ਬਾਕੂ: ਅਜ਼ਰਬੈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਫ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਦੀ ਸੁਰੱਖਿਆ ਬਲਾਂ ਨੇ ਨਾਗੋਰਨੋ-ਕਰਾਬਾਖ ਦੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਸ਼ੂਸ਼ਾ ਸ਼ਹਿਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਨਾਗੋਰਨੋ-ਕਾਰਾਬਾਖ ਖੇਤਰ 'ਚ ਬੀਤੇ ਇੱਕ ਮਹੀਨੇ ਤੋਂ ਅਜ਼ਰਬੈਜਾਨ ਅਤੇ ਆਮਰੀਨਿਆ ਵਿਚਾਲੇ ਟਕਰਾਅ ਚੱਲ ਰਿਹਾ ਹੈ।
ਅਲੀਫ ਨੇ ਟੀਵੀ ‘ਤੇ ਪ੍ਰਸਾਰਤ ਰਾਸ਼ਟਰ ਦੇ ਨਾਂਅ ਆਪਣੇ ਸੰਬੋਧਨ 'ਚ ਕਿਹਾ, 'ਸ਼ੁਸ਼ਾ ਸ਼ਹਿਰ ਹੁਣ ਸਾਡੇ ਨਿਯੰਤਰਣ 'ਚ ਹੈ। ਅਸੀ ਕਾਰਾਬਾਖ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ।'
ਅਲੀਫ ਨੇ ਕਿਹਾ ਹੈ ਕਿ ਜਦੋਂ ਤੱਕ ਆਮਰੀਨਿਆ ਇਸ ਖੇਤਰ ਤੋਂ ਪਿੱਛੇ ਨਹੀਂ ਹਟਦਾ, ਉਸ ਵੇਲੇ ਤੱਕ ਲੜ੍ਹਾਈ ਜਾਰੀ ਰਹੇਗੀ। ਜ਼ਿਕਰੈ ਖ਼ਾਸ ਹੈ ਕਿ ਨਾਗੋਰਨੋ-ਕਾਰਾਬਾਖ ਖੇਤਰ ਅਜ਼ਰਬੈਜਾਨ ਦੇ ਅਧੀਨ ਆਉਂਦਾ ਹੈ, ਪਰ 1994 ਤੋਂ ਆਮਰੀਨਿਆ ਦੀ ਮਦਦ ਨਾਲ ਇਸ 'ਤੇ ਸਥਾਨਕ ਆਮਰੀਨਿਆਈ ਨਸਲੀ ਤਾਕਤਾਂ ਨੇ ਨਿਯੰਤਰਣ ਕੀਤਾ ਹੋਇਆ ਸੀ। ਉਸ ਸਮੇਂ ਤੋਂ ਇਹ ਖੇਤਰ ਆਮਰੀਨਿਆ ਦੇ ਕੰਟਰੋਲ ਵਿੱਚ ਹੈ।
ਇਸ ਖੇਤਰ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਸੰਘਰਸ਼ 27 ਸਤੰਬਰ ਨੂੰ ਸ਼ੁਰੂ ਹੋਇਆ ਸੀ ਅਤੇ ਹੁਣ ਤੱਕ ਸੈਂਕੜੇ ਲੋਕ ਇਸ ਟਕਰਾਅ ਵਿੱਚ ਆਪਣੀਆਂ ਜਾਨਾਂ ਗੁਆ ਚੁੱਕੇ ਹਨ।