ETV Bharat / international

ਕੋਵਿਡ-19: ਇਰਾਨ ਵਿੱਚ ਮਰਨ ਵਾਲਿਆਂ ਦੀ ਗਿਣਤੀ 26, ਉਪ ਰਾਸ਼ਟਰਪਤੀ ਵੀ ਪੀੜਤ - killed in Iran

ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 245 'ਤੇ ਪਹੁੰਚ ਗਈ ਹੈ। ਇਰਾਨ ਵਿੱਚ ਇੱਕ ਦਿਨ ਦੇ ਅੰਦਰ ਹੀ ਇਸ ਦੇ 106 ਨਵੇਂ ਮਾਮਲੇ ਸਾਹਮਣੇ ਆਏ ਹਨ।

ਕੋਰੋਨਾ ਵਾਇਰਸ
ਕੋਰੋਨਾ ਵਾਇਰਸ
author img

By

Published : Feb 28, 2020, 7:32 AM IST

ਨਵੀਂ ਦਿੱਲੀ: ਇਰਾਨ ਵਿੱਚ ਕੋਰੋਨਾ ਵਾਇਰਸ(ਕੋਵਿਡ-19) ਆਪਣੇ ਪੈਰ ਪਸਾਰਦਾ ਨਜ਼ਰ ਆ ਰਿਹਾ ਹੈ। ਸਿਹਤ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਰਾਨ ਵਿੱਚ ਇਸ ਮਹਾਂਮਾਰੀ ਨਾਲ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਦੀ ਚਪੇਟ ਵਿੱਚ ਇਰਾਨ ਦੇ ਉਪ ਰਾਸ਼ਟਰਪਤੀ ਮਸੂਮੇਹ ਇਬਤੇਕਾਰ ਵੀ ਆ ਗਏ ਹਨ।

ਸਿਹਤ ਵਿਭਾਗ ਦੇ ਬੁਲਾਰੇ ਕਿਯੋਨੂਸ਼ ਜਹਾਨਪੁਰ ਨੇ ਪ੍ਰੈਸ ਕਾਨਫ਼ਰੰਸ ਕਰ ਕੇ ਦੱਸਿਆ ਕਿ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 245 'ਤੇ ਪਹੁੰਚ ਗਈ ਹੈ। ਇਰਾਨ ਵਿੱਚ ਇੱਕ ਦਿਨ ਦੇ ਅੰਦਰ ਹੀ ਇਸ ਦੇ 106 ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਰਾਨ ਦੇ ਉੱਪ ਰਾਸ਼ਟਰਪਤੀ ਵੀ ਇਸ ਬਿਮਾਰੀ ਦੇ ਚਪੇਟ ਵਿੱਚ ਆ ਗਏ ਹਨ।

ਚੀਨ ਤੋਂ ਬਾਅਦ ਇਰਾਨ ਅਜਿਹਾ ਦੂਜਾ ਦੇਸ਼ ਹੈ ਜਿੱਥੇ ਇਸ ਵਾਇਰਸ ਦਾ ਜ਼ਿਆਦਾ ਪ੍ਰਭਾਵ ਹੈ। ਇਰਾਨ ਵਿੱਚ ਵਾਇਰਸ ਨੂੰ ਵੇਖਦੇ ਹੋਏ ਪਾਕਿਸਤਾਨ ਨੇ ਇਰਾਨ ਤੋਂ ਸਾਰੀਆਂ ਉਡਾਣਾ ਰੱਦ ਕਰ ਦਿੱਤੀਆਂ ਹਨ।

ਜ਼ਿਕਰ ਕਰ ਦਈਏ ਕਿ ਪਾਕਿਸਤਾਨ ਵਿੱਚ ਵੀ 2 ਵਿਅਕਤੀਆਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਜਾਣਕਾਰੀ ਮਿਲੀ ਹੈ ਇਨ੍ਹਾਂ ਦੋਵਾਂ ਵਿਅਕਤੀਆਂ ਨੇ ਇਰਾਨ ਤੋਂ ਯਾਤਰਾ ਕੀਤਾ ਸੀ ਜਿਸ ਤੋਂ ਬਾਅਦ ਇਹ ਵਾਇਰਸ ਪਾਕਿਸਤਾਨ ਵਿੱਚ ਦਖ਼ਲ ਹੋ ਗਿਆ।

ਇਹ ਵੀ ਦੱਸ ਦਈਏ ਕਿ ਸਾਊਦੀ ਅਰਬ ਨੇ ਕੋਰੋਨਾ ਵਾਇਰਸ ਦੇ ਡਰ ਦੇ ਚਲਦਿਆ ਇਸਮਾਲ ਦੇ ਧਾਰਮਕ ਸਥਾਨ 'ਉਮਰਾ' ਲਈ ਵੀਜ਼ਾ ਦੇਣਾ ਬੰਦ ਕਰ ਦਿੱਤਾ ਹੈ। ਮੱਕਾ-ਮਦੀਨਾ ਸ਼ਹਿਰਾਂ ਵਿੱਚ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂੀ ਆਉਂਦੇ ਹਨ, ਸਾਊਦੀ ਅਰਬ ਨੇ ਵਾਇਰਸ ਦੇ ਡਰ ਕਰਾਨ ਵੀਜ਼ਾ ਦੇਣਾ ਬੰਦ ਕਰ ਦਿੱਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.