ਲੰਡਨ: ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਅਤੇ ਬਾਇਓਐਨਟੈਕ ਵੱਲੋਂ ਵਿਕਸਤ ਕੀਤੇ ਜਾ ਰਹੇ ਨਵੇਂ ਕੋਵਿਡ ਟੀਕੇ ਨੂੰ 'ਇਸ ਸਾਲ ਦੇ ਆਖ਼ਿਰ ਵਿੱਚ ਜਾਂ ਅਗਲੇ ਸਾਲ ਦੇ ਸ਼ੁਰੂ ਵਿੱਚ ਉਪਲਬਧ ਕਰਵਾਉਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦੇ ਇੱਕ ਨਿਰਮਾਤਾ ਨੇ ਇਹ ਜਾਣਕਾਰੀ ਦਿੱਤੀ।
ਪਿਛਲੇ ਹਫਤੇ, ਬਾਇਓਨਟੈਕ ਅਤੇ ਸਹਿ-ਸਿਰਜਣਹਾਰ ਫਾਈਜ਼ਰ ਨੇ ਕਿਹਾ ਕਿ ਇਸ ਦੇ ਟੀਕੇ ਦੇ ਵਿਸ਼ਲੇਸ਼ਣ ਤੋਂ ਪਤਾ ਚਲਦਾ ਹੈ ਕਿ ਇਹ 90 ਫੀਸਦੀ ਤੋਂ ਵੱਧ ਲੋਕਾਂ ਨੂੰ ਕੋਵਿਡ 19 ਤੋਂ ਬਚਾਉਣ 'ਚ ਕਾਰਗਰ ਸਾਬਿਤ ਹੋ ਸਕਦਾ ਹੈ। ਲਗਭਗ 43,000 ਲੋਕਾਂ ਨੇ ਜਾਂਚ ਵਿੱਚ ਹਿੱਸਾ ਲਿਆ ਸੀ।
ਬਾਇਓਨਟੈਕ ਦੇ ਸਹਿ-ਸੰਸਥਾਪਕ ਅਤੇ ਸੀਈਓ ਪ੍ਰੋ. ਉਗੂਰ ਸਾਹਿਨ ਨੇ ਮੀਡੀਆ ਨੂੰ ਦੱਸਿਆ ਕਿ ਅਗਲੇ ਸਾਲ ਅਪ੍ਰੈਲ ਤੱਕ ਵਿਸ਼ਵ ਭਰ ਵਿੱਚ 300 ਮਿਲੀਅਨ ਤੋਂ ਵੱਧ ਖੁਰਾਕਾਂ ਮੁਹੱਈਆ ਕਰਾਉਣ ਦਾ ਟੀਚਾ ਹੈ।
ਉਨ੍ਹਾਂ ਕਿਹਾ, ‘ਗਰਮੀਆਂ ਦਾ ਮੌਸਮ ਸਾਡੀ ਮਦਦ ਕਰੇਗਾ ਕਿਉਂਕਿ ਗਰਮੀ 'ਚ ਲਾਗ ਦੀ ਦਰ ਘਟੇਗੀ ਅਤੇ ਇਹ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ, 'ਜੇ ਸਭ ਕੁਝ ਠੀਕ ਰਿਹਾ ਤਾਂ ਟੀਕਾ ਇਸ ਸਾਲ ਦੇ ਅੰਤ ਵਿੱਚ ਜਾਂ ਅਗਲੇ ਸਾਲ ਦੇ ਸ਼ੁਰੂ ਵਿੱਚ ਉਪਲਬਧ ਕਰਵਾਇਆ ਜਾਣਾ ਸ਼ੁਰੂ ਹੋ ਜਾਵੇਗਾ।'
ਸਾਹਿਨ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਟੀਕਾ ਲੋਕਾਂ ਵਿੱਚ ਲਾਗ ਨੂੰ ਘਟਾ ਦੇਵੇਗਾ ਅਤੇ ਨਾਲ ਹੀ ਨਾਲ ਕਿਸੀ ਅਜਿਹੇ ਵਿਅਕਤੀ 'ਚ ਲੱਛਣਾਂ ਨੂੰ ਵਿਕਸਿਤ ਹੋਣ ਤੋਂ ਰੋਕੇਗਾ ਜਿਨ੍ਹਾਂ ਨੇ ਟਿਕਾ ਲਗਵਾ ਲਿਆ ਹੋਵੇਗਾ।