ETV Bharat / international

ਤੁਰਕੀ ਦੇ ਲੜਾਕੂ ਵਿਮਾਨ ਨੇ ਇਦਲੀਬ 'ਚ ਸੀਰੀਆ ਦੇ ਸੁੱਟਿਆ ਜਹਾਜ਼, ਪਾਇਲਟ ਦੀ ਮੌਤ

ਤੁਰਕੀ ਦੇ ਇੱਕ ਲੜਾਕੂ ਜਹਾਜ਼ ਨੇ ਸੀਰੀਆ ਦੇ ਈਦਲੀਬ ਸੂਬੇ ਦੇ ਉੱਤਰ ਪੱਛਮ ਵਿੱਚ ਇੱਕ ਸੀਰੀਆ ਦੇ ਜੰਗੀ ਜਹਾਜ਼ ਨੂੰ ਸੁੱਟ ਦਿੱਤਾ। ਇਸ ਹਮਲੇ ਵਿੱਚ ਪਾਇਲਟ ਦੀ ਮੌਤ ਹੋ ਗਈ।

turkish fighter plane downs syrian aircraft in idlib pilot dead
ਤੁਰਕੀ ਦੇ ਲੜਾਕੂ ਵਿਮਾਨ ਨੇ ਇਦਲੀਬ 'ਚ ਸੀਰੀਆ ਦੇ ਸੁੱਟਿਆ ਜਹਾਜ਼, ਪਾਇਲਟ ਦੀ ਮੌਤ
author img

By

Published : Mar 3, 2020, 10:20 PM IST

ਬੇਰੂਤ: ਤੁਰਕੀ ਦੇ ਇੱਕ ਲੜਾਕੂ ਜਹਾਜ਼ ਨੇ ਸੀਰੀਆ ਦੇ ਈਦਲੀਬ ਸੂਬੇ ਦੇ ਉੱਤਰ ਪੱਛਮ ਵਿੱਚ ਸੀਰੀਆ ਦੇ ਇੱਕ ਜੰਗੀ ਜਹਾਜ਼ ਨੂੰ ਸੁੱਟ ਦਿੱਤਾ। ਇਸ ਵਿੱਚ ਪਾਇਲਟ ਦੀ ਮੌਤ ਹੋ ਗਈ। ਨਿਗਰਾਨੀ ਸਮੂਹ ਨੇ ਇਸ ਬਾਰੇ ਜਾਣਕਾਰੀ ਦਿੱਤੀ।

ਦੱਸ ਦਈਏ ਕਿ ਲੜਾਈ ਦੇ 3 ਦਿਨਾਂ ਦੇ ਅੰਦਰ ਤੁਰਕੀ ਅਤੇ ਸੀਰੀਆ ਦੀਆਂ ਫੌਜਾਂ ਦਰਮਿਆਨ ਜਹਾਜ਼ ਦੇ ਹਾਦਸੇ ਦੀ ਇਹ ਤੀਜੀ ਘਟਨਾ ਹੈ।

ਸੀਰੀਆ ਦੀ ਸਰਕਾਰ ਨੇ ਇਦਲੀਬ ਨੂੰ ਨਿਸ਼ਾਨਾ ਬਣਾਉਂਦਿਆਂ ਮਿਜ਼ਾਈਲਾਂ ਦਾਗੀਆਂ। ਇਸ ਦੌਰਾਨ ਇਦਲੀਬ ਵਿੱਚ 9 ਨਾਗਰਿਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਪੂਰਵੀ ਅਫਗਾਨਿਸਤਾਨ ਵਿੱਚ ਵਿਸਫੋਟ, 3 ਦੀ ਮੌਤ ਤੇ 11 ਜ਼ਖਮੀ

ਦਸੰਬਰ ਤੋਂ ਲੈ ਕੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਸੁਰੱਖਿਆ ਬਲ ਜੇਹਾਦੀ ਬਹੁਮਤ ਦੇ ਇਸ ਹਿੱਸੇ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਤੁਰਕੀ ਇੱਥੇ ਕੁੱਝ ਬਾਗੀ ਸਮੂਹਾਂ ਦਾ ਸਮਰਥਨ ਕਰਦਾ ਹੈ।

ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਤੁਰਕੀ ਦੇ ਐੱਫ-16 ਲੜਾਕੂ ਜਹਾਜ਼ਾਂ ਨੇ ਸੀਰੀਆ ਦੇ ਜਹਾਜ਼ਾਂ ਨੂੰ ਇਦਲੀਬ ਪ੍ਰਾਂਤ ਵਿੱਚ ਸੁੱਟ ਦਿੱਤਾ। ਇਸ ਦੇ ਨਾਲ ਹੀ ਤੁਰਕੀ ਦੇ ਰੱਖਿਆ ਮੰਤਰਾਲੇ ਨੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.