ਨਵੀਂ ਦਿੱਲੀ: ਨਿਊਜ਼ੀਲੈਂਡ ਦੇ ਵ੍ਹਾਈਟ ਟਾਪੂ ਵਿੱਚ ਸੋਮਵਾਰ ਜਵਾਲਾਮੁਖੀ ਫ਼ਟਨ ਨਾਲ 5 ਲੋਕਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਹ ਗਿਣਤੀ ਵਧ ਵੀ ਸਕਦੀ ਹੈ ਕਿਉਂਕਿ ਹਾਲੇ ਤੱਕ ਉੱਥੇ ਮੌਜੂਦ ਲੋਕਾਂ ਦੀ ਗਿਣਤੀ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ।
ਨੈਸ਼ਨਲ ਆਪ੍ਰੇਸ਼ਨ ਕਮਾਂਡਰ ਡਿਪਟੀ ਕਮਿਸ਼ਨਰ ਜਾਨ ਟਿਮਸ ਨੇ ਕਿਹਾ ਕਿ ਪੀੜਤ ਅੇਤ ਲਾਪਤਾ ਵਿਅਕਤੀ ਨਿਊਜ਼ੀਲੈਂਡ ਦੇ ਅਤੇ ਓਵੇਸ਼ਨ ਆਫ਼ ਦ ਸੀਜ ਕਰੂਜ਼ ਜਹਾਜ਼ ਦੇ ਯਾਤਰੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਕਿਸ ਦੇਸ਼ ਦੀ ਵਸਨੀਕ ਸਨ। ਅਜੇ ਤੱਕ 18 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਇਨ੍ਹਾਂ ਵਿੱਚੋਂ ਕੁਝ ਦੇ ਸੜਨ ਦੇ ਜ਼ਖ਼ਮ ਹਨ।
ਟਿਮਸ ਨੇ ਕਿਹਾ ਕਿ ਪੁਲਿਸ ਨੂੰ ਇਸ ਬਾਰੇ ਅਜੇ ਜਾਣਕਾਰੀ ਨਹੀਂ ਹੈ ਕਿ ਲਾਪਤਾ ਲੋਕ ਜਿਊਂਦੇ ਹਨ ਵੀ ਜਾਂ ਨਹੀਂ, ਇਸ ਦੇ ਨਾਲ ਹੀ ਕਿਹਾ ਕਿ ਅਜੇ ਉਸ ਜਗ੍ਹਾ ਤੇ ਹੋਰ ਧਮਾਕੇ ਹੋਣ ਦੀ ਸੰਭਾਵਨਾ ਵੀ ਹੈ। ਸੁਰੱਖਿਆ ਬਲਾਂ ਨੂੰ ਵੀ ਅਜੇ ਇਸ ਬਾਬਤ ਕੋਈ ਜਾਣਕਾਰੀ ਨਹੀਂ ਹੈ ਕਿ ਟਾਪੂ ਤੇ ਕਿੰਨੇ ਲੋਕ ਹਨ ਕਿਉਂਕਿ ਅੰਦਰ ਅਜੇ ਤੱਕ ਕਿਸੇ ਨਾਲ ਸੰਪਰਕ ਨਹੀਂ ਬਣ ਸਕਿਆ ਹੈ।