ਸਮਿਥਸਬਰਗ (ਅਮਰੀਕਾ) : ਅਮਰੀਕਾ ਦੇ ਪੱਛਮੀ ਮੈਰੀਲੈਂਡ ਦੇ ਸਮਿਥਸਬਰਗ ਵਿਚ ਵੀਰਵਾਰ ਨੂੰ ਇਕ ਸ਼ੱਕੀ ਵਿਅਕਤੀ ਨੇ ਇਕ ਕਾਰੋਬਾਰੀ ਅਦਾਰੇ 'ਤੇ ਗੋਲੀਬਾਰੀ ਕਰ ਦਿੱਤੀ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸੂਬੇ ਦਾ ਸ਼ੱਕੀ ਅਤੇ ਇਕ ਜਵਾਨ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
1 ਜੂਨ ਨੂੰ ਤੁਲਸਾ, ਓਕਲਾਹੋਮਾ ਵਿੱਚ ਸੇਂਟ ਫਰਾਂਸਿਸ ਹੈਲਥ ਸਿਸਟਮ ਦੇ ਇੱਕ ਹਸਪਤਾਲ ਦੀ ਇਮਾਰਤ ਵਿੱਚ ਗੋਲੀਬਾਰੀ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਟੈਕਸਾਸ ਐਲੀਮੈਂਟਰੀ ਸਕੂਲ (Firing in Texas School) ਵਿੱਚ 19 ਬੱਚਿਆਂ ਸਮੇਤ 21 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ।
ਵਾਸ਼ਿੰਗਟਨ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਸਮਿਥਸਬਰਗ ਵਿੱਚ ਕੋਲੰਬੀਆ ਮਸ਼ੀਨ ਇੰਕ. ਵਿਖੇ ਤਿੰਨ ਲੋਕ ਮ੍ਰਿਤਕ ਪਾਏ ਗਏ। ਗੋਲੀਬਾਰੀ ਤੋਂ ਬਾਅਦ ਸ਼ੱਕੀ ਹਮਲਾਵਰ ਇਕ ਵਾਹਨ 'ਚ ਮੌਕੇ ਤੋਂ ਫਰਾਰ ਹੋ ਗਿਆ ਪਰ ਮੈਰੀਲੈਂਡ ਪੁਲਿਸ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਕਬਜ਼ੇ ’ਚ ਲੈ ਲਿਆ। ਸ਼ੈਰਿਫ ਦੇ ਦਫਤਰ ਮੁਤਾਬਕ ਪੁਲਿਸ ਅਤੇ ਸ਼ੱਕੀ ਵਿਚਾਲੇ ਹੋਈ ਗੋਲੀਬਾਰੀ 'ਚ ਸ਼ੱਕੀ ਸਮੇਤ ਇਕ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ। ਦੋਵਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜੋ: Sidhu Moose Wala Murder: ਗੈਂਗਸਟਰ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ