ਕਾਠਮੰਡੂ (ਨੇਪਾਲ): ਨੇਪਾਲ ਵਿੱਚ ਅੰਦੋਲਨਕਾਰੀ ਟਰਾਂਸਪੋਰਟ ਕਰਮਚਾਰੀਆਂ ਨੇ ਸੋਮਵਾਰ ਨੂੰ ਪੁਲਿਸ ਦੀਆਂ ਦੋ ਗੱਡੀਆਂ ਨੂੰ ਅੱਗ ਲਗਾ ਦਿੱਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਅਤੇ ਨਿੱਜੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ। ਟਰਾਂਸਪੋਰਟ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਟਰੈਫਿਕ ਪੁਲਿਸ ਦੀਆਂ ਮਨਮਾਨੀਆਂ ਖ਼ਿਲਾਫ਼ ਸੜਕਾਂ ’ਤੇ ਆ ਗਏ ਹਨ। ਕਾਠਮੰਡੂ ਘਾਟੀ ਵਿੱਚ ਜਨਤਕ ਆਵਾਜਾਈ ਦੁਪਹਿਰ ਤੋਂ ਹੀ ਠੱਪ ਹੋ ਗਈ ਕਿਉਂਕਿ ਟਰਾਂਸਪੋਰਟ ਮੁਲਾਜ਼ਮਾਂ ਨੇ ਨਿਊ ਬੱਸਪਾਰਕ ਖੇਤਰ ਦੇ ਆਸਪਾਸ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਟਰਾਂਸਪੋਰਟ ਕਰਮਚਾਰੀਆਂ ਨੇ ਰਾਜਧਾਨੀ ਕਾਠਮੰਡੂ ਦੇ ਆਲੇ ਦੁਆਲੇ ਰਿੰਗ ਰੋਡ ਦੇ ਇੱਕ ਹਿੱਸੇ ਨੂੰ ਰੋਕ ਦਿੱਤਾ।
ਪੁਲਿਸ ਨੇ ਅੰਦੋਲਨਕਾਰੀਆਂ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਕਈ ਗੋਲੇ ਛੱਡੇ ਪਰ ਸਥਿਤੀ ਕਾਬੂ ਵਿੱਚ ਨਹੀਂ ਆਈ ਅਤੇ ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਦੀਆਂ ਦੋ ਗੱਡੀਆਂ ਨੂੰ ਅੱਗ ਲਗਾ ਦਿੱਤੀ। ਇੱਕ ਅਸਥਾਈ ਪੁਲਿਸ ਸ਼ੈਲਟਰ ਨੂੰ ਵੀ ਸਾੜ ਦਿੱਤਾ ਗਿਆ ਸੀ। ਉਨ੍ਹਾਂ ਨੇ ਟ੍ਰੈਫਿਕ ਕੋਨ ਅਤੇ ਅਸਥਾਈ ਟ੍ਰੈਫਿਕ ਪੁਲਸ ਚੌਕੀਆਂ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਵੀ ਕੀਤਾ ਅਤੇ ਇਸ ਦੌਰਾਨ ਕਈ ਲੋਕ ਜ਼ਖਮੀ ਵੀ ਹੋਏ ਹਨ।
ਇਹ ਵੀ ਪੜ੍ਹੋ: Amit Shah on Khalistan: ਖਾਲਿਸਤਾਨ ਦੇ ਮੁੱਦੇ 'ਤੇ ਗ੍ਰਹਿ ਮੰਤੀ ਅਮਿਤ ਸ਼ਾਹ ਦਾ ਵੱਡਾ ਬਿਆਨ
ਅੰਦੋਲਨਕਾਰੀ ਧਿਰਾਂ ਦਾ ਤਰਕ ਸੀ ਕਿ ਨਵੇਂ ਟ੍ਰੈਫਿਕ ਨਿਯਮ ਜਨਤਕ ਆਵਾਜਾਈ ਦੇ ਹਿੱਤ ਵਿੱਚ ਨਹੀਂ ਹਨ। ਨਵੇਂ ਨਿਯਮਾਂ ਦੇ ਅਨੁਸਾਰ ਘਾਟੀ ਵਿੱਚ ਟ੍ਰੈਫਿਕ ਪੁਲਿਸ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਲਈ NR 1500 ਦਾ ਜੁਰਮਾਨਾ ਵਸੂਲ ਰਹੀ ਹੈ, ਜੋ ਕਿ ਪਹਿਲੀ ਵਾਰ ਅਪਰਾਧ ਲਈ NR 500 ਤੋਂ ਵੱਧ ਹੈ। ਟਰਾਂਸਪੋਰਟ ਕਾਰੋਬਾਰੀਆਂ ਦਾ ਇਲਜ਼ਾਮ ਹੈ ਕਿ ਟਰੈਫਿਕ ਪੁਲਿਸ ਸੜਕ ਕਿਨਾਰੇ ਵਾਹਨ ਪਾਰਕ ਕਰਨ ’ਤੇ ਜੁਰਮਾਨਾ ਵਸੂਲ ਰਹੀ ਹੈ ਜੋ ਕਿ ਉਨ੍ਹਾਂ ਅਨੁਸਾਰ ਹੱਦੋਂ ਵੱਧ ਹੈ। ਅੰਦੋਲਨਕਾਰੀ ਟਰਾਂਸਪੋਰਟ ਅਪਰੇਟਰਾਂ ਨੇ ਮੰਗ ਕੀਤੀ ਹੈ ਕਿ ਸੰਗਠਿਤ ਬੱਸ ਅੱਡੇ ਦੀ ਅਣਹੋਂਦ ਵਿੱਚ ਉਨ੍ਹਾਂ ਨੂੰ ਆਪਣੇ ਵਾਹਨ ਕਿਤੇ ਵੀ ਪਾਰਕ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਉਸ ਦਾ ਵਿਰੋਧ ਨਵੇਂ ਟ੍ਰੈਫਿਕ ਨਿਯਮਾਂ ਦੇ ਵਿਰੋਧ 'ਚ ਕੀਤਾ ਜਾ ਰਿਹਾ ਹੈ।