ਹੈਦਰਾਬਾਦ ਡੈਸਕ: ਭੂਚਾਲ ਨੇ ਤੁਰਕੀ ਵਿੱਚ ਆਪਣਾ ਬਹੁਤ ਜ਼ਿਆਦਾ ਕਹਿਰ ਵਰ੍ਹਾਇਆ। ਜਿਸ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਇੰਡੋਨੇਸ਼ੀਆ ਦੇ ਫਿਲੀਪੀਨਜ਼ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦੀ ਰਿਕਟਰ ਪੈਮਾਨੇ ਨਾਲ ਤੀਬਰਤਾ 6.1 ਮਾਪੀ ਗਈ। ਅਮਰੀਕੀ ਭੂ ਵਿਗਿਆਨ ਸਰਵੇਖਣ ਅਨੁਸਾਰ ਭੂਚਾਲ ਇੰਡੋਨੇਸ਼ੀਆ ਵਿੱਚ ਤੁਆਲ ਤੋਂ 130 ਕਿਲੋਮੀਟਰ ਦੱਖਣ-ਪੂਰਬ ਆਇਆ। ਜਿਸ ਦੀ ਤੀਬਰਤਾ 6.1 ਦਰਜ ਕੀਤੀ ਗਈ।
ਤੁਰਕੀ 'ਚ ਆਇਆ ਸੀ ਭੂਚਾਲ: ਤੁਹਾਨੂੰ ਦੱਸ ਦੇਈਏ ਕਿ ਸੀਰੀਆ ਦੀ ਸਰਹੱਦ ਦੇ ਨੇੜੇ ਦੱਖਣੀ-ਪੂਰਬੀ ਤੁਰਕੀ 'ਚ ਸੋਮਵਾਰ ਨੂੰ 7.8 ਦੀ ਤੀਬਰਤਾ ਵਾਲਾ ਭੂਚਾਲ ਆਇਆ। ਭੂਚਾਲ ਦਾ ਪ੍ਰਭਾਵ ਸਿਰਫ਼ ਤੁਰਕੀ ਤੱਕ ਸੀਮਤ ਨਹੀਂ ਸੀ। ਇਸ ਦਾ ਅਸਰ ਲਿਬਨਾਨ, ਸੀਰੀਆ ਅਤੇ ਸਾਈਪ੍ਰਸ ਵਿੱਚ ਵੀ ਦੇਖਣ ਨੂੰ ਮਿਲਿਆ।
ਮੀਡੀਆ ਰਿਪੋਰਟਾਂ ਮੁਤਾਬਿਕ ਇਸ ਭੂਚਾਲ ਨੇ ਘੱਟੋ-ਘੱਟ 10 ਵੱਖ-ਵੱਖ ਸ਼ਹਿਰਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਦੱਸਣਯੋਗ ਹੈ ਕਿ ਤੁਰਕੀ ਦੁਨੀਆ ਦੇ ਸਭ ਤੋਂ ਸਰਗਰਮ ਭੂਚਾਲ ਵਾਲੇ ਖੇਤਰਾਂ ਵਿੱਚੋਂ ਇੱਕ ਵਿੱਚ ਸਥਿਤ ਹੈ। 1999 ਵਿੱਚ, ਦੇਸ਼ ਦੇ ਉੱਤਰ-ਪੱਛਮ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਵਿੱਚ 17,000 ਤੋਂ ਵੱਧ ਲੋਕ ਮਾਰੇ ਗਏ। 30 ਅਕਤੂਬਰ, 2020 ਨੂੰ ਇਜ਼ਮੀਰ ਸ਼ਹਿਰ ਵਿੱਚ 7.0 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ 117 ਲੋਕ ਮਾਰੇ ਗਏ।
ਇਹ ਵੀ ਪੜੋ:- Turkey Syria Earthquake Update: ਭੁਚਾਲ 'ਚ ਮਰਨ ਵਾਲਿਆਂ ਵਾਲਿਆਂ ਦੀ ਸੰਖਿਆ 41,000 ਤੋਂ ਹੋਈ ਪਾਰ