ਜਕਾਰਤਾ: ਇੰਡੋਨੇਸ਼ੀਆ ਦਾ ਮਾਉਂਟ ਮੇਰਾਪੀ ਜੁਆਲਾਮੁਖੀ ਐਤਵਾਰ ਨੂੰ ਫਟ ਗਿਆ। ਜਿਸ ਤੋਂ ਬਾਅਦ ਜੁਆਲਾਮੁਖੀ ਤੋਂ ਸੁਆਹ 6 ਕਿਲੋਮੀਟਰ ਦੀ ਉਚਾਈ 'ਤੇ ਨਿਕਲਣ ਲੱਗ ਗਈ। ਜਿਸ ਨੂੰ ਲੈ ਕੇ ਉਡਾਣਾਂ ਲਈ ਉੱਚ ਪੱਧਰੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਏਜੰਸੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹਵਾ ਕਰੈਟਰ ਦੇ ਪੱਛਮ ਵੱਲ ਚੱਲ ਰਹੀ ਹੈ ਅਤੇ ਇੰਡੋਨੇਸ਼ੀਆ ਦੇ ਜਾਵਾ ਆਈਲੈਂਡ ਵਿੱਚ ਜੁਆਲਾਮੁਖੀ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਜੁਆਲਾਮੁਖੀ ਫਟਣ ਤੋਂ ਬਾਅਦ ਏਜੰਸੀ ਨੇ ਉਡਾਣਾਂ ਲਈ ਨੋਟਿਸ ਜਾਰੀ ਕੀਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦੋ ਅਪ੍ਰੈਲ ਨੂੰ ਵੀ 2.930 ਮੀਟਰ ਉੱਚੇ ਮੇਰਾਪੀ ਜੁਆਲਾਮੁਖੀ ਵਿੱਚ ਧਮਾਕਾ ਹੋਇਆ ਸੀ ਅਤੇ ਉਸ ਸਮੇਂ ਸੁਆਹ ਅਸਮਾਨ ਦੇ ਤਿੰਨ ਕਿਲੋਮੀਟਰ ਤੱਕ ਫੈਲ ਗਈ ਸੀ।