ਨਵੀਂ ਦਿੱਲੀ: ਚੀਨ ਦੇ ਪੱਛਮੀ ਸ਼ਿਨਜਿਆਂਗ ਖੇਤਰ ਦੇ ਇੱਕ ਪੇਂਡੂ ਹਿੱਸੇ ਵਿੱਚ ਤੇਜ਼ ਭੂਚਾਲ ਨੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਐਤਵਾਰ ਰਾਤ ਦੇ ਭੂਚਾਲ ਤੋਂ ਬਾਅਦ ਬਚਾਅ ਟੀਮਾਂ ਨੂੰ ਕਾਸ਼ਗਰ ਸ਼ਹਿਰ ਦੇ ਪੇਂਡੂ ਖੇਤਰ ਪੇਜ਼ਾਵਤ ਕਾਉਂਟੀ ਵਿਖੇ ਭੇਜਿਆ ਗਿਆ।
ਐਮਰਜੈਂਸੀ ਪ੍ਰਬੰਧਨ ਮੰਤਰਾਲੇ ਨੇ ਕਿਹਾ ਕਿ ਇਸ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ ਅਤੇ ਕੁੱਝ ਛੋਟੀਆਂ ਇਮਾਰਤਾਂ ਤੇ ਕੰਧਾਂ ਢਹਿ ਗਈਆਂ।
ਇਹ ਵੀ ਪੜ੍ਹੋ: ਪਾਕਿਸਤਾਨ ਨੇ ਅਮਰੀਕਾ ਤੋਂ FATF ਦੀ ਗ੍ਰੇ ਲਿਸਟ ਤੋਂ ਬਾਹਰ ਕਰਨ ਦੀ ਲਾਈ ਗੁਹਾਰ
ਚੀਨ ਭੂਚਾਲ ਨੈਟਵਰਕ ਸੈਂਟਰ ਨੇ ਦੱਸਿਆ ਕਿ 6.4 ਮਾਪ ਦਾ ਭੂਚਾਲ ਰਾਤ 9:21 ਵਜੇ 16 ਕਿਲੋਮੀਟਰ(10 ਮੀਲ) ਦੀ ਡੂੰਘਾਈ 'ਤੇ ਆਇਆ।
ਕੇਂਦਰ ਦਾ ਕਹਿਣਾ ਹੈ ਕਿ ਭੂਚਾਲ ਦਾ ਕੇਂਦਰ ਪੀਜ਼ਾਵਤ ਤੋਂ 56 ਕਿਲੋਮੀਟਰ ਦੀ ਦੂਰੀ 'ਤੇ ਸੀ ਅਤੇ ਹਿਲਾ ਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਇਹ ਵੀ ਪੜ੍ਹੋ:ਬਲਦੇਵ ਕੁਮਾਰ ਨੂੰ ਸੰਮਨ ਜਾਰੀ, ਨਾ ਪੇਸ਼ ਹੋਣ 'ਤੇ ਭਗੌੜਾ ਕਰਾਰ ਦਿੱਤਾ ਜਾ ਸਕਦੈ
ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਭੂਚਾਲ ਦੀ ਤੀਬਰਤਾ 6.0 ਅਤੇ ਇਸ ਦੀ ਡੂੰਘਾਈ 11 ਕਿਲੋਮੀਟਰ ਦੱਸੀ। ਮੱਧ ਏਸ਼ੀਆ ਦੇ ਇਸ ਖੇਤਰ ਵਿੱਚ ਅਕਸਰ ਹੀ ਭੂਚਾਲ ਆਉਂਦਾ ਰਹਿੰਦਾ ਹੈ।