ਹੈਦਰਾਬਾਦ ਡੈਸਕ: ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਇਸ ਸੂਬੇ ਤੋਂ ਇਕ ਹੈਰਾਨ ਕਰ ਦੇਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਚੀਨ ਦੀ ਇਕ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਕਰੋੜਾਂ ਦਾ ਬੋਨਸ ਦਿੱਤਾ ਹੈ। ਇਸ ਲਈ ਪਹਿਲਾਂ ਇਕ ਸਟੇਜ ਉੱਤੇ 2 ਮੀਟਰ ਉੱਚਾ ਨੋਟਾਂ ਦਾ ਢੇਰ ਲਾਇਆ ਗਿਆ। ਫਿਰ ਇਸ ਨੋਟਾਂ ਦੇ ਢੇਰ ਨੂੰ ਵੰਡਿਆ ਗਿਆ। ਚੀਨ ਦੇ ਸੋਸ਼ਲ ਮੀਡੀਆ ਵੀਬੋ ਉੱਤੇ ਇਸ ਘਟਨਾ ਦੇ ਖੂਬ ਚਰਚੇ ਹੋ ਰਹੇ ਹਨ। ਇਸ ਨਾਲ ਸਬੰਧਤ ਫੋਟੋਆਂ ਵੀ ਵਾਇਰਲ ਹੋ ਰਹੀਆਂ ਹਨ।
ਕ੍ਰੇਨ ਬਣਾਉਣ ਵਾਲੀ ਕੰਪਨੀ ਨੇ ਦਿੱਤਾ ਬੋਨਸ : ਸਾਊਥ ਚੀਨ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ, ਇਹ ਮਾਮਲਾ ਚੀਨ ਦੇ ਹੇਨਾਨਪ੍ਰਾਂਤ ਦਾ ਹੈ। ਇੱਥੇ ਕ੍ਰੇਨ ਬਣਾਉਣ ਵਾਲੀ ਕੰਪਨੀ ਹੇਨਾਨ ਮਾਈਨ ਨੇ ਆਪਣੇ ਕਰਮਚਾਰੀਆਂ ਨੂੰ ਬੋਨਸ ਦੇਣਾ ਸੀ। ਇਸ ਲਈ ਉਨ੍ਹਾਂ ਨੇ 61 ਮਿਲੀਅਨ ਯੁਆਨ ਯਾਨੀ ਭਾਰਤੀ ਕਰੰਸੀ ਮੁਤਾਬਕ 70 ਕਰੋੜ ਤੋਂ ਵੀ ਵੱਧ ਨੋਟਾਂ ਦਾ ਢੇਰ ਇਕ ਸਟੇਜ ਉੱਤੇ ਲਾਇਆ। ਸਟੇਜ ਉੱਤੇ ਨੋਟਾਂ ਨਾਲ 2 ਮੀਟਰ ਉੱਚਾ ਪਹਾੜ ਬਣਾਇਆ। 17 ਜਨਵਰੀ ਨੂੰ ਕੰਪਨੀ ਨੇ ਇਸ ਸਬੰਧਤ ਵੀਡੀਓ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ ਸੀ ਜਿਸ ਵਿੱਚ ਨੋਟਾਂ ਦਾ ਪਹਾੜ ਵੇਖਿਆ ਗਿਆ। ਫਿਰ ਕੰਪਨੀ ਨੇ 3 ਬੈਸਟ ਪਰਫਾਰਮਰ ਐਂਪਲਾਈਜ਼ ਨੂੰ ਸਿੱਧਾ 18-18 ਕਰੋੜ ਰੁਪਏ ਬੋਨਸ ਦਿੱਤਾ। ਦੱਸ ਦਈਏ ਕਿ ਇਹ ਬੋਨਸ ਬਕਾਇਦਾ ਇਕ ਸੈਰੇਮਨੀ ਵਿੱਚ ਦਿੱਤਾ ਗਿਆ।
40 ਕਰਮਚਾਰੀਆਂ 'ਚ ਵੰਡੇ ਕਰੀਬ 70 ਕਰੋੜ : ਤਿੰਨ ਟਾਪ ਕਰਮਚਾਰੀਆਂ ਤੋਂ ਬਾਅਦ ਕੰਪਨੀ ਨੇ 30 ਤੋਂ ਵੱਧ ਹੋਰ ਕਰਮਚਾਰੀਆਂ ਨੂੰ 1-1 ਮਿਲੀਅਨ ਯੁਆਨ ਯਾਨੀ ਭਾਰਤੀ ਕਰੰਸੀ ਮੁਤਾਬਕ 3 ਕਰੋੜ ਤੋਂ ਵੱਧ ਰੁਪਏ ਬੋਨਸ ਵਜੋਂ ਦਿੱਤੇ। ਬੋਨਸ ਪਾਉਣ ਵਾਲੇ ਕੁੱਲ 40 ਕਰਮਚਾਰੀ ਸਨ। ਦੱਸ ਦਈਏ ਇਸ ਦੌਰਾਨ ਕਰਵਾਏ ਈਵੈਂਟ ਵਿੱਚ ਕਰਮਚਾਰੀਆਂ ਦੇ ਪਰਿਵਾਰ ਵਾਲੇ ਵੀ ਸ਼ਾਮਲ ਰਹੇ। ਉਨ੍ਹਾਂ ਲਈ ਕੰਪਨੀ ਨੇ ਮੁਕਾਬਲਾ ਰੱਖਿਆ ਜਿਸ ਵਿੱਚ ਤੈਅ ਸਮੇਂ ਅੰਦਰ ਨੋਟ ਗਿਣਤੀ ਕਰਨੇ ਸੀ। ਇਸ ਲਈ 12 ਮਿਲੀਅਨ ਯੁਆਨ ਯਾਨੀ 14 ਕਰੋੜ ਰੁਪਏ ਖ਼ਰਚ ਕੀਤੇ ਗਏ।
ਕੰਪਨੀ ਨੇ ਕੀਤੀ ਵੱਧ ਕਮਾਈ : ਹੇਨਾਨ ਮਾਈਨ ਨੇ ਮਹਾਮਾਰੀ ਤੋਂ ਬਾਅਦ ਇਸ ਵਿੱਤੀ ਸਾਲ ਦੌਰਾਨ 23 ਫੀਸਦੀ ਵੱਧ ਕਮਾਈ ਕੀਤੀ ਹੈ। ਕੰਪਨੀ 2002 ਵਿੱਚ ਸਥਾਪਿਤ ਹੋਈ ਸੀ ਅਤੇ ਇਸ ਵਿੱਚ ਕਰੀਬ ਕੁੱਲ 5000 ਕਰਮਚਾਰੀ ਕੰਮ ਕਰ ਰਹੇ ਹਨ। ਕਰਮਚਾਰੀਆਂ ਦੀ ਤਨਖਾਹ ਵਿੱਚ 30 ਫੀਸਦੀ ਦਾ ਇਜ਼ਾਫਾ ਹੋਇਆ ਹੈ, ਜਦਕਿ ਕੰਪਨੀ ਨੇ 3 ਸਾਲਾਂ ਵਿੱਚ ਇਕ ਵੀ ਵਾਰ ਛਾਂਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: Budget session 2023: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਨਾਲ ਅੱਜ ਬਜਟ ਸੈਸ਼ਨ ਦੀ ਹੋਵੇਗੀ ਸ਼ੁਰੂਆਤ