ETV Bharat / international

ਹਜ਼ਾਰਾਂ ਬੰਗਲਾਦੇਸ਼ੀ ਮੁਸਲਮਾਨਾਂ ਨੇ ਫ੍ਰਾਂਸ ਖ਼ਿਲਾਫ਼ ਰੈਲੀ ਕੱਢੀ

author img

By

Published : Oct 28, 2020, 3:52 PM IST

ਦੁਨਿਆਭਰ 'ਚ ਮੁਸਲਿਮ ਦੇਸ਼ਾਂ ਦੀ ਅਲੋਚਨਾ ਝੇਲ ਰਹੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਰਕੋਨ ਦੇ ਖ਼ਿਲਾਫ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਇੱਕ ਇਸਲਾਮਵਾਦੀ ਸਮੂਹ ਦੇ ਲਗਭਗ 10,000 ਲੋਕਾਂ ਨੇ ਮੰਗਲਵਾਰ ਨੂੰ ਰੈਲੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਫ੍ਰਾਂਸ ਦਾ ਬਾਇਕਾਟ ਕਰਨ ਦੀ ਮੰਗ ਕੀਤੀ।

ਹਜ਼ਾਰਾਂ ਬੰਗਲਾਦੇਸ਼ੀ ਮੁਸਲਮਾਨਾਂ ਨੇ ਫ੍ਰਾਂਸ ਖ਼ਿਲਾਫ਼ ਰੈਲੀ ਕੱਢੀ
ਹਜ਼ਾਰਾਂ ਬੰਗਲਾਦੇਸ਼ੀ ਮੁਸਲਮਾਨਾਂ ਨੇ ਫ੍ਰਾਂਸ ਖ਼ਿਲਾਫ਼ ਰੈਲੀ ਕੱਢੀ

ਢਾਕਾ: ਫ੍ਰਾਂਸ 'ਚ ਪੈਗੰਬਰ ਮੁਹੰਮਦ ਦੇ ਵਿਅੰਗਆਤਮਕ ਤਸਵੀਰ ਦੇ ਵਿਰੋਧ 'ਚ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਇੱਕ ਇਸਲਾਮਾਵਾਦੀ ਸਮੂਹ ਦੇ ਲਗਭਗ 10,000 ਲੋਕਾਂ ਨੇ ਮੰਗਲਵਾਰ ਨੂੰ ਰੈਲੀ ਕੀਤੀ। ਸਮੂਹ ਦੇ ਨੇਤਾ ਨੇ ਫ੍ਰਾਂਸ ਦੇ ਸਮਾਨ ਦੀ ਨਿਖੇਧੀ ਕੀਤੀ।

ਮੁਸਲਿਮ ਬਹੁਗਿਣਤੀ ਵਾਲੇ ਦੇਸ਼ 'ਚ ਇਸਲਾਮਿਕ ਕਾਨੂੰਨ ਲਾਗੂ ਕਰਨ ਦੀ ਵਕਾਲਤ ਕਰਨ ਵਾਲੇ ਇੱਕ ਸਮੂਹ 'ਇਸਲਾਮੀ ਅੰਦੋਲਨ ਬੰਗਲਾਦੇਸ਼' ਦੇ ਪ੍ਰਦਰਸ਼ਨਕਾਰੀ ਬੈਨਰ ਤੇ ਤਖ਼ਤਿਆਂ ਲਏ ਇੱਕਠੇ ਹੋਏ , ਜਿਸ 'ਚ ਲਿਖਿਆ ਸੀ ਕਿ 'ਦੁਨਿਆ ਦੇ ਸਾਰੇ ਮੁਸਲਮਾਨ ਇੱਕਜੁਟ ਹੋ ਜਾਓ' ਤੇ 'ਫ੍ਰਾਂਸ ਦਾ ਬਹਿਸ਼ਕਾਰ ਕਰੋ'।

ਪ੍ਰਦਰਸ਼ਨਕਾਰੀਆਂ ਨੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਤਸਵੀਰ ਦਾ ਇੱਕ ਵੱਡਾ ਕਟ ਆਉਟ ਵੀ ਲਗਾਇਆ, ਜਿਸਦੇ ਗੱਲੇ 'ਚ ਜੂਤੀਆਂ ਟੰਗੀਆਂ ਗਈਆਂ।

ਦੱਸ ਦਈਏ ਕਿ ਬੀਤੇ ਹਫ਼ਤੇ ਮੈਕਰੋਨ ਦੀ ਟਿੱਪਣੀ ਤੋਂ ਬਹੁਗਿਣਤੀ ਮੁਸਲਿਮ ਨਾਰਾਜ਼ ਹੋ ਗਏ। ਉਸ 'ਚ ਪੈਗੰਬਰ ਮਹੁੰਮਦ ਦੇ ਕਾਰਟੂਨ ਦੇ ਪ੍ਰਕਾਸ਼ਨ ਜਾਂ ਪ੍ਰਦਰਸ਼ਨ ਦੀ ਨਿੰਦਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਚੇਚਨ ਮੂਲ ਦੇ 18 ਸਾਲਾ ਵਿਅਕਤੀ 'ਤੇ 16 ਅਕਤੂਬਰ ਨੂੰ ਪੇਰਿਸ ਦੇ ਕੋਲ ਇੱਕ ਫ੍ਰਾਂਸੀਸੀ ਅਧਿਆਪਕ ਦਾ ਸਿਰ ਕੱਟਣ ਦਾ ਆਰੋਪ ਹੈ ਜਿਸਨੇ ਪੈਗੰਬਰ ਮਹੁੰਮਦ ਦੀਆਂ ਤਸਵੀਰਾਂ ਦਿਖਾਈਆਂ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.