ਚੰਡੀਗੜ੍ਹ: ਕੈਨੇਡਾ ਵਿੱਚ ਕਾਮਾਗਾਟਾ ਮਾਰੂ ਯਾਦਗਾਰ ਨਾਲ ਛੇੜਛਾੜ ਕਰ ਇੱਕ ਵਾਰ ਫਿਰ ਤੋਂ ਜ਼ਖਮ ਹਰੇ ਕਰ ਦਿੱਤੇ ਹਨ। ਦਰਾਅਸਰ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਇਤਿਹਾਸਕ ਘਟਨਾ ਦੀ ਯਾਦਗਾਰ 'ਤੇ ਚਿੱਟਾ ਰੰਗ ਫੇਰ ਦਿੱਤਾ ਹੈ ਤੇ ਉਥੇ ਕੁਝ ਲਿਖਿਆ ਵੀ ਗਿਆ ਹੈ।
ਇਹ ਵੀ ਪੜੋ: ਤਾਲਿਬਾਨ ਦੀ ਵਾਪਸੀ ਨਾਲ ਅਫਗਾਨਿਸਤਾਨ ‘ਚ ਹਿਜਾਬ ਤੇ ਪੱਗਾਂ ਦੀਆਂ ਕੀਮਤਾਂ ‘ਚ ਉਛਾਲ
ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਇਕ ਸ਼ਖਸ ਕਾਮਾਗਾਟਾ ਮਾਰੂ ਕਾਂਡ ਦੀ ਯਾਗਗਾਰ 'ਤੇ ਗਿਆ ਅਤੇ ਹਰ ਪਾਸੇ ਚਿੱਟੇ ਰੰਗ ਨਾਲ ਆਪਣੇ ਹੱਥਾਂ ਦੇ ਨਿਸ਼ਾਨ ਬਣਾਉਣ ਲੱਗਾ। ਇਸ ਮਗਰੋਂ ਉਸ ਨੇ ਬਰੱਸ਼ ਨਾਲ ਕਾਮਾਗਾਟਾ ਮਾਰੂ ਜਹਾਜ਼ ਵਿਚ ਸਵਾਰ ਪੰਜਾਬੀਆਂ ਦੇ ਨਾਂ 'ਤੇ ਰੰਗ ਫੇਰਨਾ ਸ਼ੁਰੂ ਕਰ ਦਿੱਤਾ।
ਜਸਟਿਨ ਟਰੂਡੋ ਨੇ ਘਟਨਾ ਦੀ ਕੀਤੀ ਨਿੰਦਾ
ਜਸਟਿਨ ਟਰੂਡੋ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ‘ਵੈਨਕੂਵਰ ਵਿੱਚ ਕਾਮਾਗਾਟਾਮਾਰੂ ਮੈਮੋਰੀਅਲ ਨਾਲ ਛੇੜਛਾੜ ਕਰਨਾ ਨਫ਼ਰਤ ਦੀ ਘਿਣਾਉਣੀ ਕਾਰਵਾਈ ਹੈ। ਇਹ ਯਾਦਗਾਰ ਸਾਡੇ ਇਤਿਹਾਸ ਦੇ ਨਸਲਵਾਦ ਦੇ ਇੱਕ ਕਾਲੇ ਅਧਿਆਏ ਦੀ ਯਾਦ ਦਿਵਾਉਂਦੀ ਹੈ। ਇਸ ਤਰ੍ਹਾਂ ਦੇ ਨਫ਼ਰਤ ਭਰੇ ਕੰਮਾਂ ਦਾ ਸਾਡੇ ਦੇਸ਼ ਵਿੱਚ ਕੋਈ ਸਥਾਨ ਨਹੀਂ ਹੈ ਅਤੇ ਅਸੀਂ ਇਸ ਵਿਰੁੱਧ ਲੜਦੇ ਰਹਾਂਗੇ।’
ਇਹ ਵੀ ਪੜੋ: ਅਫਗਾਨਿਸਤਾਨ ਮੁੱਦੇ 'ਤੇ ਬੋਲੇ ਬਾਇਡਨ- ਮੈਨੂੰ ਕਿਸੇ 'ਤੇ ਭਰੋਸਾ ਨਹੀਂ