ਤਹਿਰਾਨ: ਈਰਾਨ ਦੇ ਖੋਮੈਨੀ ਹਵਾਈ ਅੱਡੇ ਕੋਲ 170 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਯੂਕਰੇਨ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਈਰਾਨ ਮੀਡਿਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਜਾਣਕਾਰੀ ਮੁਤਾਬਕ ਯੂਕਰੇਨ ਦਾ ਬੋਇੰਗ 737 ਜਹਾਜ਼ 170 ਸਵਾਰੀਆਂ ਨੂੰ ਲੈ ਕੇ ਈਰਾਨ ਦੇ ਖੋਮੈਨੀ ਹਵਾਈ ਅੱਡੇ ਕੋਲ ਹਾਦਸਾਗ੍ਰਸਤ ਹੋ ਗਿਆ ਹੈ। ਇਨ੍ਹਾਂ 170 ਸਵਾਰੀਆਂ ਵਿੱਚ ਜਹਾਜ਼ ਦਾ ਸਟਾਫ਼ ਅਤੇ ਪਾਇਲਟ ਵੀ ਮੌਜੂਦ ਸਨ।
ਇਹ ਜਹਾਜ਼ ਯੂਕਰੇਨ ਦੀ ਰਾਜਧਾਨੀ ਕੀਵ ਵੱਲ ਨੂੰ ਕੂਚ ਕਰ ਰਿਹਾ ਸੀ। ਹਾਦਸੇ ਦਾ ਕਾਰਨ ਤਕਨੀਕੀ ਖ਼ਰਾਬੀ ਦੱਸਿਆ ਜਾ ਰਿਹਾ ਹੈ।
ਤਾਜ਼ਾ ਜਾਣਕਾਰੀ ਮੁਤਾਬਕ ਇਸ ਜਹਾਜ਼ ਵਿੱਚ ਸਵਾਰ 170 ਯਾਤਰੀਆਂ ਅਤੇ ਜਹਾਜ਼ ਸਟਾਫ਼ ਅਤੇ ਪਾਇਲਟ ਦੀ ਮੌਤ ਹੋ ਗਈ ਹੈ ਅਤੇ ਪ੍ਰਸ਼ਾਸਨ ਜਹਾਜ਼ ਦੇ ਹਾਦਸੇ ਦੇ ਕਾਰਨਾਂ ਨੂੰ ਖਗੋਲਣ ਵਿੱਚ ਲੱਗਿਆ ਹੋਇਆ ਹੈ।