌਜੀ ਜਹਾਜ਼ ਨੂਰ ਖਾਨ ਏਅਰਬੇਸ ਤੋਂ ਦੁਬਈ ਲਈ ਉਡਾਣ ਭਰੇਗਾ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਐਨ.ਓ.ਸੀ. ਮਿਲਣਾ: ਪਰਵੇਜ਼ ਮੁਸ਼ੱਰਫ਼ ਦੇ ਪਰਿਵਾਰ ਨੇ ਪੁਸ਼ਟੀ ਕੀਤੀ ਹੈ ਕਿ ਯੂਏਈ ਵਿੱਚ ਪਾਕਿਸਤਾਨੀ ਦੂਤਾਵਾਸ ਨੇ ਬੇਨਤੀ ਕਰਨ 'ਤੇ ਮੁਸ਼ੱਰਫ਼ ਦੀ ਮ੍ਰਿਤਕ ਦੇਹ ਨੂੰ ਪਾਕਿਸਤਾਨ ਲਿਆਉਣ ਲਈ ਐਨਓਸੀ ਜਾਰੀ ਕਰ ਦਿੱਤੀ ਹੈ। ਇਸ ਐਨਓਸੀ ਵਿੱਚ ਲਿਿਖਆ ਗਿਆ ਹੈ ਕਿ ਸਾਬਕਾ ਰਾਸ਼ਟਰਪਤੀ ਦੀ ਪਤਨੀ ਸਾਹਬਾ ਮੁਸ਼ੱਰਫ, ਬੇਟਾ ਬਿਲਾਲ ਤੇ ਬੇਟੀ ਆਇਲਾ ਮੁਸ਼ੱਰਫ ਦੀ ਮ੍ਰਿਤਕ ਦੇਹ ਪਾਕਿਸਤਾਨ ਲਿਆਉਣਗੇ ਤੇ ਉਨ੍ਹਾਂ ਨੂੰ ਕਰਾਚੀ ਦੇ ਕਬਰਸਤਾਨ ਵਿੱਚ ਦਫ਼ਨਾਇਆ ਜਾਵੇਗਾ। ਪਰਵੇਜ਼ ਮੁਸ਼ੱਰਫ਼ ਦੀ ਮਾਂ ਨੂੰ ਦੁਬਈ 'ਚ ਦਫ਼ਨਾਇਆ ਗਿਆ ਸੀ ਜਦੋਂਕਿ ਉਨ੍ਹਾਂ ਦੇ ਪਿਤਾ ਨੂੰ ਕਰਾਚੀ ਵਿੱਚ ਸਪੁਰਦ-ਏ-ਖਾਕ ਕੀਤਾ ਗਿਆ ਸੀ।
1999 'ਚ ਕੀਤਾ ਸੀ ਤਖ਼ਤਾਪਲਟ: ਮੁਸ਼ੱਰਫ ਨੇ 1999 'ਚ ਨਵਾਜ਼ ਸ਼ਰੀਫ ਨੂੰ ਸੱਤਾ ਤੋਂ ਹਟਾ ਕੇ ਸੱਤਾ 'ਤੇ ਕਬਜ਼ਾ ਕਰ ਲਿਆ ਸੀ। ਉਹ 2001 ਤੋਂ 2008 ਤਕ ਪਾਕਿਸਤਾਨ ਦੇ ਰਾਸ਼ਟਰਪਤੀ ਰਹੇ। ਇਸ ਤੋਂ ਬਾਅਦ ਉਹ ਦੁਬਈ ਚਲੇ ਗਏ ਤੇ ਉੱਥੇ ਹੀ ਰਹਿਣ ਲੱਗੇ। ਮੁਸ਼ੱਰਫ ਪਾਕਿਸਤਾਨ 'ਤੇ ਰਾਜ ਕਰਨ ਵਾਲੇ ਆਖਰੀ ਫੌਜੀ ਤਾਨਾਸ਼ਾਹ ਸਨ।
ਇਹ ਵੀ ਪੜ੍ਹੋ:-Sleeper Cells : ਰਿਪੋਰਟ ਵਿੱਚ ਦਾਅਵਾ, ਇੰਡੀਅਨ ਮੁਜਾਹਿਦੀਨ ਕਈ ਸੂਬਿਆਂ ਵਿੱਚ ਬਣਾ ਰਿਹੈ ਸਲੀਪਰ ਸੈੱਲ