ਲੰਡਨ: ਬ੍ਰਿਟਿਸ਼-ਭਾਰਤੀ ਪੱਤਰਕਾਰ ਅਤੇ ਲੇਖਿਕਾ ਅਨਿਤਾ ਆਨੰਦ ਦੀ ਕਿਤਾਬ, "ਦੀ ਪੈਸ਼ੇਂਟ ਅਸੈਸਿਨ: ਏ ਟਰੂ ਟੇਲ ਆਫ਼ ਮੈਸਕਰ, ਰਿਵੇਂਜ਼ ਐਂਡ ਦਾ ਰਾਜ" ਨੂੰ ਇੱਥੇ ਦਾ ਮੰਨਿਆ ਪ੍ਰਮੰਨਿਆ ਇਤਿਹਾਸ ਸਾਹਿਤ ਪੁਰਸਕਾਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਇਸ ਕਿਤਾਬ ’ਚ ਉਨ੍ਹਾਂ ਨੇ ਸਾਲ 1919 ’ਚ ਅੰਮ੍ਰਿਤਸਰ ਦੇ ਜਲ੍ਹਿਆਂ ਵਾਲੇ ਬਾਗ ’ਚ ਹੋਏ ਨਰਸੰਹਾਰ ’ਚ ਘਿਰੇ ਇੱਕ ਨੌਜਵਾਨ (ਕ੍ਰਾਂਤੀਕਾਰੀ ਉਧਮ ਸਿੰਘ) ਦੇ ਜੀਵਨ ਨੂੰ ਦਰਸਾਇਆ ਹੈ।
ਆਨੰਦ ਨੇ ਇਸ ਪੁਰਸਕਾਰ ਦੇ ਛੇ ਦਾਅਵੇਦਾਰਾਂ ਨੂੰ ਪਛਾੜਦਿਆਂ ਇਤਿਹਾਸ ਦੇ ਲਈ ਪ੍ਰਮੁੱਖ "ਪੈਨ ਹੈਜ਼ਲ-ਟਿਲੱਟਮੈਨ ਪ੍ਰਾਈਜ਼-2020" ਆਪਣੇ ਨਾਮ ਕੀਤਾ। ਇਹ ਪੁਰਸਕਾਰ ਹਰ ਸਾਲ ਅਸਲ ਘਟਨਾਵਾਂ, ਖ਼ਾਸ ਕਰ ਇਤਿਹਾਸ ਨਾਲ ਜੁੜੇ ਤੱਥਾਂ ਤੇ ਅਧਾਰ ’ਤੇ ਲਿਖੀਆਂ ਪੁਸਤਕਾਂ ਬਾਰੇ ਦਿੱਤਾ ਜਾਂਦਾ ਹੈ।
ਜੇਤੂ ਐਲਾਨ ਕਰਨ ਵਾਲੀ ਚੋਣ ਕਮੇਟੀ ਨੇ ਇਸ ਨੂੰ ਮੌਲਿਕ ਇਤਿਹਾਸਕ ਲੇਖ ਕਰਾਰ ਦਿੱਤਾ, ਜਿਸਨੂੰ ਆਉਣ ਵਾਲੇ ਦਹਾਕਿਆਂ ਤੱਕ ਪੜ੍ਹਿਆ ਜਾਵੇਗਾ।
ਦੱਸਣਯੋਗ ਹੈ ਕਿ ਆਨੰਦ ਇੱਕ ਰਾਜਨੀਤਿਕ ਪੱਤਰਕਾਰ ਹਨ ਅਤੇ ਪਿਛਲੇ ਸਾਲ ਤੋਂ ਬੀਬੀਸੀ ਉੱਪਰ ਟੈਲੀਵੀਜ਼ਨ ਅਤੇ ਰੇਡੀਓ ਪ੍ਰੋਗਰਾਮ ਪੇਸ਼ ਕਰਦੇ ਹਨ।
ਪੁਰਸਕਾਰ ਜਿੱਤਣ ਤੋਂ ਬਾਅਦ ਆਨੰਦ ਨੇ ਕਿਹਾ ਕਿ ਕਈ ਪ੍ਰਮੁੱਖ ਇਤਿਹਾਸਕਾਰਾਂ ਦੀ ਸ਼ਾਨਦਾਰ ਕਿਤਾਬਾਂ ’ਚੋ ਉਨ੍ਹਾਂ ਦੀ ਕਿਤਾਬ ਨੂੰ ਚੁਣਿਆ ਜਾਣਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ।