ਇਸਤਾਂਬੁਲ: ਸ਼ੁੱਕਰਵਾਰ ਨੂੰ ਇਸਤਾਂਬੁਲ ਦੇ ਇਤਿਹਾਸਕ ਸਥਾਨ ਹਾਗੀਆ ਸੋਫੀਆ ਨੂੰ ਖੋਲ੍ਹਿਆ ਗਿਆ ਤੇ ਇੱਥੇ 86 ਸਾਲਾ ਬਾਅਦ ਪਹਿਲੀ ਨਮਾਜ਼ ਦੀ ਅਦਾਇਗੀ ਕੀਤੀ ਗਈ। ਨਮਾਜ਼ ਦੀ ਅਦਾਇਗੀ ਵਿੱਚ ਹਜ਼ਾਰਾਂ ਮੁਸਲਮਾਨ ਇਸਤਾਂਬੁਲ ਦੇ ਇਤਿਹਾਸਕ ਸਥਾਨ ਉੱਤੇ ਪਹੁੰਚੇ। ਇਸ ਦੇ ਨਾਲ ਹੀ ਨਮਾਜ਼ ਦੀ ਅਦਾਇਗੀ ਕਰਨ ਲਈ ਰਾਸ਼ਟਰਪਤੀ ਏਰਡੋਆਨ ਵੀ ਪਹੁੰਚੇ।
ਇਸ ਸਬੰਧ ਵਿੱਚ ਰਾਸ਼ਟਰਪਤੀ ਏਰਡੋਆਨ ਨੇ ਕਿਹਾ ਕਿ ਸਾਡੀਆਂ ਸਾਰੀਆਂ ਮਸਜਿਦਾਂ ਦੀ ਤਰ੍ਹਾਂ ਹਾਗੀਆ ਸੋਫੀਆ ਦੇ ਦਰਵਾਜ਼ੇ ਸਥਾਨਕ ਲੋਕਾਂ ਅਤੇ ਵਿਦੇਸ਼ੀ, ਮੁਸਲਮਾਨਾਂ ਅਤੇ ਗੈਰ ਮੁਸਲਮਾਨਾਂ ਲਈ ਖੁੱਲ੍ਹੇ ਰਹਿਣਗੇ।
ਇਸ ਨਮਾਜ਼ ਦਾ ਹਿੱਸਾ ਬਣਨ ਲਈ ਤੁਰਕੀ ਦੇ ਵੱਖ-ਵੱਖ ਖੇਤਰਾਂ ਤੋਂ ਹਜ਼ਾਰਾਂ ਦੀ ਆਮਦ ਵਿੱਚ ਸ਼ਰਧਾਲੂ ਪਹੁੰਚੇ। ਸ਼ਰਧਾਲੂ ਨਮਾਜ਼ ਅਦਾ ਕਰਨ ਦੇ ਸਮੇਂ ਤੋਂ ਪਹਿਲਾਂ ਹੀ ਪਹੁੰਚ ਚੁੱਕੇ ਸੀ। ਕਈ ਸ਼ਰਧਾਲੂਆਂ ਨੇ ਪੂਰੀ ਰਾਤ ਹਾਗੀਆ ਸੋਫੀਆ ਦੇ ਕੋਲ ਡੇਰਾ ਲਗਾਇਆ ਹੋਇਆ ਸੀ।
ਤੁਰਕੀ ਦੇ ਮੀਡੀਆ ਨੇ ਦੱਸਿਆ ਕਿ ਨਮਾਜ਼ ਅਦਾ ਕਰਨ ਆਏ ਦਰਜਨ ਵਿਅਕਤੀਆਂ ਨੂੰ ਇੱਕ ਪੁਲਿਸ ਚੌਕੀ ਵਿੱਚੋਂ ਲੰਘਦਿਆਂ ਅਤੇ ਹਾਗੀਆ ਸੋਫੀਆ ਵੱਲ ਭੱਜਦੇ ਵੇਖਿਆ ਗਿਆ। ਇਸ ਦੌਰਾਨ, ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਲੋੜੀਂਦੇ ਸਰੀਰਕ ਦੂਰੀ (ਸਮਾਜਕ ਦੂਰੀਆਂ) ਦੇ ਮਾਪਦੰਡ ਦੀ ਵੀ ਉਲੰਘਣਾ ਕੀਤੀ ਗਈ।
ਇਸ ਤੋਂ ਪਹਿਲਾਂ ਤੁਰਕੀ ਦੇ ਰਾਸ਼ਟਰਪਤੀ ਏਰਡੋਵਾਨ ਨੇ ਐਲਾਨ ਕੀਤਾ ਸੀ ਕਿ ਪਹਿਲੀ ਨਮਾਜ਼ 24 ਜੁਲਾਈ ਨੂੰ ਹਾਗੀਆ ਸੋਫੀਆ ਵਿੱਚ ਪੜ੍ਹੀ ਜਾਵੇਗੀ। ਸ਼ੁੱਕਰਵਾਰ ਨੂੰ ਹਾਜੀਆ ਸੋਫੀਆ ਦੇ ਉਦਘਾਟਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਗੀਆ ਸੋਫੀਆ ਦੇ ਕੈਂਪਸ ਵਿੱਚ ਪਹੁੰਚੇ।
ਦੱਸ ਦੇਈਏ ਕਿ ਹਾਗੀਆ ਸੋਫੀਆ ਤੁਰਕੀ ਦੀ ਉਹ ਇਮਾਰਤ ਹੈ, ਜਿਹੜੀ ਆਪਣੇ ਵਿੱਚ ਹੀ ਦੁਨੀਆ ਦੇ 2 ਮਹਾਨ ਸਮਰਾਜਾਂ ਦੀ ਵਿਰਾਸਤ ਨੂੰ ਇੱਕਠਾ ਕੀਤਾ ਹੋਇਆ ਹੈ। ਇੰਨਾ ਹੀ ਨਹੀਂ, ਵਿਸ਼ਵ ਦੇ ਦੋ ਸਭ ਤੋਂ ਵੱਡੇ ਧਰਮਾਂ ਦਾ ਸਭਿਆਚਾਰ ਵੀ ਇਸ ਇਮਾਰਤ ਨਾਲ ਜੁੜਿਆ ਹੋਇਆ ਹੈ। ਯੂਰਪ ਅਤੇ ਏਸ਼ੀਆ ਦੇ ਚੁਰਾਹੇ 'ਤੇ ਸਥਿਤ ਇਹ ਇਮਾਰਤ ਮਹਾਨ ਆਰਕੀਟੈਕਚਰ ਲਈ ਪ੍ਰਸਿੱਧ ਹੈ।
ਹਾਗੀਆ ਸੋਫੀਆ ਚਰਚ ਇਸਤਾਂਬੁਲ ਦੀ ਇੱਕ ਮਹੱਤਵਪੁਰਨ ਇਮਾਰਤ ਹੈ, ਜੋ ਯੂਰਪ ਅਤੇ ਏਸ਼ੀਆ ਦੇ ਚੌਕ 'ਤੇ ਸਥਿਤ ਹੈ। ਇਹ ਪੱਛਮੀ ਅਤੇ ਪੂਰਬੀ ਸਭਿਅਤਾਵਾਂ ਦਾ ਪ੍ਰਤੀਕ ਵੀ ਮੰਨੀ ਜਾਂਦੀ ਹੈ। ਇਸ ਚਰਚ ਨੂੰ ਓਟੋਮੈਨ ਸਾਮਰਾਜ ਦੌਰਾਨ ਇੱਕ ਮਸਜਿਦ ਵਿੱਚ ਬਦਲਿਆ ਗਿਆ ਸੀ ਅਤੇ ਅਤਾਟਕ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਅਜਾਇਬ ਘਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਹਾਗੀਆ ਸੋਫੀਆ ਨੂੰ ਤੁਰਕੀ ਦੇ ਸਾਰੇ ਧਰਮਾਂ ਦੇ ਪ੍ਰਤੀਕ ਵਜੋਂ ਵਿਸ਼ਵ ਵਿੱਚ ਜਾਣਿਆ ਜਾਂਦਾ ਹੈ। ਇਸ ਦੇ ਦੁਬਾਰਾ ਮਸਜਿਦ ਬਣਾ ਦਿਤੇ ਜਾਣ ਦੇ ਵਿਰੋਧ ਵਿੱਚ ਵਾਈਟ ਹਾਉਸ ਤੋਂ ਲੈ ਕੇ ਕ੍ਰੇਮਲਿਨ ਤੱਕ ਵਿਰੋਧ ਹੋਇਆ। ਹਾਲਾਂਕਿ ਯੂਰਪੀਅਨ ਯੂਨੀਅਨ ਵਿਚ ਸ਼ਾਮਲ ਹੋਣ ਦੇ ਬਾਵਜੂਦ ਭਾਰਤ ਇਸ ਵਿਰੋਧ ਪ੍ਰਦਰਸ਼ਨ ਤੋਂ ਦੂਰ ਰਿਹਾ ਹੈ।