ਨਿਊਯਾਰਕ: ਭਾਰਤ-ਕੈਨੇਡਾ ਤਣਾਅ ਦੇ ਵਿਚਕਾਰ, ਭਾਰਤ ਨੂੰ ਹੁਣ ਸ਼੍ਰੀਲੰਕਾ ਦਾ ਸਮਰਥਨ ਮਿਲ ਗਿਆ ਹੈ। ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਨੂੰ ਲੈ ਕੇ ਮੰਗਲਵਾਰ ਨੂੰ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਅੱਤਵਾਦੀਆਂ ਲਈ ਸੁਰੱਖਿਅਤ ਪਨਾਹਗਾਹ (Terrorists have found safe in Canada) ਬਣ ਗਿਆ ਹੈ। ਉਨ੍ਹਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੇ ਉੱਤਰੀ ਅਮਰੀਕੀ ਦੇਸ਼ ਵਿੱਚ ਅੱਤਵਾਦੀਆਂ ਨੂੰ ਸੁਰੱਖਿਆ ਮਿਲ ਰਹੀ ਹੈ।
-
#WATCH | New York: On Sri Lanka-Canada relationship affected due to Canadian PM Trudeau's 'genocide' comment and on wider Indo pacific, Sri Lanka’s Foreign Minister Ali Sabry says "That has actually affected our relationship... Ministry of Global Affairs has very clearly said… pic.twitter.com/aN5UBoi9RX
— ANI (@ANI) September 25, 2023 " class="align-text-top noRightClick twitterSection" data="
">#WATCH | New York: On Sri Lanka-Canada relationship affected due to Canadian PM Trudeau's 'genocide' comment and on wider Indo pacific, Sri Lanka’s Foreign Minister Ali Sabry says "That has actually affected our relationship... Ministry of Global Affairs has very clearly said… pic.twitter.com/aN5UBoi9RX
— ANI (@ANI) September 25, 2023#WATCH | New York: On Sri Lanka-Canada relationship affected due to Canadian PM Trudeau's 'genocide' comment and on wider Indo pacific, Sri Lanka’s Foreign Minister Ali Sabry says "That has actually affected our relationship... Ministry of Global Affairs has very clearly said… pic.twitter.com/aN5UBoi9RX
— ANI (@ANI) September 25, 2023
ਟਰੂਡੋ ਨੇ ਸ੍ਰੀਲੰਕਾ ਬਾਰੇ ਵੀ ਅਫਵਾਹਾਂ ਫੈਲਾਈਆਂ: ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਬਿਨਾਂ ਕਿਸੇ ਸਬੂਤ ਦੇ ਕੁਝ ਭੜਕਾਊ ਇਲਜ਼ਾਮ ਲਗਾਉਣਾ ਅੱਤਵਾਦੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਇੱਕ ਤਰੀਕਾ ਹੈ। ਉਨ੍ਹਾਂ ਕਿਹਾ ਕਿ ਟਰੂਡੋ ਨੇ ਸ੍ਰੀਲੰਕਾ ਬਾਰੇ ਵੀ (Hardeep Singh Nijjar case) ਅਫਵਾਹਾਂ ਫੈਲਾਈਆਂ ਹਨ। ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ, "ਟਰੂਡੋ ਨੇ ਸ੍ਰੀਲੰਕਾ ਬਾਰੇ ਵੀ ਝੂਠ ਫੈਲਾਇਆ ਸੀ ਕਿ ਸ੍ਰੀਲੰਕਾ ਵਿੱਚ ਨਸਲਕੁਸ਼ੀ ਹੋਈ ਹੈ, ਜੋ ਕਿ ਪੂਰੀ ਤਰ੍ਹਾਂ ਝੂਠ ਸੀ। ਹਰ ਕੋਈ ਜਾਣਦਾ ਹੈ ਕਿ ਸਾਡੇ ਦੇਸ਼ ਵਿੱਚ ਕੋਈ ਨਸਲਕੁਸ਼ੀ ਨਹੀਂ ਹੋਈ।"
-
#WATCH | New York: On India-Canada row, Sri Lanka’s Foreign Minister Ali Sabry says "Some of the terrorists have found safe haven in Canada. The Canadian PM has this way of just coming out with some outrageous allegations without any supporting proof. The same thing they did for… pic.twitter.com/J2KfzbAG99
— ANI (@ANI) September 25, 2023 " class="align-text-top noRightClick twitterSection" data="
">#WATCH | New York: On India-Canada row, Sri Lanka’s Foreign Minister Ali Sabry says "Some of the terrorists have found safe haven in Canada. The Canadian PM has this way of just coming out with some outrageous allegations without any supporting proof. The same thing they did for… pic.twitter.com/J2KfzbAG99
— ANI (@ANI) September 25, 2023#WATCH | New York: On India-Canada row, Sri Lanka’s Foreign Minister Ali Sabry says "Some of the terrorists have found safe haven in Canada. The Canadian PM has this way of just coming out with some outrageous allegations without any supporting proof. The same thing they did for… pic.twitter.com/J2KfzbAG99
— ANI (@ANI) September 25, 2023
ਸਾਬਕਾ ਨਾਜ਼ੀ ਸੈਨਿਕ ਨੂੰ ਸਨਮਾਨਿਤ ਕਰਨ ਉੱਤੇ ਘਿਰੇ ਟਰੂਡੋ: ਕੈਨੇਡੀਅਨ ਪਾਰਲੀਮੈਂਟ ਵਿੱਚ ਇੱਕ ਸਾਬਕਾ ਨਾਜ਼ੀ ਸੈਨਿਕ ਨੂੰ ਸਨਮਾਨਿਤ ਕਰਨ ਲਈ ਟਰੂਡੋ 'ਤੇ ਚੁਟਕੀ ਲੈਂਦਿਆਂ ਅਲੀ ਸਾਬਰੀ ਨੇ ਕਿਹਾ, "ਕੱਲ੍ਹ ਹੀ ਮੈਂ ਦੇਖਿਆ ਕਿ ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀਆਂ ਦੀ ਤਰਫੋਂ ਲੜਨ ਵਾਲੇ ਵਿਅਕਤੀ ਦਾ ਨਿੱਘਾ ਸਵਾਗਤ ਕੀਤਾ। ਇਸ ਲਈ, ਇਹ ਸ਼ੱਕੀ ਹੈ ਅਤੇ ਅਸੀਂ ਪਿਛਲੇ ਸਮੇਂ ਵਿੱਚ ਇਸ ਨਾਲ ਨਜਿੱਠਿਆ ਹੈ। ਮੈਨੂੰ ਕੋਈ ਹੈਰਾਨੀ ਨਹੀਂ ਹੁੰਦੀ ਕਿ ਕਈ ਵਾਰ ਪ੍ਰਧਾਨ ਮੰਤਰੀ ਟਰੂਡੋ ਅਪਮਾਨਜਨਕ ਅਤੇ ਬੇਬੁਨਿਆਦ ਇਲਜ਼ਾਮਾਂ ਨਾਲ (Canadian PM news) ਸਾਹਮਣੇ ਆਉਂਦੇ ਹਨ।"
22 ਸਤੰਬਰ ਨੂੰ ਕੈਨੇਡਾ ਦੀ ਪਾਰਲੀਮੈਂਟ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਦੇ ਭਾਸ਼ਣ ਦੌਰਾਨ, 98 ਸਾਲਾ ਯੂਕਰੇਨੀ, ਯਾਰੋਸਲਾਵ ਲਿਊਬਕਾ, ਜਿਸ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਪਹਿਲੇ ਯੂਕਰੇਨੀ ਡਿਵੀਜ਼ਨ, ਜਿਸ ਨੂੰ ਐਸਐਸ ਡਿਵੀਜ਼ਨ 'ਗੈਲੀਸੀਆ' ਵਜੋਂ ਵੀ ਜਾਣਿਆ ਜਾਂਦਾ ਹੈ, ਵਿੱਚ ਸੇਵਾ ਕੀਤੀ ਸੀ, ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਦੇ ਸਪੀਕਰ ਵਲੋਂ ਸਨਮਾਨਿਤ ਕੀਤਾ ਗਿਆ ਸੀ।
-
#WATCH | New York: On the trade relations between Sri Lanka and India, Sri Lanka’s Foreign Minister Ali Sabry says "India is one of the fastest growing largest economy. It is a big economy. India is growing and that growth path is very important. Together with that, the region… pic.twitter.com/4RaWBcFtls
— ANI (@ANI) September 25, 2023 " class="align-text-top noRightClick twitterSection" data="
">#WATCH | New York: On the trade relations between Sri Lanka and India, Sri Lanka’s Foreign Minister Ali Sabry says "India is one of the fastest growing largest economy. It is a big economy. India is growing and that growth path is very important. Together with that, the region… pic.twitter.com/4RaWBcFtls
— ANI (@ANI) September 25, 2023#WATCH | New York: On the trade relations between Sri Lanka and India, Sri Lanka’s Foreign Minister Ali Sabry says "India is one of the fastest growing largest economy. It is a big economy. India is growing and that growth path is very important. Together with that, the region… pic.twitter.com/4RaWBcFtls
— ANI (@ANI) September 25, 2023
ਸ਼੍ਰੀਲੰਕਾ ਵਿੱਚ ਨਸਲਕੁਸ਼ੀ ਨਹੀਂ ਹੋਈ: ਕੈਨੇਡਾ ਅਤੇ ਸ੍ਰੀਲੰਕਾ ਦੇ ਸਬੰਧਾਂ 'ਤੇ ਬੋਲਦਿਆਂ ਸਾਬਰੀ ਨੇ ਕਿਹਾ ਕਿ ਟਰੂਡੋ ਦੀ 'ਨਸਲਕੁਸ਼ੀ' ਵਾਲੀ ਟਿੱਪਣੀ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ 'ਪ੍ਰਭਾਵਿਤ' ਹੋਏ ਹਨ। ਇਸ ਨੇ ਸਾਡੇ ਰਿਸ਼ਤੇ ਨੂੰ ਅਸਲ ਵਿੱਚ ਪ੍ਰਭਾਵਿਤ ਕੀਤਾ ਹੈ। ਕੈਨੇਡਾ ਦੇ ਵਿਦੇਸ਼ ਮੰਤਰਾਲੇ ਦੀ ਇਸ 'ਤੇ ਵੱਖਰੀ ਰਾਏ ਹੈ। ਗਲੋਬਲ ਅਫੇਅਰਜ਼ ਮੰਤਰਾਲੇ ਨੇ ਬਹੁਤ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਸ਼੍ਰੀਲੰਕਾ ਵਿੱਚ ਨਸਲਕੁਸ਼ੀ ਨਹੀਂ ਹੋਈ, ਜਦਕਿ ਪ੍ਰਧਾਨ ਮੰਤਰੀ ਟਰੂਡੋ ਇੱਕ ਸਿਆਸਤਦਾਨ ਵਜੋਂ ਖੜੇ ਹੋ ਕੇ ਕਹਿੰਦੇ ਹਨ ਕਿ ਨਸਲਕੁਸ਼ੀ ਹੋਈ ਹੈ। ਉਹ ਖੁਦ ਇੱਕ ਦੂਜੇ ਦੇ ਵਿਰੋਧੀ ਹਨ। ਇਸ ਨਾਲ ਕੋਈ ਮਦਦ ਨਹੀਂ ਮਿਲਦੀ।
ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਦਿੱਤੀ ਨਸੀਹਤ: ਸਾਬਰੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਕਿਸੇ ਪ੍ਰਭੂਸੱਤਾ ਸੰਪੰਨ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਣ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਦੇਸ਼ ਦੂਜੇ ਦੇਸ਼ਾਂ ਦੇ ਮਾਮਲਿਆਂ 'ਚ ਦਖਲ ਦੇ ਕੇ ਦੱਸੇ ਕਿ ਸ਼ਾਸਨ (India Canada Row) ਕਿਵੇਂ ਚੱਲਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਦੇਸ਼ ਨੂੰ ਕਿਸੇ ਹੋਰ ਨਾਲੋਂ ਵੱਧ ਪਿਆਰ ਕਰਦੇ ਹਾਂ। ਇਸੇ ਲਈ ਅਸੀਂ ਆਪਣੇ ਦੇਸ਼ ਵਿੱਚ ਹਾਂ। ਅਸੀਂ ਉਸ ਬਿਆਨ ਤੋਂ ਬਿਲਕੁਲ ਵੀ ਖੁਸ਼ ਨਹੀਂ ਹਾਂ। ਹਿੰਦ ਮਹਾਸਾਗਰ ਦੀ ਪਛਾਣ ਬਹੁਤ ਮਹੱਤਵਪੂਰਨ ਹੈ ਅਤੇ ਸਾਨੂੰ ਖੇਤਰੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਅਸੀਂ ਆਪਣੇ ਇਲਾਕੇ ਦੀ ਸੰਭਾਲ ਕਰਨੀ ਹੈ। ਸਾਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਇਸ ਤਰ੍ਹਾਂ ਅਸੀਂ ਸ਼ਾਂਤੀਪੂਰਨ ਮਾਹੌਲ ਸਿਰਜ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਹੋਰ ਦੁਆਰਾ ਨਿਰਦੇਸ਼ਿਤ ਨਹੀਂ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਕੰਮਾਂ ਨੂੰ ਕਿਵੇਂ ਚਲਾਉਣਾ ਹੈ।