ਚੰਡੀਗੜ੍ਹ: ਘਰ ਦੀ ਸਫਾਈ ਕਰਦੇ ਹੋਏ ਇੱਕ ਔਰਤ ਨੂੰ ਇੱਕ ਅਜਿਹੀ ਚੀਜ਼ ਮਿਲੀ ਜਿਸ ਨਾਲ ਉਹ ਰਾਤੋਂ ਰਾਤ ਅਮੀਰ ਬਣ ਗਈ। ਦੱਸ ਦਈਏ ਕਿ ਬ੍ਰਿਟੇਨ ’ਚ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਆਪਣੇ ਘਰ ਦੀ ਸਫਾਈ ਕਰ ਰਹੀ ਸੀ, ਸਫਾਈ ਦੌਰਾਨ ਉਸ ਨੂੰ ਇੱਕ ਚਮਕੀਲੀ ਚੀਜ਼ ਮਿਲੀ। ਇਸ ਚਮਕੀਲੀ ਚੀਜ਼ ਬਾਰੇ ਜਦੋਂ ਉਸ ਨੂੰ ਪਤਾ ਲੱਗਿਆ ਤਾਂ ਉਹ ਹੈਰਾਨ ਰਹਿ ਗਈ।
ਦੱਸ ਦਈਏ ਕਿ ਬਜ਼ੁਰਗ ਔਰਤ ਜਦੋਂ ਇਸ ਚਮਕਦੀ ਹੋਈ ਚੀਜ਼ ਨੂੰ ਲੈ ਕੇ ਨਿਲਾਮੀ ਕਰਨ ਵਾਲੇ ਵਿਅਕਤੀ ਕੋਲ ਲੈ ਕੇ ਗਈ ਜਿੱਥੇ ਉਸ ਨੂੰ ਪਤਾ ਚੱਲਿਆ ਕਿ ਸਫਾਈ ਦੌਰਾਨ ਮਿਲਿਆ ਚਮਕਦੀ ਹੋਈ ਚੀਜ਼ ਕੋਈ ਮਾਮੂਲੀ ਚੀਜ਼ ਨਹੀਂ ਸਗੋਂ 2 ਮਿਲੀਅਨ ਪੌਂਡ ਦਾ ਬੇਸ਼ਕੀਮਤੀ ਹੀਰਾ ਹੈ।
ਰਿਪੋਰਟਾਂ ਦੀ ਮੰਨੀਏ ਤਾਂ ਨੌਰਥਬਰਲੈਂਡ ਦੀ ਰਹਿਣ ਵਾਲੀ ਬਜ਼ੁਰਗ ਔਰਤ ਨੂੰ ਚਮਕੀਲੀ ਚੀਜ਼ ਮਿਲੀ ਸੀ। ਇਸ ਸਬੰਧ ਚ ਔਰਤ ਨੇ ਦੱਸਿਆ ਕਿ ਉਸਨੇ ਕੁਝ ਗਹਿਣਿਆ ਦੇ ਨਾਲ ਕਾਰ ਬੂਥ ਸੇਲ ਤੋਂ ਹੀਰਾ ਖਰੀਦਿਆ ਸੀ। ਉਸ ਸਮੇਂ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਵੱਲੋਂ ਖਰੀਦਿਆ ਗਿਆ ਹੀਰਾ ਇਨ੍ਹਾਂ ਜਿਆਦਾ ਮਹਿੰਗਾ ਹੋਵੇਗਾ।
ਔਰਤ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਘਰ ਦੀ ਸਫਾਈ ਕਰਨ ਲੱਗੀ ਤਾਂ ਉਸ ਨੂੰ ਚਮਕਦਾ ਹੋਈ ਪੱਥਰ ਮਿਲਿਆ ਜਿਸ ਨੂੰ ਉਹ ਇੱਕ ਵਿਅਕਤੀ ਕੋਲ ਲੈ ਕੇ ਗਈ ਜੋ ਕਿ ਨਿਲਾਮੀ ਦਾ ਕੰਮ ਕਰਦਾ ਸੀ। ਉਸ ਵਿਅਕਤੀ ਨੇ ਉਸ ਨੂੰ ਦੱਸਿਆ ਕਿ ਚਮਕਦੀ ਹੋਈ ਚੀਜ਼ ਬੇਸ਼ਕਿਮਤੀ ਹੀਰਾ ਹੈ ਅਤੇ ਇਸਦੀ ਬਾਕੀ ਗਹਿਣਿਆਂ ਨਾਲੋਂ ਜਿਆਦਾ ਕੀਮਤ ਹੈ। ਬਰਾਮਦ ਹੋਏ ਹੀਰੇ ਦੀ ਕੀਮਤ 2 ਮਿਲੀਅਨ ਪੌਂਡ ਯਾਨੀ ਕਰੀਬ 20 ਕਰੋੜ ਰੁਪਏ ਹੈ।
ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਬਰਾਮਦ ਹੋਏ ਹੀਰੇ ਨੂੰ ਪਹਿਲਾਂ ਆਮ ਹੀਰੇ ਵਰਗਾ ਮੰਨਿਆ ਜਾ ਰਿਹਾ ਸੀ ਪਰ ਬਾਅਦ ਚ ਪਤਾ ਚੱਲਿਆ ਕਿ ਇਹ ਹੀਰਾ 34 ਕੈਰੇਟ ਤੋਂ ਜਿਆਦਾ ਹੈ। ਜੋ ਕਿ ਕਾਫੀ ਬੇਸ਼ਕੀਮਤੀ ਹੈ।
ਇਹ ਵੀ ਪੜੋ: ਰੋਮ 'ਚ ਪੀਐਮ ਮੋਦੀ ਨੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨਾਲ ਕੀਤੀ ਗੱਲਬਾਤ