ਚੰਡੀਗੜ੍ਹ: ਖਾਲਿਸਤਾਨੀ ਸਮਰਥਕ ਆਪਣੀਆਂ ਗਤੀਵਿਧੀਆਂ ਨੂੰ ਵਿਦੇਸ਼ਾਂ ਤੋਂ ਅੰਜਾਮ ਦੇਕੇ ਅਕਸਰ ਭਾਰਤ ਦੇ ਲੋਕਾਂ ਅਤੇ ਸਰਕਾਰ ਨੂੰ ਮੁਸੀਬਤ ਵਿੱਚ ਪਾਉਂਦੇ ਹਨ । ਇਸ ਵਾਰ ਵੀ ਅਜਿਹਾ ਕੁੱਝ ਕੈਨੇਡਾ ਦੀ ਧਰਤੀ ਉੱਤੇ ਹੋਣ ਜਾ ਰਿਹਾ ਹੈ। ਦਰਅਸਲ ਕੈਨੇਡਾ ਦੇ ਤਮਨਾਵਿਸ ਸੈਕੰਡਰੀ ਸਕੂਲ ਵਿੱਚ 10 ਸਤੰਬਰ ਨੂੰ ਖਾਲਿਸਤਾਨੀ ਸਮਰਥਕਾਂ ਨੇ ਰੈਫਰੈਂਡਮ ਨੂੰ ਲੈਕੇ ਵੋਟਾਂ ਪਾਉਣ ਦਾ ਐਲਾਨ ਕੀਤਾ ਹੈ ਅਤੇ ਬਕਾਇਦਾ ਵੋਟਿੰਗ ਦਾ ਸਮਾਂ ਵੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਨਿਰਧਾਰਿਤ ਕੀਤਾ ਹੈ। ਖਾਲਿਸਤਾਨੀ ਸਮਰਥਕ ਰਾਏਸ਼ੁਮਾਰੀ ਦੀਆਂ ਤਿਆਰੀਆਂ ਸਬੰਦੀ ਸੋਸ਼ਲ ਮੀਡੀਆ ਪਲੇਟਫਾਰਮ X ਉੱਤੇ ਵੀ ਵੀਡੀਓ ਪੋਸਟਾਂ ਪਾ ਰਹੇ ਹਨ।
ਭਾਜਪਾ ਵੱਲੋਂ ਸਖ਼ਤ ਵਿਰੋਧ: ਭਾਜਪਾ ਦੇ ਸੀਨੀਅਰ ਆਗੂ ਆਰਪੀ ਸਿੰਘ ਨੇ ਕੈਨੇਡਾ ਦੇ ਤਮਨਾਵਿਸ ਸੈਕੰਡਰੀ ਸਕੂਲ ਵਿੱਚ ਹੋਣ ਜਾ ਰਹੀ ਰਾਏਸ਼ੁਮਾਰੀ ਦੀ ਵੋਟਿੰਗ ਨੂੰ ਲੈਕੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਤਿੱਖੇ ਸ਼ਬਦਾਂ ਵਿੱਚ ਮਾਮਲੇ ਉੱਤੇ ਚੁੱਪੀ ਧਾਰਨ ਲਈ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਰੈਫਰੈਂਡਮ ਦੀ ਇਜਾਜ਼ਤ ਦੇਕੇ ਟਰੂਡੋ ਅੱਗ ਨਾਲ ਖੇਡ ਰਹੇ ਹਨ।
-
Why is @JustinTrudeau playing with fire, what impression he intends to leave on the young Canadian children, whether of books or guns ?
— RP Singh National Spokesperson BJP (@rpsinghkhalsa) September 1, 2023 " class="align-text-top noRightClick twitterSection" data="
It is matter of grave concern that the Surrey School Board, the City of Surrey and the Provincial Government of BC, Canada is allowing a “… pic.twitter.com/F2j3ogNw3G
">Why is @JustinTrudeau playing with fire, what impression he intends to leave on the young Canadian children, whether of books or guns ?
— RP Singh National Spokesperson BJP (@rpsinghkhalsa) September 1, 2023
It is matter of grave concern that the Surrey School Board, the City of Surrey and the Provincial Government of BC, Canada is allowing a “… pic.twitter.com/F2j3ogNw3GWhy is @JustinTrudeau playing with fire, what impression he intends to leave on the young Canadian children, whether of books or guns ?
— RP Singh National Spokesperson BJP (@rpsinghkhalsa) September 1, 2023
It is matter of grave concern that the Surrey School Board, the City of Surrey and the Provincial Government of BC, Canada is allowing a “… pic.twitter.com/F2j3ogNw3G
ਕੈਨੇਡਾ ਸਰਕਾਰ ਉੱਤੇ ਸਵਾਲ: ਆਰਪੀ ਸਿੰਘ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ,'ਭਾਰਤ ਨੂੰ ਤੋੜਨ ਲਈ ਰਾਏਸ਼ੁਮਾਰੀ ਕਰਵਾਉਣ ਲਈ ਸਰਕਾਰੀ ਸਕੂਲ ਦੀ ਵਰਤੋਂ, ਅਜਿਹੇ ਤੱਤਾਂ ਦੁਆਰਾ, ਜਿਨ੍ਹਾਂ 'ਤੇ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦਾ ਇਲਜ਼ਾਮ ਹੈ। ਇਹ ਕੈਨੇਡਾ ਨੂੰ ਦੁਨੀਆਂ ਦਾ ਪਹਿਲਾ ਦੇਸ਼ ਬਣਾਉਂਦਾ ਹੈ ਜਿੱਥੇ ਭਾਰਤ ਦੀ ਏਕਤਾ ਅਤੇ ਅਖੰਡਤਾ 'ਤੇ ਹਮਲਾ ਕਰਨ ਲਈ ਸਕੂਲ ਬੋਰਡ, ਸਿਟੀਜ਼ ਅਤੇ ਸੂਬਾਈ ਸਰਕਾਰ ਦੇ ਸਮਰਥਨ ਨਾਲ ਸਰਕਾਰੀ ਬੁਨਿਆਦੀ ਢਾਂਚੇ ਦੀ ਖੁੱਲ੍ਹੇਆਮ ਵਰਤੋਂ ਕੀਤੀ ਜਾ ਰਹੀ ਹੈ,'।
- Woman Disrobed in Rajasthan : ਪ੍ਰਤਾਪਗੜ੍ਹ 'ਚ ਔਰਤ ਨੂੰ ਨੰਗਾ ਕਰ ਕਰਵਾਈ ਪਰੇਡ, CM ਦੇ ਪੁਲਿਸ ਨੂੰ ਸਖ਼ਤ ਨਿਰਦੇਸ਼
- Singapore Presidential Election: ਸਿੰਗਾਪੁਰ 'ਚ ਭਾਰਤੀ ਮੂਲ ਦੇ ਰਮਨ ਸ਼ਨਮੁਗਰਤਨਮ ਜਿੱਤੀਆਂ ਰਾਸ਼ਟਰਪਤੀ ਚੋਣਾਂ, ਬਣੇ ਭਾਰਤੀ ਮੂਲ ਦੇ ਦੂਜੇ ਰਾਸ਼ਟਰਪਤੀ
- G-20 Summit: ਅਮਰੀਕੀ ਖਜ਼ਾਨਾ ਸਕੱਤਰ ਜੈਨੇਟ ਯੇਲੇਨ ਜੀ-20 ਸੰਮੇਲਨ 'ਚ ਲੈਣਗੇ ਹਿੱਸਾ
-
Preparations for 10 Sep Referendum are started#Khalistan #KhalistanReferendum pic.twitter.com/RnSSsU8X9l
— 𝘼𝙃𝙈𝘼𝘿 (@zehreeela) August 25, 2023 " class="align-text-top noRightClick twitterSection" data="
">Preparations for 10 Sep Referendum are started#Khalistan #KhalistanReferendum pic.twitter.com/RnSSsU8X9l
— 𝘼𝙃𝙈𝘼𝘿 (@zehreeela) August 25, 2023Preparations for 10 Sep Referendum are started#Khalistan #KhalistanReferendum pic.twitter.com/RnSSsU8X9l
— 𝘼𝙃𝙈𝘼𝘿 (@zehreeela) August 25, 2023
ਅੱਤਵਾਦੀ ਨੂੰ ਕਿਉਂ ਹੱਲਾਸ਼ੇਰੀ: ਆਰਪੀ ਨੇ ਅੱਗੇ ਕਿਹਾ ਕਿ 10 ਸਤੰਬਰ, SFJ ਦੁਆਰਾ ਰੈਫਰੈਂਡਮ ਤਲਵਿੰਦਰ ਸਿੰਘ ਪਰਮਾਰ ਨੂੰ ਸਮਰਪਿਤ ਹੈ, ਜੋ ਕੈਨੇਡੀਅਨ ਇਤਿਹਾਸ ਦੇ ਸਭ ਤੋਂ ਭਿਆਨਕ ਅੱਤਵਾਦੀ ਹਮਲੇ ਵਿੱਚ 300 ਤੋਂ ਵੱਧ ਕੈਨੇਡੀਅਨਾਂ ਨੂੰ ਮਾਰਨ ਲਈ ਜ਼ਿੰਮੇਵਾਰ ਹੈ। ਤਲਵਿੰਦਰ ਦੇ ਪੋਸਟਰ ਸਕੂਲ ਦੇ ਚਾਰੇ ਪਾਸੇ ਚਿਪਕਾਏ ਜਾਣਗੇ। ਸਰੀ ਸਕੂਲ ਬੋਰਡ, ਸਿਟੀ ਆਫ ਸਰੀ ਅਤੇ ਬੀ.ਸੀ. ਦੀ ਸੂਬਾਈ ਸਰਕਾਰ ਨੂੰ ਏਅਰ ਇੰਡੀਆ ਪੀੜਤਾਂ ਦੇ ਪਰਿਵਾਰਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਸਕੂਲ ਦੇ ਆਂਗਣ ਵਿੱਚ ਇੱਕ ਜਾਣੇ-ਪਛਾਣੇ ਅੱਤਵਾਦੀ ਨੂੰ ਕਿਉਂ ਹੱਲਾਸ਼ੇਰੀ ਦੇ ਰਹੇ ਹਨ ਅਤੇ ਇਸ ਦਾ ਨੌਜਵਾਨਾਂ 'ਤੇ ਕੀ ਪ੍ਰਭਾਵ ਪਵੇਗਾ? ਪੋਸਟਰ 'ਚ AK 47 ਦੇ ਨਾਲ ਤਮਨਾਵਿਸ ਸਕੂਲ ਦੀ ਤਸਵੀਰ ਦਿਖਾਈ ਗਈ ਹੈ, ਇਹ ਛੋਟੇ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਸੰਦੇਸ਼ ਦੇ ਰਿਹਾ ਹੈ? ਸਕੂਲ ਬੋਰਡ, ਸਿਟੀ ਆਫ਼ ਸਰੀ ਅਤੇ ਬੀ ਸੀ ਦੀ ਸੂਬਾਈ ਸਰਕਾਰ ਬੰਦੂਕ ਦੀ ਹਿੰਸਾ ਦੇ ਇਸ ਦਿਨ ਲਈ ਮਾਪਿਆਂ ਨੂੰ ਜਵਾਬਦੇਹ ਹੈ। ਅਖੀਰ ਵਿੱਚ ਆਰਪੀ ਸਿੰਘ ਨੇ ਕਿਹਾ ਕਿ ਸਰੀ ਸਕੂਲ ਬੋਰਡ, ਸਿਟੀ ਆਫ਼ ਸਰੀ ਅਤੇ ਬੀ ਸੀ ਦੀ ਸੂਬਾਈ ਸਰਕਾਰ ਨੇ ਸਿਰਫ਼ ਕੁਝ ਵੋਟਾਂ ਦੀ ਖ਼ਾਤਰ, ਇਸ ਜਨਮਤ ਸੰਗ੍ਰਹਿ ਦੇ ਨਾਮ 'ਤੇ ਪ੍ਰਚਾਰੇ ਜਾ ਰਹੇ ਨਫ਼ਰਤੀ ਅਪਰਾਧਾਂ ਅਤੇ ਹਿੰਸਾ ਪ੍ਰਤੀ ਅੱਖਾਂ ਬੰਦ ਕਰ ਲਈਆਂ ਹਨ।