ਲੰਡਨ: ਬ੍ਰਿਟੇਨ ਦੀ ਰਾਜਕੁਮਾਰੀ ਯੂਜੀਨੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਬਕਿੰਘਮ ਪੈਲੇਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਯੂਜੀਨੀ ਮਹਾਰਾਣੀ ਐਲਿਜ਼ਾਬੈਥ II ਦੀ ਪੋਤੀ ਹੈ। ਰਾਜਕੁਮਾਰੀ ਅਤੇ ਉਸ ਦੇ ਪਤੀ ਜੈਕ ਬਰੁਕਸਬੈਂਕ ਨੇ ਮੰਗਲਵਾਰ ਸਵੇਰੇ ਨਵਜੰਮੇ ਬੱਚੇ ਦਾ ਲੰਡਨ ਦੇ ਪੋਰਟਲੈਂਡ ਹਸਪਤਾਲ ਵਿੱਚ ਸਵਾਗਤ ਕੀਤਾ।
ਯੁਜੀਨੀ ਦੇ ਮਾਪੇ ਪ੍ਰਿੰਸ ਐਂਡਰਿਊ ਅਤੇ ਡਚੇਸ ਆਫ ਯਾਰਕ ਸਾਰਾ ਹਨ। ਇਹ ਰਾਜਕੁਮਾਰੀ ਦਾ ਪਹਿਲਾ ਬੱਚਾ ਹੈ। ਯੂਜੇਨੀ ਨੇ ਅਕਤੂਬਰ 2018 ਵਿੱਚ ਵਿੰਡਸਰ ਕੈਸਲ ਦੇ ਸੇਂਟ ਜਾਰਜ ਚੈਪਲ ਵਿਖੇ ਇੱਕ ਵਪਾਰੀ ਜੈਕ ਬਰੂਕਸਬੈਂਕ ਨਾਲ ਵਿਆਹ ਕੀਤਾ ਸੀ।
ਜਨਮ ਤੋਂ ਬਾਅਦ ਭਾਰ 8 ਪੌਂਡ, 1 ਐਂਸ ਸੀ ਇਹ ਬਰੁਕਸਬੈਂਕ ਦਾ ਪਹਿਲਾ ਬੱਚਾ ਅਤੇ ਰਾਣੀ ਦੀ ਨੌਵੀਂ ਪੜ-ਪੋਤੀ ਹੈ।