ਮੋਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਕਹਿਣਾ ਹੈ ਕਿ ਦੇਸ਼ ਵਿੱਚ ਵਿਕਸਤ ਕੀਤਾ ਗਿਆ ਕੋਰੋਨਾ ਵਾਇਰਸ ਟੀਕਾ ਵਰਤਣ ਲਈ ਰਜਿਸਟਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਇੱਕ ਬੇਟੀ ਨੂੰ ਪਹਿਲਾਂ ਹੀ ਇਹ ਟੀਕਾ ਲਗਾਇਆ ਗਿਆ ਹੈ।
ਮੰਗਲਵਾਰ ਨੂੰ ਇੱਕ ਸਰਕਾਰੀ ਬੈਠਕ ਦੌਰਾਨ ਪੁਤਿਨ ਨੇ ਕਿਹਾ ਕਿ ਟੀਕਾ ਟੈਸਟਾਂ ਦੌਰਾਨ ਕਾਰਗਰ ਸਾਬਤ ਹੋਇਆ ਹੈ, ਜਿਸ ਨਾਲ ਕੋਰੋਨਾ ਵਾਇਰਸ ਦਾ ਖਾਤਮਾ ਹਮੇਸ਼ਾ ਲਈ ਕੀਤਾ ਜਾ ਸਕਦਾ ਹੈ।
ਪੁਤਿਨ ਨੇ ਕਿਹਾ ਕਿ ਟੀਕੇ ਦੇ ਸਾਰੇ ਲੋੜੀਂਦੇ ਟੈਸਟ ਕੀਤੇ ਗਏ ਹਨ ਅਤੇ ਉਨ੍ਹਾਂ ਦੀਆਂ ਦੋਹਾਂ ਧੀਆਂ ਵਿੱਚੋਂ ਇੱਕ ਨੂੰ ਟੀਕੇ ਦਾ ਸ਼ੌਟ ਦਿੱਤਾ ਗਿਆ ਅਤੇ ਉਹ ਠੀਕ ਮਹਿਸੂਸ ਕਰ ਰਹੀ ਹੈ। ਦੱਸਣਯੋਗ ਹੈ ਕਿ ਰੂਸ ਪਹਿਲਾ ਦੇਸ਼ ਹੈ ਜਿਸ ਨੇ ਕੋਰੋਨਾ ਵਾਇਰਸ ਟੀਕਾ ਰਜਿਸਟਰ ਕੀਤਾ ਹੈ। ਹਾਲਾਂਕਿ ਫੇਜ਼ 3 ਦੇ ਟਰਾਇਲ ਤੋਂ ਪਹਿਲਾਂ ਟੀਕੇ ਨੂੰ ਰਜਿਸਟਰ ਕਰਨ ਦੇ ਫ਼ੈਸਲੇ 'ਤੇ ਬਹੁਤ ਸਾਰੇ ਵਿਗਿਆਨੀ ਸਵਾਲ ਉਠਾ ਰਹੇ ਹਨ।
ਰੂਸੀ ਅਧਿਕਾਰੀਆਂ ਨੇ ਕਿਹਾ ਹੈ ਕਿ ਮੈਡੀਕਲ ਵਰਕਰ, ਅਧਿਆਪਕ ਅਤੇ ਹੋਰ ਸਮੂਹਾਂ ਨੂੰ ਸਭ ਤੋਂ ਪਹਿਲਾਂ ਟੀਕੇ ਲਾਏ ਜਾਣਗੇ।
ਦੱਸਣਯੋਗ ਹੈ ਕਿ ਰੂਸ ਪਹਿਲਾ ਦੇਸ਼ ਹੈ ਜਿਸ ਨੇ ਕੋਰੋਨਾ ਵਾਇਰਸ ਟੀਕਾ ਰਜਿਸਟਰ ਕੀਤਾ ਹੈ। ਹਾਲਾਂਕਿ ਫੇਜ਼ 3 ਦੇ ਟਰਾਇਲ ਤੋਂ ਪਹਿਲਾਂ ਟੀਕੇ ਨੂੰ ਰਜਿਸਟਰ ਕਰਨ ਦੇ ਫ਼ੈਸਲੇ 'ਤੇ ਬਹੁਤ ਸਾਰੇ ਵਿਗਿਆਨੀ ਸਵਾਲ ਉਠਾ ਰਹੇ ਹਨ।