ਵੁਹਾਨ: ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ, ਜਿੱਥੇ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਹੋਈ ਸੀ, ਸ਼ਹਿਰ ਦੀ ਸਮੁੱਚੀ ਅਬਾਦੀ 1 ਕਰੋੜ 11 ਲੱਖ ਲੋਕਾਂ ਦੀ ਕੋਰੋਨਾ ਜਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਮੰਗਲਵਾਰ ਨੂੰ ਸਥਾਨਕ ਮੀਡੀਆ ਨੇ ਇਸ ਦਾ ਖੁਲਾਸਾ ਕੀਤਾ।
ਮੀਡੀਆ ਰਿਪੋਰਟ ਨੇ ਇੱਕ ਸਰਕਾਰੀ ਦਸਤਾਵੇਜ਼ ਦੇ ਹਵਾਲੇ ਨਾਲ ਦੱਸਿਆ ਕਿ ਹਰੇਕ ਜ਼ਿਲ੍ਹੇ ਨੂੰ ਮੰਗਲਵਾਰ ਦੁਪਹਿਰ ਤੱਕ 10 ਦਿਨਾਂ ਦੀ ਟੈਸਟਿੰਗ ਯੋਜਨਾ ਬਣਾਉਣ ਲਈ ਕਿਹਾ ਗਿਆ ਸੀ। ਇਸ ਮੁਤਾਬਕ ਹਰੇਕ ਜ਼ਿਲ੍ਹਾ ਆਪਣੀ ਆਬਾਦੀ ਦੀ ਗਿਣਤੀ ਦੇ ਅਧਾਰ 'ਤੇ ਆਪਣੀ ਯੋਜਨਾ ਬਣਾ ਕੇ ਲਿਆਉਣ ਲਈ ਜ਼ਿੰਮੇਵਾਰ ਹੈ।
ਦਸਤਾਵੇਜ਼, ਜੋ ਕਿ '10 ਡੇਅ ਬੈਟਲ' (10 ਦਿਨਾਂ ਦੀ ਲੜਾਈ) ਵਜੋਂ ਟੈਸਟ ਯੋਜਨਾ ਨੂੰ ਦਰਸਾਉਂਦਾ ਹੈ, ਇਹ ਵੀ ਕਹਿੰਦਾ ਹੈ ਕਿ ਬਜ਼ੁਰਗ ਲੋਕਾਂ ਅਤੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਹਾਲਾਂਕਿ ਸਰਕਾਰੀ ਸਿਹਤ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਪੂਰੇ ਸ਼ਹਿਰ ਦੀ ਕੋਵਿਡ-19 ਜਾਂਚ ਕਰਨਾ ਅਸੰਭਵ ਅਤੇ ਮਹਿੰਗਾ ਹੋਵੇਗਾ।
ਦੂਜੇ ਪਾਸੇ ਵੁਹਾਨ ਯੂਨੀਵਰਸਿਟੀ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਸ਼ਹਿਰ ਦੀ ਆਬਾਦੀ ਦੇ ਇੱਕ ਵੱਡੇ ਹਿੱਸੇ ਲਗਭਗ 30 ਤੋਂ 50 ਲੱਖ ਤੋਂ ਪਹਿਲਾਂ ਹੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਇਹ 10 ਦਿਨਾਂ ਦੀ ਮਿਆਦ ਵਿੱਚ ਬਾਕੀ ਰਹਿੰਦੇ 60 ਤੋਂ 80 ਲੱਖ ਲੋਕਾਂ ਦੀ ਜਾਂਚ ਕਰਨ ਵਿੱਚ ਸਮਰੱਥ ਹੈ।