ਨਵੀਂ ਦਿੱਲੀ : ਭਾਰਤੀ ਮੂਲ ਦੀ ਭਾਸ਼ਾ ਮੁਖਰਜੀ ਨੇ ਮਿਸ ਇੰਗਲੈੰਡ ਦਾ ਖ਼ਿਤਾਬ ਆਪਣੇ ਨਾਂਅ ਕਰ ਲਿਆ ਹੈ। ਭਾਸ਼ਾ ਪੇਸ਼ੇ ਤੋਂ ਡਾਕਟਰ ਹੈ। ਉਹ ਇੱਕ ਸਮਾਜਿਕ ਭਲਾਈਕਾਰ ਵੀ ਹੈ ਅਤੇ ਬਜ਼ੁਰਗਾਂ ਲਈ ਇੱਕ ਸੰਸਥਾ ਵੀ ਚਲਾਉਂਦੀ ਹੈ।
ਕੌਣ ਹੈ ਭਾਸ਼ਾ ਮੁਖਰਜੀ ?
23 ਸਾਲਾ ਭਾਸ਼ਾ ਪੇਸ਼ੇ ਤੋਂ ਡਾਕਟਰ ਹੈ। ਨਾਟਿੰਘਮ ਯੂਨੀਵਰਸਿਟੀ ਤੋਂ ਭਾਸ਼ਾ ਨੇ ਮੈਡੀਕਲ ਦੀ ਪੜ੍ਹਾਈ ਕੀਤੀ ਹੈ। ਇਸ ਖੇਤਰ ਵਿੱਚ ਉਸ ਨੇ 2 ਅਲੱਗ-ਅਲੱਗ ਡਿਗਰੀਆਂ ਹਾਸਲ ਕੀਤੀਆਂ ਹਨ। ਉਸ ਦੀ ਡਿਗਰੀ ਮੈਡੀਕਲ ਵਿਗਿਆਨ ਵਿੱਚ ਹੈ ਅਤੇ ਦੂਸਰੀ ਡਿਗਰੀ ਮੈਡੀਸਨ ਐਂਡ ਸਰਜ਼ਰੀ ਵਿੱਚ ਹੈ।

ਇੰਗਲੈਂਡ ਨੇ ਆਪਣੇ ਨਾਗਰਿਕਾਂ ਨੂੰ ਜੰਮੂ ਯਾਤਰਾ ਦੌਰਾਨ ਸਾਵਧਾਨ ਰਹਿਣ ਨੂੰ ਕਿਹਾ
ਭਾਸ਼ਾ ਦਾ ਆਈਕਿਉ (IQ) ਪੱਧਰ ਕਾਫ਼ੀ ਉੱਚਾ ਹੈ। ਆਈਕਿਉ ਟੈਸਟ ਵਿੱਚ 146 ਅੰਕ ਪ੍ਰਾਪਤ ਕਰਨ ਵਾਲੀ ਭਾਸ਼ਾ ਨਾ ਕੇਵਲ ਸੋਹਣੀ ਬਲਕਿ ਦਿਮਾਗ ਤੋਂ ਵੀ ਤੇਜ਼ ਹੈ। ਉਹ ਪੰਜ ਭਾਸ਼ਾਵਾਂ ਚੰਗੀ ਤਰ੍ਹਾਂ ਜਾਣਦੀ ਹੈ। ਇੰਨ੍ਹਾਂ ਭਾਸ਼ਾਵਾਂ ਨੂੰ ਉਹ ਪੜ੍ਹ ਤੇ ਬੋਲ ਸਕਦੀ ਹੈ।
ਮਾਡਲਿੰਗ ਵਿੱਚ ਭਾਸ਼ਾ ਦਾ ਕਦਮ
ਜਾਣਕਾਰੀ ਮੁਤਾਬਕ ਭਾਸ਼ਾ ਮੁਖਰਜੀ ਨੇ ਆਪਣੀ ਮੈਡੀਕਲ ਦੀ ਪੜ੍ਹਾਈ ਦੌਰਾਨ ਹੀ ਮਾਡਲਿੰਗ ਦੀ ਸ਼ੁਰੂਆਤ ਕੀਤੀ ਸੀ।

ਭਾਸ਼ਾ ਦੇ ਸਮਾਜਿਕ ਕੰਮ
ਭਾਸ਼ਾ ਇੱਕ ਸਮਾਜਿਕ ਭਲਾਈਕਾਰ ਵੀ ਹੈ। ਉਹ ਸਾਲ 2013 ਤੋਂ ਬਜ਼ੁਰਗ ਲੋਕਾਂ ਲਈ ਸੰਸਥਾ ਚਲਾਉਂਦੀ ਹੈ। ਇਸ ਸੰਸਥਾ ਦਾ ਨਾਂਅ ਜਨਰੇਸ਼ਨ ਬ੍ਰਿਜ ਪ੍ਰੋਜੈਕਟ ਹੈ। ਇਸ ਸੰਸਥਾ ਰਾਹੀਂ ਉਹ ਬੇਸਹਾਰਾ ਲੋਕਾਂ ਅਤੇ ਇੱਕਲੇਪਨ ਤੋਂ ਪਰੇਸ਼ਾਨ ਬਜ਼ੁਰਗਾਂ ਨੂੰ ਸਹਾਰਾ ਦਿੰਦੀ ਹੈ।