ਵਾਸ਼ਿੰਗਨ: ਅਮਰੀਕਾ ਵਿੱਚ ਮੀਡੀਆ ਸੰਸਥਾਨਾਂ ਦੇ ਨਵੇਂ ਪ੍ਰੀ-ਚੁਣ ਸਰਵੇਖਣਾਂ ਮੁਤਾਬਕ, 2024 ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਪ੍ਰਸਿੱਧੀ ਦੇ ਮਾਮਲੇ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ, ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਪਿੱਛੇ ਹਨ। ਇਹ ਦਾਅਵਾ 'ਵਾਸ਼ਿੰਗਟਨ ਪੋਸਟ' ਅਤੇ 'ਏਬੀਸੀ ਨਿਊਜ਼' ਦੇ ਸਰਵੇਖਣ ਨਤੀਜਿਆਂ ਵਿੱਚ ਕੀਤਾ ਗਿਆ ਹੈ। ਸਰਵੇਖਣ ਮੁਤਾਬਕ, 'ਟਰੰਪ ਨੂੰ 51 ਅੰਕ ਅਤੇ ਬਾਈਡਨ ਨੂੰ 42 ਅੰਕ ਮਿਲੇ ਹਨ।'
ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰ ਬਣਨ ਦੇ ਦਾਅਵੇਦਾਰਾਂ ਚੋਂ ਟਰੰਪ ਆਪਣੇ ਵਿਰੋਧੀਆਂ ਤੋਂ ਕਾਫੀ ਅੱਗੇ ਹਨ। ਰਿਪਬਲਿਕਨ ਪਾਰਟੀ ਦੀ ਨਾਮਜ਼ਦਗੀ ਦੀ ਪ੍ਰਕਿਰਿਆ ਅਧਿਕਾਰਿਤ ਤੌਰ ਉੱਤੇ ਜਨਵਰੀ ਵਿੱਚ ਨਿਊ ਹੈਂਪਸ਼ਾਇਰ ਪ੍ਰਾਇਮਰੀ ਅਤੇ ਆਯੋਵਾ ਕਾਕਸ ਤੋਂ ਅਧਿਕਾਰਿਤ ਰੂਪ (Presidential Election) ਨਾਲ ਸ਼ੁਰੂ ਹੋਵੇਗੀ।
ਰਿਪਬਲਿਕਨ ਉਮੀਦਵਾਰ ਬਣਨ ਦੇ ਹੋਰ ਦਾਅਵੇਦਾਰਾਂ ਚੋਂ ਸਾਊਥ ਕੈਰੋਲਾਈਨਾ ਦੀ ਸਾਬਕਾ ਗਵਰਨਰ ਨਿਕੀ ਹੇਲੀ ਅਤੇ ਉੱਦਮੀ ਵਿਵੇਕ ਰਾਮਾਸਵਾਮੀ ਦੀ ਲੋਕ ਪ੍ਰਿਅਤਾ ਹਾਲ ਹੀ ਵਿੱਚ ਵਧੀ ਹੈ। ਇਸ ਦੇ ਬਾਵਜੂਦ ਟਰੰਪ ਉਨ੍ਹਾਂ ਤੋਂ ਅੱਗੇ ਹਨ ਅਤੇ ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪਾਰਟੀ ਦਾ ਉਮੀਦਵਾਰ ਬਣਨ ਦੀ ਪੂਰੀ ਸੰਭਾਵਨਾ ਹੈ। 'ਵਾਸ਼ਿੰਗਟਨ ਪੋਸਟ-ਏਬੀਸੀ ਨਿਊਜ਼' ਵਲੋਂ ਐਤਵਾਰ ਨੂੰ ਜਾਰੀ ਸਰਵੇਖਣ ਨਤੀਜਿਆਂ ਵਿੱਚ ਕਿਹਾ ਗਿਆ ਹੈ ਕਿ ਰਿਕਾਰਡ ਗਿਣਤੀ ਵਿੱਚ ਅਮਰੀਕੀਆਂ ਦਾ ਕਹਿਣਾ ਹੈ ਕਿ ਬਾਈਡਨ ਦੇ ਕਾਰਜਕਾਲ ਵਿੱਚ ਉਨ੍ਹਾਂ ਦੀ ਸਥਿਤੀ ਖਰਾਬ ਹੋਈ ਸੀ। ਤਿੰਨ-ਚੌਥਾਈ ਲੋਕਾਂ ਕਹਿਣਾ ਹੈ ਕਿ ਬਾਈਡਨ ਦੀ ਉਮਰ ਵੱਧ ਹੋ ਚੁੱਕੀ ਹੈ ਅਤੇ ਉਹ ਹੋਰ ਕਾਰਜਕਾਲ ਲਈ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਲਈ ( Presidential Election In US) ਸੰਭਵ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛੇ ਮੁੜ ਕੇ ਵਿਸ਼ਲੇਸ਼ਣ ਕਰਨ ਉੱਤੇ ਟਰੰਪ ਬਿਹਤਰ ਨਜ਼ਰ ਆਉਂਦੇ ਹਨ।
ਫਿਲਹਾਲ, 'ਵਾਸ਼ਿੰਗਟ ਪੋਸਟ', ਸਰਵੇਖਣ ਦੇ ਨਤੀਜਿਆਂ ਤੋਂ ਸਹਿਮਤ ਨਹੀਂ ਹਨ। ਅਮਰੀਕਾ ਦੇ ਇਸ ਪ੍ਰਮੁੱਖ ਸਮਾਚਾਰ ਪੱਤਰ ਨੇ ਕਿਹਾ ਹੈ ਕਿ ਸਰਵੇਖਣ ਮੁਤਾਬਕ, ਟਰੰਪ, ਬਾਈਡਨ ਤੋਂ 10 ਅੰਕਾਂ ਨਾਲ ਅੱਗੇ ਚੱਲ ਰਹੇ ਹਨ, ਪਰ ਇਹ ਨਤੀਜਾ ਹੋਰ ਸਰਵੇਖਣਾਂ ਦੇ ਨਤੀਜਿਆਂ ਨਾਲ ਮੇਲ ਨਹੀਂ ਖਾਂਦਾ ਹੈ, ਕਿਉਂਕਿ ਹੋਰ ਸਰਵੇਖਣਾਂ ਮੁਤਾਬਕ, ਦੋਨਾਂ ਵਿਚਾਲੇ ਸਖ਼ਤ ਮੁਕਾਬਲਾ ਹੈ। (ਪੀਟੀਆਈ)